ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਟਿੱਡੀ ਦਲ ਦੇ ਸੰਭਾਵੀ ਖ਼ਤਰੇ ਦੇ ਚਲਦਿਆਂ ਜ਼ਿਲ੍ਹੇ ਲਈ ਐਕਸ਼ਨ ਪਲਾਨ ਜਾਰੀ

442

ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਟਿੱਡੀ ਦਲ ਦੇ ਸੰਭਾਵੀ ਖ਼ਤਰੇ ਦੇ ਚਲਦਿਆਂ ਜ਼ਿਲ੍ਹੇ ਲਈ ਐਕਸ਼ਨ ਪਲਾਨ ਜਾਰੀ

ਪਟਿਆਲਾ, 1 ਜੂਨ:
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਹੁਕਮ ਜਾਰੀ ਕਰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਟਿੱਡੀ ਦਲ ਦੇ ਹਮਲੇ ਨੂੰ ਘੱਟ ਕੀਤਾ ਜਾ ਸਕੇ ਅਤੇ ਇਸ ਨੂੰ ਕਾਬੂ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਟਿੱਡਿਆਂ ਨੂੰ ਕੰਟਰੋਲ ਕਰਨ ਅਤੇ ਮੁਕੰਮਲ ਖਾਤਮੇ ਲਈ ਸਾਰਾ ਅਪਰੇਸ਼ਨ ਸਮੂਹ ਸਰਕਾਰੀ ਵਿਭਾਗਾਂ ਅਤੇ ਕਿਸਾਨਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਕੀਤੇ ਟਿੱਡੀ ਦਲ ਨਜ਼ਰ ਆਵੇ ਤਾਂ ਤੁਰੰਤ ਆਪਣੇ ਪਿੰਡ ਦੇ ਸਰਪੰਚ/ਨੰਬਰਦਾਰ, ਆਪਣੇ ਸਰਕਲ/ਬਲਾਕ ਦੇ ਖੇਤੀਬਾੜੀ ਅਧਿਕਾਰੀ ਨੂੰ ਇਸ ਬਾਰੇ ਟੈਲੀਫੋਨ ਰਾਹੀਂ ਸੂਚਿਤ ਕਰਨਗੇ। ਦਿਨ ਵੇਲੇ ਹਮਲੇ ਸਮੇਂ ਇਨ੍ਹਾਂ ਨੂੰ ਫ਼ਸਲਾਂ, ਦਰਖਤਾਂ ਅਤੇ ਹੋਰ ਥਾਵਾਂ ‘ਤੇ ਬੈਠਣ ਤੋਂ ਰੁਕਣ ਲਈ ਢੋਲ, ਪੀਪੇ, ਡਰੰਮ, ਥਾਲੀਆਂ, ਟੀਨ ਦਾ ਖੜਾ ਕੀਤਾ ਜਾਵੇ ਅਤੇ ਪਿੰਡ ਵਿੱਚ ਮੌਜੂਦ ਟਰੈਕਟਰ ਉਪਰੇਟਡ, ਪਾਵਰ, ਬੈਟਰੀ ਅਤੇ ਹੱਥ ਨਾਲ ਚੱਲਣ ਵਾਲੇ ਪੰਪ ਚਾਲੂ ਹਾਲਤ ਵਿੱਚ ਰੱਖੇ ਜਾਣ। ਸਪਰੇਅ ਪੰਪਾਂ ਨੂੰ ਪਾਣੀ ਨਾਲ ਭਰ ਕੇ ਰੱਖਿਆ ਜਾਵੇ।

ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਟਿੱਡੀ ਦਲ ਦੇ ਸੰਭਾਵੀ ਖ਼ਤਰੇ ਦੇ ਚਲਦਿਆਂ ਜ਼ਿਲ੍ਹੇ ਲਈ ਐਕਸ਼ਨ ਪਲਾਨ ਜਾਰੀ-Photo courtesy-Internet
DC Patiala

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਵਰਤੀ ਜਾਣ ਵਾਲੀ ਕੀਟਨਾਸ਼ਕ ਦਵਾਈ ਜਿਵੇ ਕਿ ਕਲੋਰਪੈਰੀਫਾਸ, ਫਿਪਰੋਨਿੱਲ, ਲੈਮਡਾਸਈਹੈਲੋਥਰਿਨ ਵੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਸੂਰਜ ਅਸਤ ਸਮੇਂ ਇਹ ਟਿੱਡੀਆਂ ਉਚੇ ਸਥਾਨਾਂ ਜਿਵੇਂ ਕਿ ਦਰਖਤਾਂ ਆਦਿ ‘ਤੇ ਬੈਠ ਜਾਂਦੀਆਂ ਹਨ ਅਤੇ ਅਗਲੀ ਸਵੇਰ ਸੂਰਜ ਚੜਨ ਤੱਕ ਉਥੇ ਹੀ ਬੈਠੀਆਂ ਰਹਿੰਦੀਆਂ ਹਨ। ਇਸ ਲਈ ਸ਼ਾਮ ਤੋਂ ਬਾਅਦ ਰਾਤ ਵੇਲੇ ਇਨ੍ਹਾਂ ਨੂੰ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਕੇ ਕੰਟਰੋਲ ਕੀਤੇ ਜਾਵੇਗਾ।

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸਮੂਹ ਬੀ.ਡੀ.ਪੀ.ਓਜ, ਜ਼ਿਲ੍ਹਾ ਮਾਲ ਅਫ਼ਸਰ, ਡੀ.ਆਰ. ਸਹਿਕਾਰੀ ਸਭਾਵਾਂ ਪਿੰਡਾਂ ਵਿੱਚ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਗੇ ਅਤੇ ਮੁੱਖ ਖੇਤੀਬਾੜੀ ਅਫਸਰ ਵੱਲੋਂ ਸੁਪਰਵਾਈਜ਼ ਕੀਤਾ ਜਾਵੇਗਾ।