ਦਲਜੀਤ ਸਿੰਘ ਚੀਮਾ ਵੱਲੋਂ ਬਜਿੰਦਰਾ ਹਸਪਤਾਲ ਵਿਚ ਡਾਇਲਸਿਸ ਵਿਭਾਗ ਦਾ ਉਦਘਾਟਨ

363

ਦਲਜੀਤ ਸਿੰਘ ਚੀਮਾ ਵੱਲੋਂ ਬਜਿੰਦਰਾ ਹਸਪਤਾਲ ਵਿਚ ਡਾਇਲਸਿਸ ਵਿਭਾਗ  ਦਾ ਉਦਘਾਟਨ

ਬਹਾਦਰਜੀਤ ਸਿੰਘ / ਰੂਪਨਗਰ,,5 ਫ਼ਰਵਰੀ,2023
ਸ਼ਹਿਰ ਦੇ ਪ੍ਰਸਿੱਧ ਟਰੌਮਾ ਸੈਂਟਰ ਬਜਿੰਦਰਾ ਮਲਟੀਸਪੈਸਲਿਸਟੀ ਹਸਪਤਾਲ ਵਿਚ ਸਮਰੱਥ  ਹੈਲਥ ਕੇਅਰ ਡਾਇਲਸਿਸ ਸਰਵਿਸ ਦੇ ਸਹਿਯੋਗ ਨਾਲ ਡਾਇਲਸਿਸ ਵਿਭਾਗ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਦਾ ਉਦਘਾਟਨ ਅੱਜ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕੀਤਾ ਗਿਆ।

ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾਕਟਰ ਬਜਿੰਦਰਾ ਸਿੰਘ ਨੇ ਦੱਸਿਆ ਕਿ ਸਮਰੱਥ ਹੈਲਥਕੇਅਰ ਡਾਇਲਸਿਸ ਸਰਵਿਸ ਦੇਸ਼ ਦੀ ਬਹੁਤ ਵੱਡੀ ਅਤੇ ਪੁਰਾਣੀ ਕੰਪਨੀ ਹੈ। ਜੋ ਪੰਜਾਬ ਤੋਂ ਬਾਹਰ ਕਈ ਸੂਬਿਆਂ ਵਿੱਚ ਡਾਇਲਸਿਸ ਸੈਂਟਰਾਂ ਰਾਹੀਂ ਆਪਣਾ ਸਥਾਨ ਬਣਾ ਚੁੱਕੀ ਹੈ ਅਤੇ ਹੁਣ ਇਹ ਬਜਿੰਦਰਾ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ 24 ਘੰਟੇ ਇਹ ਸਹੂਲਤ ਪ੍ਰਦਾਨ ਕਰੇਗੀ।

ਦਲਜੀਤ ਸਿੰਘ ਚੀਮਾ ਵੱਲੋਂ ਬਜਿੰਦਰਾ ਹਸਪਤਾਲ ਵਿਚ ਡਾਇਲਸਿਸ ਵਿਭਾਗ  ਦਾ ਉਦਘਾਟਨ

ਉਹਨਾਂ ਦੱਸਿਆ ਕੇ ਹਸਪਤਾਲ ਵੱਲੋਂ ਮਰੀਜ਼ਾਂ ਨੂੰ 20% ਦੀ ਛੋਟ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਬਜਿੰਦਰਾ ਸਿੰਘ, ਡਾਕਟਰ ਕੰਚਨ, ਡਾਕਟਰ ਇਸ਼ਰਤ ਕੌਰ, ਡਾਕਟਰ ਗੁਰਜੀਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ, ਐਡਵੋਕੇਟ ਰਾਜੀਵ ਸ਼ਰਮਾ, ਸੁਰਜੀਤ ਸਿੰਘ ਸੈਣੀ, ਰਾਜਿੰਦਰ ਕੁਮਾਰ, ਅਤੇ ਹਸਪਤਾਲ ਦਾ ਸਟਾਫ਼ ਵਿਸ਼ੇਸ਼ ਤੌਰ ਤੇ ਹਾਜਰ ਸਨ।