ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਅਹਿਮ ਪ੍ਰਾਪਤੀ ; 17 ਦੋਸ਼ੀ ਕਾਬੂ

566

ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਅਹਿਮ ਪ੍ਰਾਪਤੀ ; 17 ਦੋਸ਼ੀ ਕਾਬੂ

ਸ੍ਰੀ ਮੁਕਤਸਰ ਸਾਹਿਬ( )

ਪੰਜਾਬ ਸਰਕਾਰ ਵੱਲੋਂ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਕਮਾਂਡ ਜਦੋਂ ਤੋਂ ਸਰਬਜੀਤ ਸਿੰਘ ਪੀ ਪੀ ਐਸ ਨੂੰ ਸੌਂਪੀ ਗਈ ਹੈ ਉਸ ਦਿਨ ਤੋਂ ਹੀ ਇਸ ਜਿਲਾ ਦੀ ਪੁਲਿਸ ਦੇ ਕੰਮ ਕਾਜ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲੀ ਹੈ। ਇਸ ਜਿਲਾ ਦੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਅਕਸਰ ਆਪਣੇ ਕੰਮ ਪ੍ਰਤੀ ਕਾਫੀ ਕਾਰਜਸ਼ੀਲ ਦਿਖਾਈ ਦਿੰਦੇ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਜਿਲਾ ਪੁਲਿਸ ਮੁਖੀ ਵੱਲੋਂ ਰਾਤ ਸਮੇਂ ਖੁਦ ਨਾਕਿਆਂ ਦੀ ਚੈਕਿੰਗ ਦੇ ਨਾਲ ਨਾਲ ਥਾਣੇ ਚੌਕੀਆਂ ਵਿੱਚ ਪਹੁੰਚ ਕੇ ਪੁਲਿਸ ਕਰਮਚਰੀਆਂ ਦੀ ਹਾਜਰੀ ਨੂੰ ਚੈੱਕ ਕਰਨ ਦੇ ਨਾਲ ਨਾਲ ਕਰਮਚਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਜਾ ਰਹੀ ਹੈ।

ਇਸੇ ਪ੍ਰਕਾਰ ਜਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੇ ਚੱਲ ਰਹੇ ਤਿਉਹਾਰਾਂ ਦੇ ਸੀਜਨ ਨੂੰ ਮੱਦੇ ਨਜਰ ਰੱਖਦੇ ਹੋਏ ਸਮੁੱਚੇ ਜਿਲਾ ਅੰਦਰ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਮੁੱਖ ਸੜਕਾਂ ਦੇ ਨਾਲ ਨਾਲ ਲਿੰਕ ਸੜਕਾਂ ਤੇ ਵੀ ਲਗਾਤਾਰ ਨਾਕਾਬੰਦੀਆਂ ਤੇ ਪੁਲਿਸ ਮੁਸ਼ਤੈਦ ਵੇਖੀ ਜਾ ਰਹੀ ਹੈ।ਪੁਲਿਸ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਸਮਾਜ ਦੇ ਹਰ ਵਰਗ ਵੱਲੋਂ ਸੁਰੱਖਿਆ ਭਾਵਨਾ ਤੇ ਪੁਲਿਸ ਪ੍ਰਤੀ ਵਿਸ਼ਵਾਸ਼ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਅਹਿਮ ਪ੍ਰਾਪਤੀ ; 17 ਦੋਸ਼ੀ ਕਾਬੂ
Sarabjit Singh PPS,
SSP Sri Muktsar sahib

ਮੀਡੀਆ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀ ਪੁਲਿਸ ਦੀ ਵਿਸ਼ੇਸ ਚੌਕਸੀ ਮੁਹਿੰਮ ਦੌਰਾਨ ਲਗਾਏ ਗਏ ਨਾਕਿਆਂ ਤੇ ਕੀਤੀ ਜਾ ਰਹੀ ਚੈਕਿੰਗ ਦੇ ਸਿੱਟੇ ਵਜੋਂ ਵੱਖ ਵੱਖ ਥਾਵਾਂ ਤੋਂ ਕੁੱਲ 17 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿੰਨਾ ਦੇ ਨਾਮ ਇਸ ਪ੍ਰਕਾਰ ਹਨ ਲਵਪ੍ਰੀਤ ਸਿੰਘ ਉਰਫ ਲੱਭਾ ਵਾਸੀ ਗਿਲਜੇਵਾਲਾ, ਜਗਸੀਰ ਸਿੰਘ ਉਰਫ ਬੱਬੂ ਵਾਸੀ ਹੁਸਨਰ, ਗੁਰਪਾਲ ਸਿੰਘ ਵਾਸੀ ਪੰਜਾਵਾ,ਮਨਜੀਤ ਕੁਮਾਰ, ਅਰਜਨ ਕੁਮਾਰ, ਸੋਨੂ ਕੁਮਾਰ, ਹਰਦੋਲ ਕੁਮਾਰ ਸਾਰੇ ਵਾਸੀਆਨ ਗਿੱਦੜਬਾਹਾ, ਸਿਮਰਜੀਤ ਸਿੰਘ, ਗੁਰੁਵੰਦਰਜੀਤ ਸਿੰਘ ਵਾਸੀ ਬੁੱਟਰ ਸ਼ਰੀਹ, ਦੀਪਕ ਕੁਮਾਰ ਵਾਸੀ ਮਲੋਟ, ਅਭੇਨਾਸ਼ ਵਾਸੀ ਅਬੁੱਲ ਖੁਰਾਣਾ, ਰਾਹੁਲ ਵਾਸੀ ਬਠਿੰਡਾ, ਮਨਪ੍ਰੀਤ ਸਿੰਘ ਉਰਫ ਮਨੀ ਤੇ ਜੋਗਿੰਦਰ ਸਿੰਘ ਵਾਸੀ ਈਨਾ ਖੇੜਾ, ਜੋਗਿੰਦਰ ਸਿੰਘ ਵਾਸੀ ਸੰਧਵਾਂ ਜਿਲਾ ਫਰੀਦਕੋਟ, ਮਨਜੀਤ ਸਿੰਘ ਵਾਸੀ ਮਚਾਕੀ ਕਲਾਂ (ਫਰੀਦਕੋਟ) ਅਤੇ ਚਿੰਤਪਾਲ ਸਿੰਘ ਵਾਸੀ ਕੋਟਭਾਈ।

ਇਹਨਾਂ ਤੋਂ ਵੱਖ ਵੱਖ ਮਾਰਕਾ ਦੇ ਕੁੱਲ 20 ਮੋਟਰਸਾਈਕਲ, ਇੱਕ ਕਾਰ ਸਮੇਤ 20 ਕਿਲੋ ਤਾਂਬੇ ਦੀ ਤਾਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਹਨਾਂ ਵਿਰੁੱਧ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਥਾਣਾ ਗਿੱਦੜਬਾਹਾ, ਥਾਣਾ ਸਦਰ ਮਲੋਟ, ਥਾਣਾ ਕੋਟ ਭਾਈ ਤੇ ਥਾਣਾ ਸਿਟੀ ਮਲੋਟ ਵਿੱਖੇ ਵੱਖ ਵੱਖ ਧਾਰਾਵਾਂ ਅਧੀਨ ਮੁੱਕਦਮੇ ਦਰਜ ਕਰਕੇ ਇਹਨਾਂ ਮਾਮਲਿਆਂ ਦੀ ਡੂੰਘਾਈ ਨਾਲ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਦੇ ਕੁਝ ਸਾਥੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ ਜਿੰਨਾ ਨੂੰ ਪੁਲਿਸ ਦੀ ਗ੍ਰਿਫਤ ਵਿੱਚ ਲਿਆਉਣ ਲਈ ਪੁਲਿਸ ਵੱਲੋਂ ਗਲਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਹਨ।

18 ਨਵੰਬਰ,2021