ਜੀਐਨਡੀਯੂ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਚੋਣਾਂ ‘ਚ ਉੱਡਦੇ ਬਾਜ ਦੀ ਚੜ੍ਹਾਈ
ਅੰਮ੍ਰਿਤਸਰ,31 ਅਕਤੂਬਰ,2022 ( )
ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਸਲਾਨਾ ਚੋਣਾਂ ਯੂਕੇਡੀਐਫ ਨੇ ਭਾਰੀ ਬਹੁਮੱਤ ਨਾਲ ਜਿੱਤ ਲਈਆਂ ਹਨ । ਹਰਦੀਪ ਸਿੰਘ ਨਾਗਰਾ (ਸੀਆਈਟੀਐਸ ਵਿਭਾਗ) ਪ੍ਰਧਾਨ, ਰਜਿੰਦਰ ਸਿੰਘ (ਅਕਾਊਂਟ ਬ੍ਰਾਂਚ) ਸਕੱਤਰ, ਪ੍ਰਗਟ ਸਿੰਘ (ਅਕਾਊਂਟ ਬ੍ਰਾਂਚ) ਸੀਨੀਅਰ ਉਪ ਪ੍ਰਧਾਨ, ਰੇਸ਼ਮ ਸਿੰਘ (ਸੁਰੱਖਿਆ ਵਿਭਾਗ) ਉਪ ਪ੍ਰਧਾਨ, ਰਛਪਾਲ ਸਿੰਘ (ਬੋਟਾਨੀਕੀਕਲ ਸਾਇੰਸ) ਜੁਆਇੰਟ ਸੈਕਟਰੀ, ਹਰਦੀਪ ਸਿੰਘ (ਇਲੈਕਟ੍ਰਾਨਿਕਸ ਵਿਭਾਗ) ਸਕੱਤਰ ਪਬਲਿਕ ਰਿਲੇਸ਼ਨ, ਭੋਮਾ ਰਾਮ (ਇਸਟਾਬਲਿਸ਼ਮੈਂਟ ਵਿਭਾਗ) ਖਜਾਨਚੀ ਆਪਣੇ ਵਿਰੋਧੀਆਂ ਨੂੰ ਵੱਡੇ ਮਾਰਜ ਨਾਲ ਹਰਾ ਕੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ । ਅਵਤਾਰ ਸਿੰਘ (ਜਨਰਲ ਬ੍ਰਾਂਚ), ਚਰਨਜੀਤ ਸਿੰਘ (ਭਾਈ ਗੁਰਦਾਸ ਲਾਇਬ੍ਰੇਰੀ), ਗੁਰਪ੍ਰੀਤ ਸਿੰਘ (ਪ੍ਰੀਖਿਆ ਸ਼ਾਖਾ 1), ਹਿੰਦਰ ਕੁਮਾਰ (ਲੇਖਾ ਸ਼ਾਖਾ ਆਡਿਟ), ਮਨਦੀਪ ਸਿੰਘ (ਗੁਪਤ ਸ਼ਾਖਾ), ਨਰੇਸ਼ ਭਾਰਦਵਾਜ਼ (ਪ੍ਰੀਖਿਆ ਸ਼ਾਖਾ 1), ਤਰਸੇਮ ਸਿੰਘ (ਲੈਂਡ ਸਕੈਪ), ਗੁਰਸ਼ਰਨ ਸਿੰਘ (ਯੂਐਸਐਫਐਸ), ਬਦਰੀਨਾਥ (ਪਬਲੀਕੇਸ਼ਨ ਬਿਓੁੂਰੋ) ਤੇ ਕਾਲਾ (ਅਸਟੇਟ ਵਿਭਾਗ) ਨੂੰ ਕਾਰਜਕਾਰਨੀ ਮੈਂਬਰਾਂ ਨੇ ਚੋਣ ਮੈਦਾਨ ਫਤਹਿ ਕਰ ਲਿਆ ਹੈ ।

ਜੀਐਨਡੀਯੂ ਪ੍ਰਬੰਧਨ ਦੇ ਵੱਲੋਂ ਅਧਿਕਾਰਤ ਤੌਰ ਤੇ ਨਿਯੁਕਤ ਕੀਤੇ ਗਏ ਚੋਣ ਅਫਸਰ ਕਮ ਰਿਟਰਨਿੰਗ ਅਧਿਕਾਰੀ ਪ੍ਰੋ. ਡਾ.ਸਤਨਾਮ ਸਿੰਘ ਦਿਓੁਲ (ਮੁੱਖੀ ਰਾਜਨੀਤੀ ਸ਼ਾਸ਼ਤਰ ਵਿਭਾਗ) ਨੇ ਨਤੀਜਿਆਂ ਦਾ ਐਲਾਨ ਕੀਤਾ ।ਯੂਨੀਵਰਸਿਟੀ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ । ਕੁੱਲ 923 ਵੋਟਰਾਂ ਦੇ ਵਿੱਚੋ 878 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇੰਨ੍ਹਾ ਵੋਟਰਾਂ ਵਿੱਚ 22 ਵੋਟਰ ਜੀਐਨਡੀਯੂ ਰੀਜਨਲ ਕੈਂਪਸ ਜਲੰਧਰ ਅਤੇ 40 ਵੋਟਰ ਜੀਐਨਡੀਯੂ ਕੈਂਪਸ ਗੁਰਦਾਸਪੁਰ ਨਾਲ ਸੰਬੰਧਤ ਸਨ। ਜਲੰਧਰ ਅਤੇ ਗੁਰਦਾਸਪੁਰ ਕੈਂਪਸ ਦੇ ਵੋਟਰਾਂ ਦੇ ਵੱਲੋਂ ਵੋਟ ਇਸਤੇਮਾਲ ਉਪਰੰਤ ਡੱਬੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬਾਅਦ ਦੁਪਹਿਰ ਜੀਐਨਡੀਯੂ ਕੈਂਪਸ ਵਿਖੇ ਪੁੱਜ ਗਏ। ਜਿੰਨ੍ਹਾ ਨੂੰ ਚੋਣ ਅਫਸਰ ਕਮ ਰਿਟਰਨਿੰਗ ਅਧਿਕਾਰੀ ਪ੍ਰੋ.ਡਾ ਸਤਨਾਮ ਸਿੰਘ ਦਿਓੁਲ (ਮੁੱਖੀ ਰਾਜਨੀਤੀ ਸ਼ਾਸ਼ਤਰ ਵਿਭਾਗ) ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਸ਼ੁਰੂਆਤੀ ਦੌਰ ਵਿੱਚ ਵੋਟਾਂ ਪਾਉਣ ਦਾ ਰੁਝਾਨ ਕੁੱਝ ਮੱਠਾ ਰਿਹਾ ਪਰ ਦੁਪਹਿਰ ਦੇ ਖਾਣੇ ਦੇ ਬ੍ਰੇਕ ਦੌਰਾਨ ਵੋਟਾਂ ਪਾਉਣ ਦੇ ਰੁਝਾਨ ਵਿੱਚ ਕਾਫੀ ਤੇਜੀ ਦੇਖੀ ਗਈ। ਜੋ 5 ਵਜੇ ਤੱਕ ਨਿਰੰਤਰ ਜਾਰੀ ਰਹੀ। ਇਸ ਦੌਰਾਨ ਚੋਣ ਨਿਸ਼ਾਨ ਉੜਦਾ ਬਾਜ਼ ਤੇ ਚੋਣਾਂ ਲੜ ਰਹੇ ਧੜੇ (ਯੂਕੇਡੀਐਫ) ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੈਟਿਕ ਇੰਪਲਾਈਜ਼ ਫਰੰਟ ਤੇ ਚੋਣ ਨਿਸ਼ਾਨ ਗੁਲਾਬ ਦਾ ਫੁੱਲ ਤੇ ਚੋਣ ਲੜਣ ਵਾਲੇ ਧੜੇ (ਡੀਈਐਫ) ਡੈਮੋਕ੍ਰੈਟਿਕ ਇੰਪਲਾਈਜ਼ ਫਰੰਟ ਦੇ ਸਮੁੱਚੇ ਉਮੀਦਵਾਰ, ਅਹੁੱਦੇਦਾਰ ਤੇ ਮੈਂਬਰ ਨਿਰਧਾਰਿਤ ਕੀਤੇ ਗਏ ਸਥਾਨਾਂ ਤੇ ਮੌਜੂਦ ਰਹੇ ਤੇ ਗਹਿਗੱਚ ਮੁਕਾਬਲੇ ਦੌਰਾਨ ਆਪੋ ਆਪਣੀ ਜਿੱਤ ਦੀਆਂ ਕਿਆਸ ਅਰਾਈਆਂ ਲਗਾਉਂਦੇ ਰਹੇ। ਸ਼ਾਂਤੀ ਪੁੂਰਵਕ ਤੇ ਸਫਲ ਚੋਣ ਪ੍ਰਕਿਿਰਆ ਨੂੰ ਲੈ ਕੇ ਚੋਣ ਅਫਸਰ ਕਮ ਰਿਟਰਨਿੰਗ ਅਧਿਕਾਰੀ ਪ੍ਰੋ ਡਾ ਸਤਨਾਮ ਸਿੰਘ ਦਿਓੁਲ ਨੇ ਦੋਵਾਂ ਧੜਿਆਂ ਤੇ ਜੀਐਨਡੀਯੂ ਪ੍ਰਸ਼ਾਸ਼ਨ ਦਾ ਧੰਨਵਾਦ ਵੀ ਕੀਤਾ। ਚੋਣਾ ਦੀ ਇਸ ਕਾਂਟੇਦਾਰ ਟੱਕਰ ਦੌਰਾਨ (ਯੂਕੇਡੀਐਫ) ਯੂਨੀਵਰਸਿਟੀ ਕਰਮਚਾਰੀ ਡੈਮੋਕੈਟਿਕ ਇੰਪਲਾਈਜ਼ ਫਰੰਟ ਦੇ ਬਾਜ ਨੇ 2 ਸਾਲ ਦੇ ਅਰਸੇ ਉਪਰੰਤ ਮੁੱੜ ਸੱਤਾ ਤੇ ਕਾਬਜ਼ ਹੋਏ ।
