ਦੋ ਦਿਨ ਦੇ ਦੌਰੇ ਉੱਤੇ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚ ਰਹੇ ਨੈਕ ਟੀਮ -ਪਿਛਲਾ ਪੂਰਾ ਹਫ਼ਤਾ ਚਲਦੀਆਂ ਰਹੀਆਂ ਜ਼ੋਰਾਂ ਸ਼ੋਰਾਂ ਨਾਲ਼ ਤਿਆਰੀਆਂ

941

ਦੋ ਦਿਨ ਦੇ ਦੌਰੇ ਉੱਤੇ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚ ਰਹੇ ਨੈਕ ਟੀਮ -ਪਿਛਲਾ ਪੂਰਾ ਹਫ਼ਤਾ ਚਲਦੀਆਂ ਰਹੀਆਂ ਜ਼ੋਰਾਂ ਸ਼ੋਰਾਂ ਨਾਲ਼ ਤਿਆਰੀਆਂ

ਪਟਿਆਲਾ/ਅਕਤੂਬਰ 3,2023

ਦੇਸ ਭਰ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕ ਮਿਆਰ ਅਤੇ ਇਸ ਨਾਲ਼ ਜੁੜੀਆਂ ਗਤੀਵਿਧੀਆਂ ਦੇ ਅਧਾਰ ਉੱਤੇ ਢੁਕਵਾਂ ਗਰੇਡ ਪ੍ਰਦਾਨ ਕਰਨ ਵਾਲੀ ਸੰਸਥਾ ‘ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਿਏਸ਼ਨ ਕੌਂਸਲ’ (ਨੈਕ) ਦੇ ਪ੍ਰਤੀਨਿਧੀਆਂ ਦੀ ਟੀਮ ਚਾਰ ਅਤੇ ਪੰਜ ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਦੌਰੇ ਉੱਤੇ ਹੈ। ਇਹ ਟੀਮ 2017 ਤੋਂ 2022 ਦੇ ਸਮੇਂ ਦੌਰਾਨ ਯੂਨੀਵਰਸਿਟੀ ਵੱਲੋਂ ਕੀਤੀਆਂ ਪ੍ਰਾਪਤੀਆਂ, ਅਕਾਦਮਿਕ ਮਿਆਰ ਅਤੇ ਹੋਰ ਵੱਖ-ਵੱਖ ਪੱਖਾਂ ਦੇ ਵੇਰਵੇ ਜਾਣੇਗੀ ਅਤੇ ਇਸ ਅਧਾਰ ਉੱਤੇ ਮੁਲਾਂਕਣ ਕੀਤੇ ਜਾਣ ਉਪਰੰਤ ਯੂਨੀਵਰਸਿਟੀ ਨੂੰ ਢੁਕਵਾਂ ਗਰੇਡ ਪ੍ਰਦਾਨ ਕਰੇਗੀ। ਜਿ਼ਕਰਯੋਗ ਹੈ ਕਿ ਇਸ ਮੁਲਾਂਕਣ ਦਾ 70 ਫ਼ੀਸਦੀ ਹਿੱਸਾ ਯੂਨੀਵਰਸਿਟੀ ਵੱਲੋਂ ਪਹਿਲਾਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੇ ਅਧਾਰ ਉੱਤੇ ਹੁੰਦਾ ਹੈ ਅਤੇ ਬਾਕੀ ਬਚਦਾ 30 ਫ਼ੀਸਦੀ ਹਿੱਸਾ ਇਸ ਟੀਮ ਵੱਲੋਂ ਦੌਰੇ ਉਪਰੰਤ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਉੱਤੇ ਅਧਾਰਿਤ ਹੁੰਦਾ ਹੈ।

ਦੋ ਦਿਨ ਦੇ ਦੌਰੇ ਉੱਤੇ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚ ਰਹੇ ਨੈਕ ਟੀਮ -ਪਿਛਲਾ ਪੂਰਾ ਹਫ਼ਤਾ ਚਲਦੀਆਂ ਰਹੀਆਂ ਜ਼ੋਰਾਂ ਸ਼ੋਰਾਂ ਨਾਲ਼ ਤਿਆਰੀਆਂ
ਵਰਨਣਯੋਗ ਹੈ ਕਿ ਹੈ ਕਿ ਇਸ ਟੀਮ ਦੇ ਦੌਰੇ ਦੇ ਸੰਬੰਧ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਜ਼ੋਰ ਸ਼ੋਰ ਨਾਲ਼ ਤਿਆਰੀਆਂ ਚੱਲ ਰਹੀਆਂ ਹਨ। ਪਿਛਲਾ ਪੂਰਾ ਹਫ਼ਤਾ ਯੂਨੀਵਰਸਿਟੀ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਬਹੁਤ ਜਿ਼ਆਦਾ ਰੁਝੇਵੇਂ ਵਾਲ਼ਾ ਸੀ। ਵੱਖ-ਵੱਖ ਵਿਭਾਗਾਂ ਵੱਲੋਂ ਆਪੋ ਆਪਣੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਸੂਚੀਬੱਧ ਕੀਤਾ ਜਾ ਰਿਹਾ ਸੀ ਤਾਂ ਕਿ ਟੀਮ ਨਾਲ਼ ਰਚਾਏ ਜਾਣ ਵਾਲੇ ਸੰਵਾਦ ਸਮੇਂ ਉਨ੍ਹਾਂ ਨੂੰ ਹਰ ਪੱਖ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਦੌਰੇ ਦੇ ਸਬੱਬ ਨਾਲ਼ ਵੱਖ-ਵੱਖ ਇਮਾਰਤਾਂ ਦੀ ਸਫ਼ਾਈ ਕਰਨ ਬਾਰੇ ਵੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਕੈਂਪਸ ਦੀ ਦਿੱਖ ਨੂੰ ਬਿਹਤਰ ਅਤੇ ਵਧੇਰੇ ਆਕ੍ਰਸ਼ਕ ਬਣਾਉਣ ਲਈ ਵੀ ਲੋੜੀਂਦੇ ਕਦਮ ਉਠਾਏ ਗਏ ਹਨ। ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਛੁੱਟੀਆਂ ਵਾਲ਼ੇ ਦਿਨ ਵੀ ਕੰਮ ਕੀਤਾ ਗਿਆ ਤਾਂ ਕਿ ਸਾਰੇ ਕੰਮਾਂ ਕਾਜਾਂ ਨੂੰ ਸੁਚਾਰੂ ਢੰਗ ਨਾਲ਼ ਨੇਪਰੇ ਚਾੜ੍ਹਿਆ ਜਾ ਸਕੇ। ਇਸ ਦੌਰੇ ਦੇ ਮੱਦੇਨਜ਼ਰ ਕੁੱਝ ਵਿਸ਼ੇਸ਼ ਦਸਤਾਵੇਜ਼ਾਂ ਦੀ ਤਿਆਰੀ ਵਿੱਚ ਸ਼ਾਮਿਲ ਕਰਮਚਾਰੀਆਂ ਵੱਲੋਂ ਦੇਰ ਰਾਤ ਤੱਕ ਵੀ ਕੰਮ ਕੀਤਾ ਜਾਂਦਾ ਰਿਹਾ ਹੈ।