ਡਾ. ਬਲਦੇਵ ਸਿੰਘ ਧਾਲੀਵਾਲ ਨੇ ਵਿਜ਼ਟਿੰਗ ਫੈਲੋ ਵੱਲੋਂ ਆਪਣਾ ਲੈਕਚਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ

272

ਡਾ. ਬਲਦੇਵ ਸਿੰਘ ਧਾਲੀਵਾਲ ਨੇ ਵਿਜ਼ਟਿੰਗ ਫੈਲੋ ਵੱਲੋਂ ਆਪਣਾ ਲੈਕਚਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ

ਪਟਿਆਲਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਯੂ.ਜੀ.ਸੀ. ਦੀ ਸੈਂਟਰ ਫਾਰ ਐਡਵਾਂਸਡ ਸਟੱਡੀਜ਼ ਯੋਜਨਾ ਅਧੀਨ ਕਹਾਣੀਕਾਰ ਅਤੇ ਆਲੋਚਕ ਡਾ. ਬਲਦੇਵ ਸਿੰਘ ਧਾਲੀਵਾਲ ਨੇ ਵਿਜ਼ਟਿੰਗ ਫੈਲੋ ਵੱਲੋਂ ਆਪਣਾ ਅੱਠਵਾਂ ਅਤੇ ਆਖਰੀ ਲੈਕਚਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। ਬਿਰਤਾਂਤ, ਬਿਰਤਾਂਤ ਸ਼ਾਸਤਰ, ਪੰਜਾਬੀ ਕਹਾਣੀ ਦੇ ਸਰੂਪ ਅੇ ਪ੍ਰਕਾਰਜ਼ ਆਦਿ ਵਿਸਿ਼ਆਂ ਬਾਰੇ ਦਿੱਤੇ ਲੈਕਚਰਾਂ ਦੀ ਲੜੀ ਵਿਚ ਇਹ ਲੈਕਚਰ ‘ਪੰਜਾਬੀ ਕਹਾਣੀ ਦੀ ਇਤਿਹਾਸਕਾਰੀ : ਮੁੱਖ ਮਸਲੇ’ ਵਿਸ਼ੇ ਨਾਲ ਸੰਬੰਧਤ ਸੀ। ਡਾ. ਧਾਲੀਵਾਲ ਨੇ ਕਿਹਾ ਕਿ ਇਤਿਹਾਸਕਾਰੀ ਦੇ ਸੰਕਲਪ ਨਾਲ ਮਿਲੀ ਨਵੀਂ ਅੰਤਰ-ਦ੍ਰਿਸ਼ਟੀ ਸਦਕਾ ਪੰਜਾਬੀ ਕਹਾਣੀ ਦੇ ਇਤਿਹਾਸ ਨੂੰ ਸਮਝਣ ਅਤੇ ਲਿਖਣ ਵਿਚ ਵਿਸ਼ੇਸ਼ ਮਦਦ ਮਿਲੀ ਹੈ। ਪੰਜਾਬੀ ਕਹਾਣੀ ਦੇ ਪਹਿਲੇ ਪੜਾਅ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਵਿਧਾ ਦਾ ਨਾਮਕਰਨ, ਅਧਾਰਿਤ ਕਹਾਣੀਆਂ ਦੀ ਮਹੱਤਤਾ, ਕਾਲ-ਵੰਡ ਦੇ ਮਸਲੇ ਆਦਿ ਹੁਣ ਕਾਫ਼ੀ ਹੱਦ ਤਕ ਹੱਲ ਕਰ ਲਏ ਗਏ ਹਨ। ਪੰਜਾਬੀ ਕਹਾਣੀ ਦੇ ਇਤਿਹਾਸ ਦਾ ਪ੍ਰਮਾਣਿਕ ਮਾਡਲ ਤਿਆਰ ਕਰਨ ਸਮੇਂ ਆਉਂਦੀਆਂ ਵਿਹਾਰਕ ਸਮੱਸਿਆਵਾਂ ਬਾਰੇ ਡਾ. ਧਾਲੀਵਾਲ ਨੇ ਆਪਣੇ ਅਨੁਭਵ ਵੀ ਵਿਸਥਾਰ ਵਿਚ ਸਾਂਝੇ ਕੀਤੇ ਕਿ ਉਨ੍ਹਾਂ ਨੇ ਵਿਸ਼ਵ ਦੇ ਸਮੁੱਚੇ ਕਰੀਬ 1500 ਕਹਾਣੀਕਾਰਾਂ ਦਾ ਡਾਟਾ ਹੁਣ ਤਕ ਇਕੱਠਾ ਕਰ ਲਿਆ ਹੈ। ਉਨ੍ਹਾਂ ਦੁਆਰਾ ਲਿਖੇ ਅਤੇ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਛਾਪੇ ਗਏ ਪੰਜਾਬੀ ਕਹਾਣੀ ਦੇ ਇਤਿਹਾਸ ਦੀ ਹੁਣ ਤਕ ਤੀਜੀ ਐਡੀਸ਼ਨ ਛਪ ਚੁੱਕੀ ਹੈ।

ਅੰਤ ਵਿਚ ਵਿਭਾਗ ਮੁਖੀ ਡਾ. ਸੁਰਜੀਤ ਸਿੰਘ ਨੇ ਡਾ. ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੈਕਚਰਾਂ ਨਾਲ ਸਿਰਫ ਹਾਜ਼ਰ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਦੂਰ-ਦੁਰਾਡੇ ਬੈਠੇ ਵਿਦਿਆਰਥੀਆਂ ਨੂੰ ਵੀ ਬਹੁਤ ਲਾਭ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਸਾਰੇ ਲੈਕਚਰ ਨਾਲੋ ਨਾਲ ਯੂ-ਟਿਊਬ ਉੱਤੇ ਪਾਏ ਜਾਂਦੇ ਰਹੇ ਹਨ। ਇਸ ਮੁੱਲਵਾਨ ਸਮੱਗਰੀ ਨੂੰ ਡਾ. ਧਾਲੀਵਾਲ ਪ੍ਰਿੰਟ ਰੂਪ ਵਿਚ ਵੀ ਵਿਭਾਗ ਨੂੰ ਦੇਣਗੇ ਤਾਂ ਕਿ ਇਸ ਦੀ ਸੁਯੋਗ ਵਰਤੋਂ ਹੋ ਸਕੇ।

ਡਾ. ਬਲਦੇਵ ਸਿੰਘ ਧਾਲੀਵਾਲ ਨੇ ਵਿਜ਼ਟਿੰਗ ਫੈਲੋ ਵੱਲੋਂ ਆਪਣਾ ਲੈਕਚਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ

ਵਿਭਾਗ ਦੇ ਹੋਰ ਅਧਿਆਪਕ ਵੀ ਇਸ ਭਾਸ਼ਣ ਦੌਰਾਨ ਹਾਜ਼ਰ ਰਹੇ। ਵਿਦਿਆਰਥੀਆਂ ਨੇ ਡਾ. ਧਾਲੀਵਾਲ ਦੇ ਲੈਕਚਰਾਂ ਸੰਬੰਧੀ ਭਰਪੂਰ ਤਸੱਲੀ ਦਾ ਪ੍ਰਗਟਾਵਾ ਕੀਤਾ।

ਜਿ਼ਕਰਯੋਗ ਹੈ ਕਿ ਉਨ੍ਹਾਂ ਦੀ ਇਹ ਲੈਕਚਰ ਲੜੀ ਛੇ ਜਨਵਰੀ ਨੂੰ ਸ਼ੁਰੂ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੇ ‘ਮੈਂ ਅਤੇ ਮੇਰੀ ਕਹਾਣੀ’, ‘ਕਲਾ, ਸਾਹਿਤ ਅਤੇ ਬਿਰਤਾਂਤ’, ‘ਬਿਰਤਾਂਤ ਅਤੇ ਬਿਰਤਾਂਤ ਸ਼ਾਸਤਰ’, ‘ਕਹਾਣੀ ਰੂਪਾਕਾਰ : ਸਰੂਪ ਅਤੇ ਪ੍ਰਕਾਰਜ’, ‘ਪੰਜਾਬੀ ਕਹਾਣੀ ਦਾ ਮੁੱਢਲਾ ਪੜਾਅ’, ‘ਪੰਜਾਬੀ ਕਹਾਣੀ ਦਾ ਦੂਜਾ ਅਤੇ ਤੀਜਾ ਪੜਾਅ’, ‘ਪੰਜਾਬੀ ਕਹਾਣੀ ਦਾ ਚੌਥਾ ਅਤੇ ਪੰਜਵਾਂ ਪੜਾਅ’ ਅਤੇ ‘ਪੰਜਾਬੀ ਕਹਾਣੀ ਦੀ ਇਤਿਹਾਸਕਾਰੀ: ਕੁੱਝ ਮਸਲੇ’ ਵਿਸਿ਼ਆਂ ਉੱਪਰ ਆਪਣੇ ਮੁੱਲਵਾਨ ਵਿਚਾਰ ਰੱਖੇ।