ਡਾ. ਦਲਜੀਤ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗ

197

ਡਾ. ਦਲਜੀਤ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗ

ਬਹਾਦਰਜੀਤ ਸਿੰਘ /ਰੂਪਨਗਰ, 9 ਫਰਵਰੀ,2022
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਰੂਪਨਗਰ ਸ਼ਹਿਰ ਵਿੱਚ ਚੋਣ ਮੀਟਿੰਗਾਂ ਜਾ ਦੌਰ ਜਾਰੀ ਹੈ। ਇਸ ਲੜੀ ਵਿੱਚ ਵਾਰਡ ਨੰਬਰ 15 ਵਿੱਚ ਸਹਿਬਜਾਦਾ ਜੁਝਾਰ ਸਿੰਘ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੀ.ਏ.ਸੀ ਮੈਂਬਰ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ ਦੇ ਗ੍ਰਹਿ ਵਿਖੇ ਚੋਣ ਮੀੀਟਿੰਗ ਕੀਤੀ ਗਈ ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਚੋਣਾਂ ਦੇ ਮੌਕੇ ਉੱਤੇ ਪੈਰੇਲ ਦੇਣੀ ਰਾਜਨੀਤਕ ਸਟੰਟ ਹੈ। ਇੱਕ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਆਪਣੀ ਪੂਰੀ ਸਜਾ ਨਾਲੋਂ ਵੀ ਦੁੱਗਣੀ ਸਜਾ ਕੱਟ ਚੁੱਕਾ ਹੈ ਆਪਣੇ ਪਿਤਾ ਦੇ ਭੋਗ ਲਈ ਕੇਵਲ ਇੱਕ ਘੰਟੇ ਦਾ ਸਮਾਂ ਤੇ ਉਹ ਵੀ ਪਹਿਰੇਦਾਰਾਂ ਦੇ ਸੰਘਣੇ ਸਾਏ ਹੇਠ ਦਿੱਤਾ ਗਿਆ। ਦੂਸਰੇ ਪਾਸੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ 3 ਵਾਰ ਰੱਦ ਕਰ ਦਿੱਤੀ ਗਈ ਜੋ ਕਿ ਇੰਨਸਾਨੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਿਹਾ ਹੈ। ਦੂਜੇ ਪਾਸੇ ਤਿੰਨ-ਤਿੰਨ ਸੰਗੀਨ ਜੁਰਮਾਂ ਦੇ ਦੋਸ਼ੀ  ਰਾਮ ਰਹੀਮ ਨੂੰ ਪੈਰੋਲ ਤੇ ਛੱਡਣ ਪਿੱਛੇ ਭਾਜਪਾ ਸਰਕਾਰ ਦੀ ਇੱਕ ਡੂੰਘੀ ਸਾਜਿਸ਼ ਨਜ਼ਰ ਆਉਂਦੀ ਹੈ।

ਡਾ. ਦਲਜੀਤ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਸਥਿਰ ਅਤੇ ਤਜਰਬੇਕਾਰ ਸਰਕਾਰ ਦੀ ਜ਼ਰੂਰਤ ਹੈ। ਜੋ ਕਿ ਕੇਵਲ  ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਣੇਗੀ। ਇਸ ਮੌਕੇ ਹਰਗੁਰਦੇਵ ਸਿੰਘ ਕੋਹਲੀ, ਗੁਰਮੁੱਖ ਸਿੰਘ ਸੈਣੀ, ਜਸਪਾਲ ਸਿੰਘ ਸੇਠੀ, ਮਨਿੰਦਰਪਾਲ ਸਿੰਘ ਸਾਹਨੀ ਅਤੇ ਮਾਸਟਰ ਅਮਰੀਕ ਸਿੰਘ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਪ੍ਰਿੰ. ਰਣਜੀਤ ਸਿੰਘ ਸੰਧੂ, ਗੁਰਮੁੱਖ ਸਿੰਘ ਐਸ.ਡੀ.ਓ, ਹਰਜੀਤ ਸਿੰਘ ਹਵੇਲੀ, ਜਸਪਾਲ ਸਿੰਘ ਸੇਠੀ ਅਤੇ ਵਾਰਡ ਨਿਵਾਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।