ਜਿਲ੍ਹਾ ਪੁਲਿਸ ਸੰਗਰੂਰ ਨਸ਼ੇ ਦੇ ਖਾਤਮੇ ਲਈ ਵਚਨਬੱਧ; ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ ਭੇਜਿਆ- ਐਸਐਸਪੀ

247

ਜਿਲ੍ਹਾ ਪੁਲਿਸ ਸੰਗਰੂਰ ਨਸ਼ੇ ਦੇ ਖਾਤਮੇ ਲਈ ਵਚਨਬੱਧ; ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ ਭੇਜਿਆਐਸਐਸਪੀ

ਕੰਵਰ ਇੰਦਰ ਸਿੰਘ /26 ਜੂਨ /ਚੰਡੀਗੜ੍ਹ

ਡਾ: ਸੰਦੀਪ ਗਰਗ IPS /ਸੀਨੀਅਰ ਕਪਤਾਨ ਪੁਲਿਸ ਸੰਗਰੂਰ ਦੱਸਿਆ ਕਿ ਹਰ ਸਾਲ 26 ਜੂਨ ਨੂੰ “International Day Against Drug Abuse and Illicit Trafficking” ਤਹਿਤ ਪਬਲਿਕ ਨੂੰ ਜਾਗਰੂਕ ਕੀਤਾ ਜਾਦਾ ਹੈ ਅਤੇ ਨਸ਼ੇ ਦੇ ਖਾਤਮੇ ਲਈ ਪ੍ਰਣ ਕੀਤਾ ਜਾਦਾ ਹੈ, ਜਿਸਦੇ ਤਹਿਤ ਜਿਲ੍ਹਾ ਪੁਲਿਸ ਸੰਗਰੂਰ ਨਸ਼ੇ ਦੇ ਖਾਤਮੇ ਲਈ ਵਚਨਬੱਧ ਹੈ, ਜੋ ਇਸ ਨਸ਼ੇ ਦੇ ਖਾਤਮੇ ਲਈ ਜਿਲ੍ਹਾਂ ਪੁਲਿਸ ਸੰਗਰੂਰ ਵੱਲੋ ਹੁਣ ਤੱਕ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ ਭੇਜਿਆ ਗਿਆ ਹੈ, ਜੋ ਸਾਲ 2017 ਤੋਂ ਅੱਜ ਤੱਕ 2251 ਕੇਸ ਦਰਜ ਕਰਕੇ 3206 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ ਅਤੇ ਹੇਠ ਲਿਖੇ ਅਨੁਸਾਰ ਨਸ਼ਾ ਦੀ ਬ੍ਰਾਂਮਦਗੀ ਕੀਤੀ ਗਈ ਹੈ:-

ItemsQuantity
Case Registered2251
Person Arrested3206
Poopy husk (In KGs)9248.86
Opium (in KGs)81.986
Heroin/ Smack/ Powder/ Brown Sugar (In KGs)12.190
Ganja/ sulfa/ green plants (In KGs)1009.646
Injection (in Nos)10899
Pills / Capsules (In Nos)1549302
Intoxicant Bottles (in Nos)5495

ਜੋ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰਾਂ ਨੂੰ ਕਾਬੂ ਕੀਤੇ ਜਾਣ ਸਬੰਧੀ ਜਿਕਰਯੋਗ ਪ੍ਰਾਪਤੀਆਂ ਦਾ ਵੇਰਵਾ:-

ਥਾਣਾ ਸਿਟੀ ਸੁਨਾਮ ਵਿਖੇ 01 ਲੱਖ ਨਸੀਲੀਆਂ ਗੋਲੀਆਂ Tramadol Hydrochloride Sustained Release tablets IP ਬ੍ਰਾਮਦ, 01 ਦੋਸੀ ਕਾਬੂ

ਥਾਣਾ ਸਿਟੀ-2 ਮਲੇਰਕੋਟਲਾ ਵਿਖੇ 11 ਕਿੱਲੋ ਚਰਸ ਅਤੇ 22 ਲੱਖ ਡਰੱਗ ਮਨੀ ਬ੍ਰਾਮਦ, 02 ਦੋਸੀ ਕਾਬੂ

ਥਾਣਾ ਲੋਂਗੋਵਾਲ ਵਿਖੇ 33800 ਨਸੀਲੀਆਂ ਗੋਲੀਆਂ, 870 ਨਸੀਲੇ ਟੀਕੇ ਬ੍ਰਾਮਦ ਕਰਕੇ 03 ਦੋਸੀ ਕਾਬੂ,

ਥਾਣਾ ਸਿਟੀ ਸੰਗਰੂਰ ਦੇ ਏਰੀਆ ਵਿੱਚੋਂ 08 ਕਿੱਲੋ ਅਫੀਮ ਤੇ ਕਾਰ ਸਮੇਤ 02 ਦੋਸੀ ਕਾਬੂ,

ਥਾਣਾ ਭਵਾਨੀਗੜ ਦੇ ਏਰੀਆ ਵਿੱਚੋਂ 81000 ਨਸੀਲੀਆਂ ਗੋਲੀਆਂ ਬ੍ਰਾਮਦ, 03 ਦੋਸੀ ਕਾਬੂ,

ਥਾਣਾ ਲਹਿਰਾ ਦੇ ਏਰੀਆ ਵਿੱਚੋਂ 78000 ਨਸੀਲੀਆ ਗੋਲੀਆ ਬ੍ਰਾਮਦ, 03 ਦੋਸੀ ਕਾਬੂ

ਥਾਣਾ ਲੋਂਗੋਵਾਲ ਦੇ ਏਰੀਆ ਵਿੱਚੋਂ 2570 ਨਸੀਲੇ ਟੀਕੇ ਬ੍ਰਾਮਦ, 03 ਦੋਸੀ ਸਕੂਟਰੀ ਸਮੇਤ ਕਾਬੂ

ਥਾਣਾ ਅਮਰਗੜ ਦੇ ਏਰੀਆ ਵਿੱਚ 52500 ਗੋਲੀਆਂ ਅਤੇ ਟਾਟਾ ਸਫਾਰੀ ਗੱਡੀ ਨੰਬਰ ਪੀ.ਬੀ.13 ਏ.ਡਬਲਿਯੂ 5916 ਬਰਾਮਦ

ਥਾਣਾ ਭਵਾਨੀਗੜ ਦੇ ਏਰੀਆ ਵਿੱਚੋਂ 31,300 ਨਸੀਲੀਆਂ ਗੋਲੀਆਂ ਬ੍ਰਾਮਦ, 03 ਦੋਸ਼ੀ ਕਾਬੂ

ਥਾਣਾ ਸਿਟੀ ਸੁਨਾਮ ਦੇ ਏਰੀਆ ਵਿੱਚੋਂ ਸਵਿਫਟ ਕਾਰ ਵਿੱਚੋਂ ਹੈਰੋਇਨ ਦੀ ਕਮਰਸ਼ੀਅਲ਼ ਮਾਤਰਾ 650 ਗ੍ਰਾਮ ਬ੍ਰਾਮਦ, 01 ਦੋਸਣ ਕਾਬ

ਥਾਣਾ ਦਿੜ੍ਹਬਾ ਦੇ ਏਰੀਆ ਵਿੱਚੋਂ 2 ਕਿਲੋ ਅਫੀਮ ਅਤੇ 57 ਕਿਲੋ ਭੁੱਕੀ ਚੁੂਰਾ ਪੋਸਤ ਬ੍ਰਾਮਦ, 01 ਦੋਸੀ ਸਮੇਤ ਮੋਟਰਸਾਇਕਲ ਦੇ ਕਾਬੂ

ਥਾਣਾ ਲੋਂਗੋਵਾਲ ਦੇ ਏਰੀਆ ਵਿੱਚੋਂ 04 ਕਿੱਲੋ ਅਫੀਮ ਅਤੇ 252 ਕਿੱਲੋ ਭੂੱਕੀ ਚੂਰਾ ਪੋਸਤ ਬ੍ਰਾਮਦ, 02 ਦੋਸੀ ਸਮੇਤ ਟਰੱਕ ਦੇ ਕਾਬੂ,

ਥਾਣਾ ਲੋਂਗੋਵਾਲ ਦੇ ਏਰੀਆ ਵਿੱਚੋਂ 470 ਨਸ਼ੀਲੇ ਟੀਕੇ ਬ੍ਰਾਮਦ, 03 ਦੋਸੀ ਕਾਬੂ

ਥਾਣਾ ਸਿਟੀ-1 ਮਲੇਰਕੋਟਲਾ ਦੇ ਏਰੀਆ ਵਿੱਚੋਂ 292 ਨਸੀਲੀਆਂ ਸੀਸੀਆਂ ਅਤੇ 650 ਨਸੀਲੀਆਂ ਗੋਲੀਆਂ ਬ੍ਰਾਮਦ, 01 ਦੋਸੀ ਕਾਬੂ,

ਜਿਲ੍ਹਾ ਪੁਲਿਸ ਸੰਗਰੂਰ ਨਸ਼ੇ ਦੇ ਖਾਤਮੇ ਲਈ ਵਚਨਬੱਧ; ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ ਭੇਜਿਆ- ਐਸਐਸਪੀ

ਜੋ ਇਸ ਸਬੰਧ ਵਿੱਚ ਐਸ.ਐਸ.ਪੀ ਸਾਹਿਬ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡਾਂ ਵਿੱਚ ਜੋ ਨੋਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਪੰਚਾਇਤ/ਪਤਵੰਤੇ ਪੁਰਸ਼ਾਂ ਅਤੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਲਾਜ ਲਈ ਨਸ਼ਾਂ ਛੁਡਾਉ ਕੇਦਰਾਂ ਵਿੱਚ ਦਾਖਲ ਕਰਾਇਆ ਜਾਂਦਾ ਹੈ ਅਤੇ ਸਮੇ ਸਮੇ ਪਰ ਪਿੰਡਾਂ/ਕਸਬਿਆਂ ਵਿੱਚ ਸੈਮੀਨਾਰ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਦਾ ਹੈ। ਜਿਹੜੇ ਇਲਾਕਿਆਂ ਵਿੱਚ ਨਸ਼ੇ ਦਾ ਜਿਆਦਾ ਪ੍ਰਭਾਵ ਹੈ, ਅਜਿਹੇ ਪਿੰਡਾਂ/ਕਸਬਿਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਗਸਤਾਂ/ਨਾਕਾਬੰਦੀਆਂ ਕਰਕੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨਾਂ੍ਹ ਦੇ ਖਿਲ਼ਾਫ ਕਾਰਵਾਈ ਕੀਤੀ ਜਾ ਰਹੀ ਹੈੇ। ਜੋ ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਸ਼ਰਾਬ ਦੇ ਨਸ਼ਾ ਤਸਕਰਾਂ ਦੇ ਖਿਲਾਫ 3274 ਮੁਕੱਦਮੇ ਦਰਜ ਕਰਕੇ 3815 ਵਿਅਕਤੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਨਜਾਇਜ ਸਰਾਬ ਦੀ ਬ੍ਰਾਮਦਗੀ ਕੀਤੀ ਗਈ ਹੈ। ਜਿਵੇਂ ਕਿ ਥਾਣਾ ਭਵਾਨੀਗੜ ਵਿਖੇ 02 ਦੋਸ਼ੀਆਂ ਨੂੰ ਕਾਬੂ ਕਰਕੇ 12600 ਬੋਤਲ ਸ਼ਰਾਬ ਠੇਕਾ ਦੇਸੀ ਬ੍ਰਾਮਦ ਕੀਤੀ ਗਈ ਹੈ।

ਇਸ ਤੋਂ ਇਲਾਵਾ ਪਬਲਿਕ ਦੀ ਸਹੂਲਤ ਲਈ ਪੁਲਿਸ ਹੈਲਪ ਲਾਇਨ 112 ਸ਼ੁਰੂ ਕੀਤੀ ਗਈ ਹੈ,ਜਿੱਥੇ ਹੋਰ ਪੁਲਿਸ ਸਹੂਲਤ ਹਾਸਲ ਕਰਨ ਤੋ ਇਲਾਵਾ ਇਸ ਹੈਲਪ ਲਾਇਨ ਪਰ ਮਹਿਕਮਾ ਪੁਲਿਸ ਦਾ ਨਸ਼ਿਆ ਦੇ ਖਿਲਾਫ ਲੜੀ ਜਾ ਰਹੀ ਇਸ ਲੜਾਈ ਵਿੱਚ ਸਾਥ ਦਿੰਦੇ ਹੋਏ ਕਿਸੇ ਵੀ ਤਰਾਂ ਦੀ ਨਸ਼ੇ ਤਸਕਰ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ, ਜੋ ਸੂਚਨਾ ਦੇਣ ਵਾਲੇ ਦੀ ਪਹਿਚਾਣ ਨੂੰ ਗੁੱਪਤ ਰੱਖਦੇ ਹੋਏ ਨਸ਼ਾਂ ਤਸਕਰਾ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਦੀ ਜਾਂਦੀ ਹੈ। ਜੋ ਨਸ਼ੇ ਦੇ ਖਿਲਾਫ ਲੜੀ ਜਾ ਰਹੀ ਲੜਾਈ ਵਿੱਚ ਇਸ ਸਾਲ ਦੇ ਥੀਮ “ਭੲਟਟੲਰ ਖਨੋਾਲੲਦਗੲ ਡੋਰ ਭੲਟਟੲਰ ਛੳਰੲ” ਨੂੰ ਇੱਕ ਮਿਸ਼ਨ ਦੇ ਤੌਰ ਤੇ ਅਪਣਾਇਆ ਜਾ ਰਿਹਾ ਹੈ।

ਜੋ ਉੱਕਤ ਤੋਂ ਇਲਾਵਾ ਜਿਵੇ ਕਿ ਆਪ ਨੂੰ ਪਤਾ ਹੈ ਕਿ ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਸਾਡੇ ਜੀਵਨ ਨੂੰ ਕਾਫੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ, ਜੋ ਕਰੋਨਾ ਵਾਇਰਸ ਨਾਮ ਦੀ ਇਸ ਬੀਮਾਰੀ ਨਾਲ ਲੜਨ ਲਈ “ਮਿਸ਼ਨ ਫਤਿਹ” ਅਭਿਆਨ ਸੁਰੂ ਕੀਤਾ ਗਿਆ ਹੈ। ਜਿਸ ਸਬੰਧੀ ਵੀ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਸ਼ਾਸ਼ਨ ਵੱਲੋਂ ਸਮੇਂ ਸਮੇਂ ਪਰ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਜਿਵੇਂ ਕਿ ਮਾਸਕ ਪਾਉਣਾ, ਪਬਲਿਕ ਪਲੇਸ ਤੇ ਨਾਂ ਥੁੱਕਣਾ, ਘੱਟੋ ਘੱਟ 02 ਮੀਟਰ ਦੀ ਦੂਰੀ ਬਣਾ ਕੇ ਰੱਖਣਾ, ਪਬਲਿਕ ਪਲੇਸਾਂ ਤੇ ਇਕੱਠ ਨਾ ਕਰਨਾ, ਸਮੇਂ ਸਮੇਂ ਪਰ ਹੱਥ ਧੋਏ ਜਾਣ, ਬਿਨ੍ਹਾਂ ਜਰੂਰਤ ਤੋਂ ਘਰ ਤੋਂ ਬਾਹਰ ਨਾ ਆਇਆ ਜਾਵੇ। ਜੋ ਇਸ ਸਬੰਧੀ ਮਹਿਕਮਾ ਪੁਲਿਸ ਵੱਲੋਂ ਮਾਸਕ ਵਗੈਰਾ ਨਾ ਪਾਉਣ ਕਾਰਨ ਕਾਨੂੰਨ ਦੀ ਉਲੰਘਨਾ ਕਰਨ ਸਬੰਧੀ ਹੁਣ ਤੱਕ 5368 ਚਲਾਣ ਕਰਦੇ ਹੋਏ 20,11,200/- ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਹਨ ਅਤੇ ਕੋਆਰੰਟੀਨ ਭੰਗ ਕਰਨ ਵਾਲਿਆਂ ਦੇ ਖਿਲਾਫ 08 ਚਲਾਣ ਕਰਕੇ 12000/- ਰੁਪਏ ਜੁਰਮਾਨਾ ਕੀਤੇ ਗਏ ਹਨ।