ਜ਼ਿਲ੍ਹਾ ਪਟਿਆਲਾ ਦਾ ਅੱਜ ਦਾ ਕੋਵਿਡ ਅਪਡੇਟ; ਵੀਰਵਾਰ ਨੂੰ ਲੱਗਣਗੇ ਕੋਵਿਡ ਟੀਕਾਕਰਣ ਕੈਂਪ : ਸਿਵਲ ਸਰਜਨ

195

ਜ਼ਿਲ੍ਹਾ ਪਟਿਆਲਾ ਦਾ ਅੱਜ ਦਾ ਕੋਵਿਡ ਅਪਡੇਟ; ਵੀਰਵਾਰ ਨੂੰ ਲੱਗਣਗੇ ਕੋਵਿਡ ਟੀਕਾਕਰਣ ਕੈਂਪ : ਸਿਵਲ ਸਰਜਨ

ਪਟਿਆਲਾ, 18 ਅਗਸਤ  (       ) 

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਜਿਲ੍ਹੇ ਵਿਚ  ਕੋਵਿਡ ਟੀਕਾਕਰਨ ਕੈਂਪਾਂ ਵਿੱਚ 93 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ,ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 7,31,627 ਹੋ ਗਈ ਹੈ।ਉਹਨਾਂ ਗਰਭਵੱਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੋਵਿਡ ਟੀਕਕਰਨ ਜਰੂਰ ਕਰਵਾਉਣ ਜੋੋਕਿ ਉਹਨਾਂ ਅਤੇ ਪੈਦਾ ਹੋਣ ਵਾਲੇ ਨਵ-ਜੰਨਮੇ ਬੱਚੇ ਲਈ ਪੂਰੀ ਤਰਾਂ ਸੁੱਰਖਿਅਤ ਹੈ।ਇਸ ਤਰਾਂ ਕੋਵਿਡ ਤੋਂ ਪੂਰਨ ਸੁੱਰਖਿਆ ਲਈ ਸਮੂਹ ਨਾਗਰਿਕ ਵੀ ਵੈਕਸੀਨ ਦੀਆਂ ਡੋਵੇ ਡੋਜਾਂ ਸਮਾਂ ਪੂਰਾ ਹੋਣ ਲਗਵਾਉਣੀਆਂ ਯਕੀਨੀ ਬਣਾਉਣ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 19 ਅਗਸਤ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ,ਵੀਰ ਹਕੀਕਤ ਰਾਏ ਸਕੂਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਆਂਗਣਵਾੜੀ ਸੈਂਟਰ ਘੁੰਮਣ ਨਗਰ, ਸ੍ਰੀ ਨੈਣਾ ਦੇਵੀ ਮੰਦਰ ਐਸ.ਐਸ.ਟੀ ਨਗਰ, ਆਰੀਆਂ ਹਾਈ ਸਕੂਲ ਗੁਰਬਖਸ਼ ਕਲੋਨੀ, ਰਾਮ ਲੀਲਾ ਗਰਾਉਡ ਰਾਘੋ ਮਾਜਰਾ, ਐਮ. ਸੀ. ਆਫਿਸ ਨਿਉ ਅਨਾਜ਼ ਮੰਡੀ, ਥਾਪਰ ਕਾਲਜ਼, ਪੰਜਾਬੀ ਯੁਨੀਵਰਸੀਟੀ, ਗੁਰਦੁਆਰਾ ਨਵੀਨ ਸਿੰਘ ਸਭਾ ਧਰਮਪੁਰਾ ਬਾਜ਼ਾਰ, ਸ਼ਿਵ ਮੰਦਰ ਸਫਾਬਾਦੀ ਗੇਟ, ਸੈਂਟਰਲ ਜੇਲ, ਸ਼ਿਵ ਮੰਦਰ ਅਨਾਜ ਮੰਡੀ,ਖਾਲਸਾ ਕਾਲਜ, ਗੁਰਦੁਆਰਾ ਸਾਹਿਬ ਅਰਬਨ ਅਸਟੇਟ ਫੇਜ਼ -1, ਰਾਧਾ ਸੁਆਮੀ ਸਤਸੰਗ

ਭਵਨ ਸੂਲਰ, ਰਾਧਾ ਸੁਆਮੀ ਸਤਸੰਗ ਭਵਨ, ਧਰਮਸ਼ਾਲਾ ਤੋਪਖਾਨਾ ਮੋੜ, ਅਰਬਨ ਪ੍ਰਾਈਮਰੀ ਹੈਂਲਥ ਸੈਂਟਰ ਅਨੰਦ ਨਗਰ ਬੀ, ਅਰਬਨ ਪ੍ਰਾਈਮਰੀ ਹੈਂਲਥ ਸੈਂਟਰ ਸਿਕਲੀਕਰ, ਬਾਬੂ ਸਿੰਘ ਕਲੋਨੀ ਪਟਿਆਲਾ, ਗੁਰਦੁਆਰਾ ਸਾਹਿਬ ਬਹਾਦਰਗੜ੍ਹ, ਰਾਜਪੁਰਾ ਵਿਖੇ ਪਟੇਲ ਕਾਲਜ਼, ਰਾਧਾ ਸੁਆਮੀ ਸਤਸੰਗ ਭਵਨ, ਸਰਕਾਰੀ ਸਕੂਲ ਘਨੋਰ, ਨਾਭਾ ਵਿਖੇ ਮੋਤੀਪੁਰਾ ਮੰਦਰ, ਸਰਕਾਰੀ ਰਿਪੁਦਮਨ ਕਾਲਜ਼, ਐਮ.ਪੀ.ਡਬਲਿਉ ਸਕੂਲ, ਭਗਵਾਨ ਹੈਂਲਥ ਸੈਂਟਰ ਪਾਤੜਾ,ਸਮਾਣਾ ਵਿਖੇ ਅਗਰਵਾਲ ਧਰਮਸ਼ਾਲਾ ਅਤੇ ਪਬਲਿਕ ਕਾਲਜ਼, ਪਿੰਡ ਬਾਰਨ, ਨਾਭਾ, ਰਾਜਪੁਰਾ, ਸਨੋਰ, ਡਰੋਲੀ, ਖੇੜੀ ਜੱਟਾ, ਭੋਰੇ, ਫਤਹਿਪੁਰ, ਪਾਤੜ੍ਹਾ ,ਕੁਲਾਰਾ, ਸੰਗੜਾ, ਕਦਰਾਬਾਦ, ਕਾਨਗੜ੍ਹ, ਕਪੂਰੀ, ਦੇਵੀਗੜ੍ਹ, ਬਿਜ਼ਲ, ਬਖਸ਼ੀਵਾਲਾ ਦੇ ਰਾਧਾ ਸੁਆਮੀ ਸਤਸੰਗ ਭਵਨ ਤੋ ਇਲਾਵਾ ਬਲਾਕ ਭਾਦਸੋ, ਕੋਲੀ,ਸ਼ੁਤਰਾਣਾ,ਕਾਲੋਮਾਜਰਾ, ਹਰਪਾਲਪੁਰ, ਦੁੱਧਣ ਸਾਧਾਂ ਦੇ 60 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ।ਇਸ ਤੋਂ ਇਲਾਵਾ ਮਨਰੇਗਾ ਵਰਕਰਾਂ ਦੇ ਵੀ ਕੋਵਿਡ ਟੀਕਾਕਰਨ ਦੇ ਪਿੰਡਾਂ ਵਿੱਚ ਕੈਂਪ ਲਗਾਏ ਗਾਣਗੇ।

ਅੱਜ ਜਿਲੇ ਵਿੱਚ ਪ੍ਰਾਪਤ 2328 ਕੋਵਿਡ ਰਿਪੋਰਟਾਂ ਵਿਚੋਂ ਤਿੰਨ ਕੋਵਿਡ ਪਾਜ਼ਟਿਵ ਕੇਸ ਪਾਏ ਗਏ ਹਨ।ਜੋ ਕਿ ਦੋ ਪਟਿਆਲਾ ਸ਼ਹਿਰ ਅਤੇ ਇਕ ਨਾਭਾ ਨਾਲ ਸਬੰਧਤ ਹਨ।ਜਿਸ ਨਾਲ ਪੋਜ਼ਟਿਵ ਕੇਸਾਂ ਦੀ ਗਿਣਤੀ 48775 ਹੋ ਗਈ ਹੈ, ਜਿਲ੍ਹੇ ਵਿੱਚ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47399 ਹੋ ਗਈ ਹੈ,ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 33 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।

ਜ਼ਿਲ੍ਹਾ ਪਟਿਆਲਾ ਦਾ ਅੱਜ ਦਾ ਕੋਵਿਡ ਅਪਡੇਟ; ਵੀਰਵਾਰ ਨੂੰ ਲੱਗਣਗੇ ਕੋਵਿਡ ਟੀਕਾਕਰਣ ਕੈਂਪ : ਸਿਵਲ ਸਰਜਨ

ਨੋਡਲ ਅਫਸਰ ਡਾਕਟਰ ਸੁਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਰੈਂਡਮ ਸੈਂਪਲਿੰਗ ਲਗਾਤਾਰ ਜਾਰੀ ਹੈ।ਉਹਨਾਂ ਕਿਹਾ ਕਿ ਬੀਤੇ ਦਿਨੀ ਸਕੁਲਾਂ ਵਿੱਚੋਂ 525 ਦੇ ਕਰੀਬ ਲਏ ਸਾਰੇ ਹੀ ਸੈਂਪਲ ਕੋਵਿਡ ਨੈਗਾਟਿਵ ਪਾਏ ਗਏ ਹਨ ਅਤੇ ਹੁਣ ਤੱਕ ਕੁੱਲ 3000 ਦੇ ਕਰੀਬ ਲਏ ਸੈਂਪਲਾ ਜਾ ਚੁਕੇ ਹਨ ਜਿਹਨਾਂ ਵਿੱਚੋ ਕੇਵਲ 2 ਬੱਚੇ ਹੀ ਕੋਵਿਡ ਪਾਜਟਿਵ ਆਏ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2553 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,67,264 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,775 ਕੋਵਿਡ ਪੋਜਟਿਵ, 8,16,489 ਨੈਗੇਟਿਵ ਅਤੇ ਲਗਭਗ 2000 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।