ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਗਣਤੰਤਰ ਦਿਵਸ

319

ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਗਣਤੰਤਰ ਦਿਵਸ

ਨਾਭਾ 26 ਜਨਵਰੀ

ਪੰਜਾਬ ਦੀ ਮਾਣਮੱਤੀ ਸਿੱਖਿਆ ਸੰਸਥਾ ਪੀ.ਪੀ.ਐਸ. ਨਾਭਾ ਵਿਖੇ 26 ਜਨਵਰੀ 2020 ਨੂੰ ਗਣਤੰਤਰ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਪ੍ਰਸਿੱਧ ਬਿਜਨੈਸਮੈਨ ਅਤੇ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਸ਼੍ਰੀ ਸੁਮਨਕਾਂਤਮੁੰਜਾਲ ਨੇ ਨਿਭਾਈ। ਸਮਾਗਮ ਦਾ ਆਰੰਭ ਐਨ.ਸੀ.ਸੀ. ਕੈਡਿਟਾਂ ਦੇ ਗਾਰਡ ਆਫ ਆਨਰ ਨਾਲ ਹੋਇਆ। ਆਰਮੀ, ਏਅਰ ਅਤੇ ਨੇਵੀ ਐਨ.ਸੀ.ਸੀ. ਦੇ ਕੈਡਿਟਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸੰਬਧਤ ਗੀਤ ਗਾਏ ਅਤੇ ਗਣਤੰਤਰ ਦਿਵਸ ਉੱਪਰ ਆਪਣੇਵਿਚਾਰ ਸਾਂਝੇ ਕੀਤੇ।

ਗਣਤੰਤਰ ਦਿਵਸ ਮੋਕੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਸ਼੍ਰੀ ਸੁਮਨਕਾਂਤ ਮੁੰਜਾਲ ਨੇ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਅਤੇ ਦੇਸ਼ ਭਗਤੀ ਦੇ ਗੀਤਾਂ ਦੀ ਭਰਪੂਰ ਸਲਾਘਾ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਆਖਿਆ ਕਿ ਵਿਦਿਆਰਥੀ ਗਣੰਤਤਰ ਦਿਵਸ ਦੇ ਅਰਥ ਨੂੰ ਚੰਗੀ ਤਰ੍ਹਾ ਸਮਝਣ ਅਤੇ ਦੇਸ਼ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅਸੀ ਆਪਣੇ ਆਪਣੇ ਖੇਤਰ ਵਿੱਚ ਰਹਿ ਕੇ ਵੀ ਦੇਸ਼ ਦੀ ਸੇਵਾ ਕਰ ਸਕਦੇ ਹਾਂ।

ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਗਣਤੰਤਰ ਦਿਵਸ

ਸਕੂਲ ਹੈਡਮਾਸਟਰ ਡਾ. ਜਗਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਆਖਿਆ ਕਿ ਵਿਦਿਆਰਥੀ ਸਾਡੇ ਅੱਜ ਦੇ ਮਹਿਮਾਨ ਕੋਲੋਂ ਸੇਧ ਲੈ ਕੇ ਅੱਗੇ ਵੱਧ ਸਕਦੇ ਹਨ ਅਤੇ ਦੇਸ਼ ਦੀ ਸੇਵਾ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਮੁੱਖ ਮਹਿਮਾਨ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।