ਜੰਗਲੀ ਜੀਵਾਂ ਤੇ ਪ੍ਰਵਾਸੀ ਪੰਛੀਆਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਕੋਈ ਕਮੀਂ ਨਾ ਛੱਡੀ ਜਾਵੇ: ਡਿਪਟੀ ਕਮਿਸ਼ਨਰ

172

ਜੰਗਲੀ ਜੀਵਾਂ ਤੇ ਪ੍ਰਵਾਸੀ ਪੰਛੀਆਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਕੋਈ ਕਮੀਂ ਨਾ ਛੱਡੀ ਜਾਵੇ: ਡਿਪਟੀ ਕਮਿਸ਼ਨਰ

ਬਹਾਦਰਜੀਤ ਸਿੰਘਰੂਪਨਗਰ, 22 ਨਵੰਬਰ,2022

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਦੇ ਕਮੇਟੀ ਰੂਮ ਵਿੱਚ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਵੈੱਟਲੈਂਡ ਮਨੇਜਮੈਂਟ ਕਮੇਟੀ, ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਵੈੱਟਲੈਂਡ ਮਨੇਜਮੈਂਟ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵਣ ਮੰਡਲ ਅਫਸਰ ਰੂਪਨਗਰ  ਹਰਜਿੰਦਰ ਸਿੰਘ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੰਗਲੀ ਜੀਵਾਂ ਅਤੇ ਪ੍ਰਵਾਸੀ ਪੰਛੀਆਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਕੋਈ ਕਮੀਂ ਨਾ ਛੱਡੀ ਜਾਵੇ।

ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੈੱਟਲੈਂਡ ਮਨੇਜਮੈਂਟ ਕਮੇਟੀ ਦੀ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਜੰਗਲੀ ਜੀਵਾਂ ਅਤੇ ਪ੍ਰਵਾਸੀ ਪੰਛੀਆਂ ਦੇ ਜੀਵਨ ਨੂੰ ਸੁਰੱਖਿਅਤ ਕਰਨਾ ਹੈ। ਇਸ ਮੌਕੇ ਵਣ ਮੰਡਲ ਅਫਸਰ ਰੂਪਨਗਰ  ਹਰਜਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਰੋਪੜ ਵੈਟਲੈਂਟ ਅਤੇ ਨੰਗਲ ਵੈੱਟਲੈਂਡ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਇਨ੍ਹਾਂ ਵੈਂਟਲੈਂਡ ਦੇ ਰਾਮਸਰ ਸਾਈਟ ਹੋਣ ਬਾਰੇ ਵੀ ਦੱਸਿਆ ਗਿਆ।

ਜੰਗਲੀ ਜੀਵਾਂ ਤੇ ਪ੍ਰਵਾਸੀ ਪੰਛੀਆਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਕੋਈ ਕਮੀਂ ਨਾ ਛੱਡੀ ਜਾਵੇ: ਡਿਪਟੀ ਕਮਿਸ਼ਨਰ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦੋਵੇਂ ਵੈੱਟਲੈਂਡ ਵਿੱਚ ਸਰਦੀਆਂ ਦੇ ਮੌਸਮ ਨਵੰਬਰ ਤੋਂ ਅਪ੍ਰੈਲ ਤੱਕ ਪ੍ਰਵਾਸੀ ਪੰਛੀ ਆਉਂਦੇ ਹਨ, ਹਰ ਸਾਲ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ 50 ਤੋਂ ਵੱਧ ਪ੍ਰਜਾਤੀਆਂ ਆਉਂਦੀਆਂ ਹਨ।

ਡਾ. ਪ੍ਰੀਤੀ ਯਾਦਵ ਨੇ ਵਣ ਮੰਡਲ ਵਿਭਾਗ ਰੂਪਨਗਰ ਨੂੰ ਲੋਕਾਂ ਵਿੱਚ ਵੈਟਲੈਂਡਾਂ ਸਬੰਧੀ ਜਾਗਰੂਕਤਾ ਕੈਂਪ ਲਗਾਉਣ ਲਈ  ਕਿਹਾ ਗਿਆ ਤਾਂ ਜੋ ਲੋਕਾਂ ਵਿੱਚ ਵੈਟਲੈਂਡਾਂ ਸਬੰਧੀ ਹੋਰ ਜਾਗਰੂਕਤਾ ਪੈਦਾ ਹੋ ਸਕੇ।

ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਹਰਵਿੰਦਰ ਲਾਲ ਚੋਪੜਾ, ਐਕਸੀਅਨ ਪੀ.ਡਿਬਲਿਊ.ਡੀ ਦਵਿੰਦਰ ਕੁਮਾਰ, ਐਕਸਈਅਨ ਰੋਪੜ ਹੈੱਡ ਵਰਕਸ ਗੁਰਪ੍ਰੀਤਪਾਲ ਸਿੰਘ, ਅਨਿਲ ਕੁਮਾਰ, ਗੁਰਦੇਵ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।