ਜਿਲ੍ਹਾ ਰੋਜਗਾਰ ਸ਼੍ਰੀ ਮੁਕਤਸਰ ਸਾਹਿਬ ਵਲੋਂ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਖੇ ਕੈਰੀਅਰ ਗਾਈਡੈਂਸ ਕੈਂਪ ਦਾ ਆਯੋਜਨ

289

ਸ੍ਰੀ ਮੁਕਤਸਰ ਸਾਹਿਬ,23 ਜਨਵਰੀ

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ-ਘਰ ਰੋਜਗਾਰ ਪ੍ਰੋਗਰਾਮ ਤਹਿਤ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਸ਼੍ਰੀ ਮੁਕਤਸਰ ਸਾਹਿਬ ਅਤੇ ਸੱਤਿਆ ਮਾਈਕਰੋ ਕੈਪੀਟਲ ਲਿਮ: ਦੇ ਸਾਂਝੇ ਉਪਰਾਲੇ ਨਾਲ ਕੰਪਨੀ ਦੇ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਸਬੰਧੀ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਅਫਸਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਐਮ.ਕੇ.ਅਰਾਵਿੰਦ ਕੁਮਾਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿ) ਹਰਿੰਦਰ ਸਿੰਘ ਸਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਕੈਂਪ ਲਗਾਇਆ ਗਿਆ।

ਜਿਲ੍ਹਾ ਰੋਜਗਾਰ ਸ਼੍ਰੀ ਮੁਕਤਸਰ ਸਾਹਿਬ ਵਲੋਂ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਖੇ ਕੈਰੀਅਰ ਗਾਈਡੈਂਸ ਕੈਂਪ ਦਾ ਆਯੋਜਨ

ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਪਲੇਸਮੈਂਟ ਅਫਸਰ ਡੀ.ਬੀ.ਈ.ਈ. ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੰਪਨੀ ਅਧਿਕਾਰੀ ਪ੍ਰਰਸ਼ੋਤਮ ਕੁਮਾਰ (ਸਰਕਲ ਹੈੱਡ ਐਚ. ਆਰ.) ਅਤੇ ਅਮਿਤ ਕੁਮਾਰ (ਸਟੇਟ ਐਚ. ਆਰ) ਨੇ ਉਮੀਦਵਾਰਾਂ ਦੀ ਇੰਟਰਵਿਊ ਲਈ। ਇਸ ਕੈਂਪ ਵਿੱਚ 94 ਬੇਰੁਜਗਾਰ ਪ੍ਰਾਰਥੀ ਹਾਜਰ ਹੋਏ ਅਤੇ ਇਹਨਾਂ ਵਿੱਚੋਂ 44 ਪ੍ਰਾਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ। ਭਵਿੱਖ ਵਿੱਚ ਵਿਭਾਗ ਵੱਲੋਂ ਬੇਰੁਜਗਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਫਤੇ ਵਿੱਚ ਇੱਕ ਕੈਂਪ ਲਗਾਇਆ ਜਾਵੇਗਾ।


ਇਸੇ ਤਰ੍ਹਾਂ ਹੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰੀਅਰ ਕਾਉਂਸਲਰ ਅਰਸ਼ਪ੍ਰੀਤ ਸਿੰਘ ਦੁਆਰਾ ਕੈਰੀਅਰ ਗਾਈਡੈਂਸ ਲੈਕਚਰ ਕੀਤਾ ਗਿਆ। ਇਸ ਲੈਕਚਰ ਵਿੱਚ ਐਮ.ਏ. (ਪੰਜਾਬੀ) ਦੇ ਕੁੱਲ 34 ਵਿਦਿਆਰਥੀਆਂ ਨੇ ਭਾਗ ਲਿਆ। ਕਰੀਅਰ ਕਾਊਂਸਲਰ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦਿੱਤੀਆਂ ਜਾਂਦੀਆਂ ਵੱਖ ਵੱਖ ਸੇਵਾਵਾਂ, ਨੈਸ਼ਨਲ ਕਰੀਅਰ ਸਰਵਿਸ ਪੋਰਟਲ, ਵਿਦੇਸ਼ੀ ਪੜ੍ਹਾਈ, ਵਿਦੇਸ਼ੀ ਰੋਜਗਾਰ ਅਤੇ ਸਵੈ ਰੋਜਗਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

18 ਪ੍ਰਾਰਥੀਆਂ ਦੀ ਮੌਕੇ ਤੇ ਹੀ ਵਿਭਾਗ ਦੇ ਕਲਰਕ ਵਿੱਕੀ ਵੱਲੋਂ ਰੋਜਗਾਰ ਲਈ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਹਰਦੀਪ ਸਿੰਘ ਵੱਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੀਆਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਲੈਕਚਰ ਦੇਣ ਲਈ ਧੰਨਵਾਦ ਕੀਤਾ।