ਡਾ ਓਬਰਾਏ ਵਲੋਂ ਆਰੀਆ ਕੰਨਿਆ ਸਕੂਲ ਦੇ ਨਵੇ ਬਣਨ ਵਾਲੇ ਹਾਲ ਅਤੇ ਕਮਰਿਆਂ ਦਾ ਰੱਖਿਆ ਨੀਂਹ ਪੱਥਰ ਰੱਖਿਆ
ਪਟਿਆਲਾ 13 ਮਾਰਚ
ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ.ਪੀ ਸਿੰਘ ਓਬਰਾਏ ਆਰੀਆ ਕੰਨਿਆ ਸਕੂਲ ਦੇ ਨਵੇ ਬਣਨ ਵਾਲੇ ਹਾਲ ਅਤੇ ਕਮਰਿਆਂ ਦਾ ਰੱਖਿਆ ਨੀਂਹ ਪੱਥਰ ਰੱਖਿਆ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ,ਰਾਸ਼ਟਰੀ ਜਨਰਲ ਸਕੱਤਰ ਗਗਨਦੀਪ ਸਿੰਘ ਅਹੂਜਾ, ਸਿਖਿਆ ਡਾਇਰੈਕਟਰ ਇੰਦਰਜੀਤ ਕੌਰ ਗਿੱਲ, ਸਿਹਤ ਸਲਾਹਕਾਰ ਡਾ ਡੀ ਐੱਸ ਗਿੱਲ ਵੀ ਹਾਜ਼ਰ ਸਨ।
ਇਸ ਮੌਕੇ ਐਸ.ਪੀ ਸਿੰਘ ਉਬਰਾਏ ਨੇ ਦੱਸਿਆ ਕਿ ਇਸ ਉਸਾਰੀ ਲਈ 8 ਲੱਖ ਦਾ ਖਰਚਾ ਆਉਣਾ ਹੈ ਅਤੇ ਇਸ ਮੌਕੇ ਤੇ 2 ਲੱਖ ਦਾ ਚੈੱਕ ਪਹਿਲੀ ਕਿਸ਼ਤ ਵਜੋਂ ਡਾ ਓਬਰਾਏ ਵਲੋਂ ਸਕੂਲ ਮੈਨੇਜਮੈਂਟ ਨੂੰ ਭੇਟ ਕੀਤਾ।
ਇਸ ਮੌਕੇ ਤੇ ਇੰਜ. ਆਰ. ਕੇ ਬਾਂਸਲ,ਆਰੀਆ ਸਮਾਜ ਦੇ ਪ੍ਰਧਾਨ ਰਾਜ ਕੁਮਾਰ ਸਿੰਗਲਾ ,ਸਕੂਲ ਦੀ ਪਿੰਰਸੀਪਲ ਸਤੋਸ਼ ਗੋਇਲ ਅਤੇ ਹੋਰ ਮੈਂਬਰਾ ਵੀ ਹਾਜ਼ਿਰ ਸਨ।
ਇਸ ਮੌਕੇ ਐਸ.ਪੀ ਉਬਰਾਏ ਨੇ ਕਿਹਾ ਕਿ ਸਕੂਲ ਦੀਆ ਬੱਚੀਆ ਦੇ ਉਜਵਲ ਭਵਿੱਖ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਇਹ ਅਹਿਮ ਬੀੜਾ ਚੁੱਕਿਆ ਗਿਆ ਹੈ, ਤਾਂ ਜੋ ਇਹ ਲੋੜਵੰਦ ਸਕੂਲੀ ਬੱਚੀਆ ਵਧੀਆ ਤਰੀਕੇ ਨਾਲ ਪੜ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।
ਡਾ ਓਬਰਾਏ ਵਲੋਂ ਆਰੀਆ ਕੰਨਿਆ ਸਕੂਲ ਦੇ ਨਵੇ ਬਣਨ ਵਾਲੇ ਹਾਲ ਅਤੇ ਕਮਰਿਆਂ ਦਾ ਰੱਖਿਆ ਨੀਂਹ ਪੱਥਰ ਰੱਖਿਆ Iਡਾ ਓਬਰਾਏ ਨੇ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਪਾਉਣ ਦੀ ਆਪਣੀ ਵਚਨਬੱਧਤਾ ਦੋਹਰਾਓਂਦੇ ਹੋਏ ਉਨ੍ਹਾਂ ਕਿਹਾ ਕਿ ਉਹ ਅਜਿਹੇ ਕਾਰਜ ਜਾਰੀ ਰੱਖਣਗੇI