ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਾਰੇ ਅਧਿਕਾਰੀਆਂ ਨੂੰ ਆਪਣੇ ਕੋਲ ਮਾਸਕ ਰੱਖਣ ਦੀ ਹਦਾਇਤ

183

ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਾਰੇ ਅਧਿਕਾਰੀਆਂ ਨੂੰ ਆਪਣੇ ਕੋਲ ਮਾਸਕ ਰੱਖਣ ਦੀ ਹਦਾਇਤ

ਬਰਨਾਲਾ, 18 ਅਪਰੈਲ
ਕਰੋਨਾ ਵਾਇਰਸ ਫੈਲਣ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਲਗਾਤਾਰ ਕਦਮ ਚੁੱਕੇ ਹਨ ਅਤੇ ਇਸ ਤਹਿਤ ਜ਼ਿਲੇ ਵਿਚ ਮਾਸਕ ਵੰਡਣ ਦੀ ਮੁਹਿੰਮ ਵੀ ਜਾਰੀ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲੇ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਹਰ ਵੇਲੇ ਆਪਣੇ ਕੋਲ ਵਾਧੂ ਮਾਸਕ ਰੱਖਣ ਤਾਂ ਜੋ ਮੌਕੇ ’ਤੇ ਲੋੜਵੰਦਾਂ ਨੂੰ ਦਿੱਤੇ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਅੱਜ ਸਵੇਰੇ ਬਰਨਾਲਾ ਮੰਡੀ ਦਾ ਦੌਰਾ ਕਰ ਕੇ ਮੰਡੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਅਨਾਜ ਮੰਡੀ ਵਿਚ ਮਜ਼ਦੂਰਾਂ ਨੂੰ ਮਾਸਕ ਵੀ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੋਲ ਮਾਸਕਾਂ ਦਾ ਸਟਾਕ ਯਕੀਨੀ ਬਣਾਉਣ, ਤਾਂ ਜੋ ਜਿੱਥੇ ਵੀ ਕਿਸੇ ਵਿਅਕਤੀ ਨੇ ਮਾਸਕ ਨਹੀਂ ਪਾਇਆ ਜਾਂ ਜਿਸ ਕੋਲ ਮੂੰਹ ਢਕਣ ਲਈ ਕੱਪੜਾ ਮੌਕੇ ’ਤੇ ਨਹੀਂ ਹੈ, ਉਸ ਨੂੰ ਮਾਸਕ ਮੁਹੱਈਆ ਕਰਾਇਆ ਜਾ ਸਕੇ। ਉਨਾਂ ਦੱਸਿਆ ਕਿ ਇਸੇ ਤਰਾਂ ਸਿਵਲ ਹਸਪਤਾਲ ਵਿਖੇ ਵੀ ਵਲੰਟੀਅਰਾਂ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤੇ ਲੋੜਵੰਦਾਂ ਨੂੰ ਮਾਸਕ ਮੁਹੱਈਆ ਕਰਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਾਰੇ ਅਧਿਕਾਰੀਆਂ ਨੂੰ ਆਪਣੇ ਕੋਲ ਮਾਸਕ ਰੱਖਣ ਦੀ ਹਦਾਇਤ

ਇਸ ਮੌਕੇ ਉਨਾਂ ਮੰਡੀ ਵਿਚ ਸਾਰੀਆਂ ਧਿਰਾਂ ਅਤੇ ਮਜ਼ਦੂਰਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ’ਤੇ ਮਾਸਕ ਜ਼ਰੂਰ ਪਾਉਣ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ, ਕਿਉਕਿ ਸਾਰੇ ਇਹਤਿਆਤ ਵਰਤ ਕੇ ਹੀ ਕਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।