ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡਾਂ ਦੇ ਲੋਕਾਂ ਤੱਕ ਹਰ ਸਹੂਲਤ ਪਹੁਚਾਉਣ ਦਾ ਕੀਤਾ ਐਲਾਨ

160

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡਾਂ ਦੇ ਲੋਕਾਂ ਤੱਕ ਹਰ ਸਹੂਲਤ ਪਹੁਚਾਉਣ ਦਾ ਕੀਤਾ ਐਲਾਨਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡਾਂ ਦੇ ਲੋਕਾਂ ਤੱਕ ਹਰ ਸਹੂਲਤ ਪਹੁਚਾਉਣ ਦਾ ਕੀਤਾ ਐਲਾਨ

ਬਹਾਦਰਜੀਤ ਸਿੰਘ /ਨੰਗਲ 24 ਅਪ੍ਰੈਲ,2022

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਦੂਰ ਡਰਾਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਤੱਕ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ। ਜਾਣਕਾਰੀ ਦੀ ਅਣਹੋਂਦ ਕਾਰਨ ਜਾਂ ਬੇਲੌੜੀ ਖੱਜਲ-ਖੁਆਰੀ ਤੋਂ ਬਚਣ ਲਈ ਪੇਂਡੂ ਖੇਤਰਾਂ ਦੇ ਲੋਕ ਆਮ ਤੌਰ ’ਤੇ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ, ਅਸੀਂ ਹਰ ਯੋਗ ਲੋੜਵੰਦ ਤੱਕ ਪਹੁੰਚ ਕਰਾਂਗੇ ਤੇ ਸਭ ਨੂੰ ਬਰਾਬਰ ਅਧਿਕਾਰ ਹੋਣਗੇ ਕਿ ਉਹੋ ਸਾਰੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰ ਸਕਣ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਦੜੌਲੀ ਅੱਪਰ ਅਤੇ ਗੰਭੀਰਪੁਰ ਵਿੱਚ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ। ਉਨਾਂ ਨੇ ਸ਼ਿਵ ਮੰਦਿਰ ਡਰੋਲੀ ਅਤੇ ਗੁਰਦੁਆਰਾ ਸਾਹਿਬ ਭਾਰਤਪੁਰ ਵਿੱਚ ਵੀ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।  ਬੈਂਸ ਨੇ ਦੱਸਿਆ ਕਿ ‘ਸਾਡਾ ਵਿਧਾਇਕ ਸਾਡੇ ਵਿੱਚ’ ਪ੍ਰੋਗਰਾਮ ਲਗਾਤਾਰ ਜਾਰੀ ਹੈ। ਸਾਂਝੀ ਸੱਥ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਵਿਚਾਰੀਆਂ ਜਾਂਦੀਆਂ ਹਨ। ਜਿਹੜੇ ਮਸਲੇ ਮੌਕੇ ’ਤੇ ਹੀ ਹੱਲ ਹੋ ਸਕਦੇ ਹਨ, ਉਹ ਤੁਰੰਤ ਨਿਪਟਾਏ ਜਾ ਰਹੇ ਹਨ। ਬਾਕੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਅਣਗੋਲਿਆ ਨਹੀਂ ਜਾ ਰਿਹਾ। ਉਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ  ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਵਲੋਂ ਸੂਬੇ ਦੇ ਹਰ ਨਾਗਰਿਕ ਤੱਕ ਸਹੂਲਤਾਂ ਪਹੁਚਾਉਣ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡਾਂ ਦੇ ਲੋਕਾਂ ਤੱਕ ਹਰ ਸਹੂਲਤ ਪਹੁਚਾਉਣ ਦਾ ਕੀਤਾ ਐਲਾਨ

ਅਸੀਂ ਸਾਰੇ ਸਤਿਕਾਰਯੋਗ ਨਾਗਰਿਕਾਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਕਰਨਾ ਹੈ। ਉਨਾਂ ਕਿਹਾ ਕਿ ਅੱਜ ਜੋ ਮਾਨ-ਸਨਮਾਨ ਦੇਸ਼ ਭਰ ਵਿੱਚ ਮੈਨੂੰ ਮਿਲ ਰਿਹਾ ਹੈ, ਉਸਦੇ ਅਸਲ ਹੱਕਦਾਰ ਮੇਰੇ ਹਲਕੇ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਹਨ, ਜਿਨਾਂ ਨੇ ਵਿਧਾਨ ਸਭਾ ਚੋਣਾਂ-2022 ਵਿੱਚ ਮੈਨੂੰ ਮਿਸਾਲੀ ਫਤਵਾ ਦੇ ਕੇ ਮੇਰਾ ਮਾਣ ਵਧਾਇਆ ਹੈ, ਜਿਸ ਸਦਕਾ ਅੱਜ ਇਸ ਹਲਕੇ ਦੇ ਬਜ਼ੁਰਗਾਂ ਦੇ ਪੁੱਤਰ, ਨੌਜਵਾਨਾਂ ਦੇ ਭਰਾ ਹਰਜੋਤ ਬੈਂਸ ਨੂੰ ਦੇਸ਼ ਭਰ ਵਿੱਚ ਮਾਣ ਮਿਲ ਰਿਹਾ ਹੈ। ਉਨਾਂ ਕਿਹਾ ਕਿ ਲੋਕਾਂ ਨੇ ਵੋਟਾਂ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਦਿੱਤੀ ਹੈ, ਅਸੀਂ ਆਪਣੇ ਵਾਅਦੇ ਪੂਰੇ ਕਰਕੇ ਆਪਣਾ ਫ਼ਰਜ ਨਿਭਾਉਣਾ ਹੈ। ਸਾਂਝੀ ਸੱਥ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਮੇਰੇ ਚੋਣ ਵਾਅਦੇ ਦਾ ਹਿੱਸਾ ਹੈ। ਹਰ ਮਸਲੇ ਲਈ ਆਪਣਾ ਫਰਜ਼ ਨਿਭਾਉਣਾ ਮੇਰੀ ਜ਼ਿੰਮੇਵਾਰੀ ਹੈ। ਉਨਾਂ ਦਾ ਇਨਾਂ ਪਿੰਡਾਂ ਵਿੱਚ ਪੁੱਜਣ ’ਤੇ ਭਰਵਾਂ ਸਵਾਗਤ ਤੇ ਮਾਨ-ਸਨਮਾਨ ਵੀ ਕੀਤਾ ਗਿਆ। ਇਨਾਂ ਜਨਤਕ ਸਮਾਗਮਾਂ ਵਿੱਚ ਇਲਾਕੇ ਦੇ ਵੱਡੀ ਗਿਣਤੀ ਲੋਕ ਤੇ ਪਤਵੰਤੇ ਹਾਜ਼ਰ ਸਨ। ਜੋ ਆਪਣੀਆਂ ਮੁਸ਼ਕਿਲਾਂ ਦੱਸ ਰਹੇ ਸਨ। ਕੈਬਨਿਟ ਮੰਤਰੀ ਹਰ ਮਸਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੇ ਸਨ।

ਇਸ ਮੌਕੇ ’ਤੇ ਡਾ. ਸੰਜੀਵ ਗੌਤਮ, ਜ਼ਿਲਾ ਪ੍ਰਧਾਨ ਯੂਥ ਵਿੰਗ ਕਮਿਕਰ ਸਿੰਘ ਡਾਡੀ, ਜਸਪਾਲ ਸਿੰਘ ਢਾਹੇੇ, ਦੀਪਕ ਸੋਨੀ, ਚਮਨ ਲਾਲ, ਅਮਰੀਕ ਸਿੰਘ ਕਾਕੂ ਢੇਰ, ਪਿ੍ਰੰਸ ਉਪਲ, ਗੁਰਮੀਤ ਸਿੰਘ, ਗਗਨ ਸਿੰਘ ਭਰਤਗੜ, ਸੌਰਵ ਸੋਨੀ, ਦੀਪਕ ਉਪਲ, ਰਾਜੇਸ਼ ਰਾਣਾ, ਵਰੁਣ ਕੌਸ਼ਲ, ਤਾਰਾ ਚੰਦ, ਸਤਨਾਮ ਸਿੰਘ, ਠੇਕੇਦਾਰ ਸੁਰਿੰਦਰ ਸਿੰਘ, ਹਰਮਨ ਸਿੰਘ ਦਸਗਰਾਈ ਤੋਂ ਇਲਾਵਾ ਹੋਰ ਵੀ ਮੌਜੂਦ ਸਨ।