ਜਾਰੀ ਰਹੇਗੀ ਨਸ਼ਿਆਂ ਖਿਲਾਫ ਜੰਗ, ਵੱਡੀਆਂ, ਮੱਛੀਆ ਦੀ ਪੈੜ ਨੱਪੀ ਜਾਵੇਗੀ :ਐਸ.ਐਸ.ਪੀ

381

ਜਾਰੀ ਰਹੇਗੀ ਨਸ਼ਿਆਂ ਖਿਲਾਫ ਜੰਗ, ਵੱਡੀਆਂ, ਮੱਛੀਆ ਦੀ ਪੈੜ ਨੱਪੀ ਜਾਵੇਗੀ :ਐਸ.ਐਸ.ਪੀ

ਸ੍ਰੀ ਮੁਕਤਸਰ ਸਾਹਿਬ( )

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਵਨਿਯੁਕਤ ਐਸ.ਐਸ.ਪੀ ਚਰਨਜੀਤ ਸਿੰਘ ਸੋਹਲ ਆਈ.ਪੀ.ਐਸ. ਜੀ ਨੇ ਚਾਰਜ਼ ਸੰਭਾਲਦਿਆ ਹੀ ਸਮੂਹ ਗਜਟਿਡ ਅਫਸਰਾ ਨਾਲ ਪਲੇਠੀ ਮੀਟਿੰਗ ਦੋਰਾਨ ਆਖਿਆ ਕਿ ਨਸ਼ਿਆ ਦੇ ਖਿਲਾਫ ਜੰਗ ਜਾਰੀ ਰਹੇਗੀ ਅਤੇ ਸਮਾਜ ਦੇ ਸਹਿਯੋਗ ਨਾਲ ਇਸ ਬੁਰਾਈ ਨੂੰ ਖਤਮ ਕੀਤਾ ਜਾਵੇਗਾ।ਇਸ ਮੌਕੇ  ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ),  ਰਾਜਪਾਲ ਸਿੰਘ ਹੁੰਦਲ, ਐਸ.ਪੀ (ਡੀ),  ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ (ਸ.ਡ) ਅਤੇ  ਨਰਿੰਦਰ ਸਿੰਘ ਡੀ.ਐਸ.ਪੀ (ਗਿੱਦੜਬਾਹਾ) ਹਾਜ਼ਰ ਸਨ। ਇਸ ਮੌਕੇ ਨਵ ਨਿਯੁਕਤ ਹੋਏ ਐਸ.ਐਸ.ਪੀ  ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਜੋ ਬੀੜਾ ਚੁੱਕਿਆਂ ਗਿਆ ਉਸ ਅਭਿਆਨ ਨੂੰ ਮੁਕਾਮ ਤੱਕ ਪਹੁੰਚਾਇਆ ਜਾਵੇਗਾ ਅਤੇ ਨਸ਼ਿਆ ਦੇ ਖਾਤਮੇ ਲਈ ਜਿਲ੍ਹਾਂ ਅੰਦਰ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿਸ ਤਹਿਤ ਪਿੰਡਾ ਅੰਦਰ ਲੋਕਾਂ ਨੂੰ ਨਸ਼ਿਆਂ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ ਰਾਤ ਸਮੇਂ ਗਸ਼ਤ ਵਾ ਚੈਕਿੰਗ ਵਧਾਈਆਂ ਜਾਣਗੀਆ ਉਨ੍ਹਾ ਕਿਹਾ ਕਿ ਜੇਕਰ ਪਿੰਡਾਂ ਅੰਦਰ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਨ੍ਹਾਂ ਦਾ ਪਚਾਇਤਾਂ ਦੇ ਸਹਿਯੋਗ ਨਾਲ ਇਲਾਜ਼ ਕਰਵਾਇਆ ਜਾਵੇਗਾ ਅਤੇ ਜੇਕਰ ਕੋਈ ਨਸ਼ੇ ਵੇਚਦਾ ਪਾਇਆ ਗਿਆ ਤਾਂ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰ ਉਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀਆਂ ਪਿਛਲੀਆਂ ਕੜੀਆ ਜੋੜ ਕੇ ਵੱਡੀਆ ਮੱਛੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।

ਜਾਰੀ ਰਹੇਗੀ ਨਸ਼ਿਆਂ ਖਿਲਾਫ ਜੰਗ, ਵੱਡੀਆਂ, ਮੱਛੀਆ ਦੀ ਪੈੜ ਨੱਪੀ ਜਾਵੇਗੀ :ਐਸ.ਐਸ.ਪੀ

ਐਸ.ਐਸ.ਪੀ ਜੀ ਨੇ ਇਸ ਮੌਕੇ ਕਿਹਾ ਸ਼ਹਿਰਾ ਵਿੱਚ ਟ੍ਰੈਫਿਕ ਵਿਵਸਥਾ ਸੁਧਾਰਨ ਤੇ ਜੋਰ ਦਿੱਤਾ ਅਤੇ ਕਿਹਾ ਕਿ ਪੁਲਿਸ ਟੀਮਾ ਦੁਆਰਾ ਸਕੂਲਾ/ਕਾਲਜ਼ਾ ਅਤੇ ਪਿੰਡਾ/ਸ਼ਹਿਰਾ ਅੰਦਰ ਸੈਮੀਨਾਰ ਲਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਲਾਣਾ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋਕਾ ਨੂੰ ਸ਼ੜਕੀ ਹਾਦਸਿਆ ਤੋਂ ਬਚਾਇਆ ਜਾ ਸਕੇ ਨਾਲ ਹੀ ਉਨ੍ਹਾਂ ਕਿਹਾ ਕਿ ਪੀ.ਸੀ.ਆਰ ਟੁਕੜੀਆਂ ਮੁੜ ਤਾਇਨਤ ਕੀਤੀਆ ਜਾਣਗੀਆ ਜੋ ਕਿ ਮਾੜੇ ਅਨਸਰਾਂ ਤੇ ਨਿਗਰਾਨੀ ਰੱਖਣਗੀਆ।

ਐਸ.ਐਸ.ਪੀ ਜੀ ਨੇ ਕਿਹਾ ਕਿ ਧੀਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਜਿਲ੍ਹਾਂ ਅੰਦਰ ਪਹਿਲ ਦਿੱਤੀ ਜਾਵੇਗੀ ਸ਼ਹਿਰ ਅੰਦਰ ਅਲੱਗ ਅਲੱਗ ਥਾਵਾਂ ਅੰਦਰ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਅਵਾਰਾ ਘੁਮ ਰਹੇ ਸ਼ਰਰਾਰਤੀ ਅਨਸਰਾਂ ਨੂੰ ਨੱਥੀ ਪਾਈ ਜਾ ਸਕੇ, ਸਕੂਲਾਂ ਦੇ ਬਾਹਰ ਵਿਦਿਆਰਥਣਾ ਦੀ ਸੁਰੱਖਿਆ ਲਈ ਵੋਮੈਨ ਪੁਲਿਸ ਕ੍ਰਮਚਾਰੀ ਤਾਇਨਾਤ ਕੀਤੇ ਜਾਣਗੇ। ਜਿਲ੍ਹਾਂ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਉਹ ਬੇਝਿਜਕ ਸਮਾਜ ਵਿਰੋਧੀ ਅਨਸਰਾਂ ਦੀ ਸੂਚਨਾ ਪੁਲਿਸ ਦੇ ਹੈਲਪ ਲਾਈਨ ਨੰਬਰ: 80549-42100 ਤੇ ਵਟਸ ਰਾਂਹੀ ਮੈਸਿਜ ਕਰਕੇ ਜਾਂ ਫੋਨ ਕਾਲ ਕਰਕੇ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਲ ਗੁੱਪਤ ਰੱਖਿਆ ਜਾਵੇਗਾ।