ਧਾਨਕ ਬਿਰਾਦਰੀ ਨੂੰ ਟਿਕ ਟਾਕ ਤੇ ਗਲਤ ਬੋਲਣ ਵਾਲੇ ਤੇ ਐਫ.ਆਈ.ਆਰ ਦਰਜ

216

ਧਾਨਕ ਬਿਰਾਦਰੀ ਨੂੰ ਟਿਕ ਟਾਕ ਤੇ ਗਲਤ ਬੋਲਣ ਵਾਲੇ ਤੇ ਐਫ.ਆਈ.ਆਰ ਦਰਜ

ਸ੍ਰੀ ਮੁਕਤਸਰ ਸਾਹਿਬ  7 ਮਈ
ਕੁਝ ਦਿਨ ਪਹਿਲਾ ਹਰਿਆਣਾ ਦੇ ਜਿ਼ਲ੍ਹਾ ਭਿਵਾਨੀ ਦੇ ਪਿੰਡ ਗੋਰੀ ਪੁਰੀਆ ਦੇ ਰਹਿਣ ਵਾਲੇ ਜੋਗੀ ਨੇ ਆਪਣੀ ਟਿਕ ਟਾਕ ਤੇ ਧਾਨਕ ਬਿਰਾਦਰੀ ਦੇ ਖਿਲਾਫ ਜਾਣ ਬੁੱਝ ਕੇ ਇੱਕ ਸੋਚੀ ਸਮਝੀ ਸਾਜਿਸ ਤਹਿਤ ਇੱਕ ਵੀਡੀਓ ਬਣਾ ਕੇ ਚਲਾ ਦਿੱਤੀ ਅਤੇ ਇਸਨੂੰ ਸੇਅਰ ਵੀ ਕਰ ਦਿੱਤਾ, ਇਹ ਵੀਡੀਓ ਜੋ ਕਿ ਬਿਰਾਦਰੀ ਦੇ ਖਿਲਾਫ ਬਣੀ ਸੀ ਅਤੇ ਸਾਰੇ ਭਾਰਤ ਵਿੱਚ ਫੈਲ ਗਈ।ਸ੍ਰੀ ਮੁਕਤਸਰ ਸਾਹਿਬ ਵਿਖੇ ਜਦੋ ਇਹ ਵੀਡੀਓ ਦੇਖੀ ਗਈ ਤਾਂ ਧਾਨਕ ਬਿਰਾਦਰੀ ਦੀਆਂ ਭਾਵਨਾ ਤੇ ਠੇਸ ਪਹੁੰਚੀ, ਜਿਸ ਤੇ ਬਿਰਾਦਰੀ ਨੇ ਇਸ ਦੀ ਸੂਚਨਾਂ   ਕਰਨਬੀਰ ਸਿੰਘ ਇੰਦੋਰਾ ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਨੂੰ ਦਿੱਤੀ, ਜਿਸ ਤੇ ਇਸ ਵੀਡੀਓ ਖਿਲਾਫ ਸਖਤ ਨੋਟਿਸ ਲੈਂਦਿਆਂ ਇਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ ਗਈ, ਪੁਲਿਸ ਨੇ ਦੋਸੀ ਖਿਲਾਫ ਭਾਵਨਾ ਭੜਕਾਉਣ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ।ਧਾਨਕ ਬਿਰਾਦਰੀ ਨੇ  ਕਰਨਬੀਰ ਸਿੰਘ ਇੰਦੋਰਾ ਵਲੋਂ ਚੁੱਕੇ ਗਏ ਕਦਮ ਦੀ ਸਲਾਘਾ ਕੀਤੀ ਹੈ।

ਧਾਨਕ ਬਿਰਾਦਰੀ ਨੂੰ ਟਿਕ ਟਾਕ ਤੇ ਗਲਤ ਬੋਲਣ ਵਾਲੇ ਤੇ ਐਫ.ਆਈ.ਆਰ ਦਰਜ

ਕਰਨਬੀਰ ਸਿੰਘ ਇੰਦੋਰਾ ਨੇ ਕਿਹਾ ਕਿ ਉਹਨਾਂ  ਲਈ ਸਾਰੀਆ ਬਿਰਾਦਰੀ ਸਨਮਾਨਯੋਗ ਹਨ ਅਤੇ ਕਿਸੇ ਵੀ ਬਿਰਾਦਰੀ ਦੇ ਖਿਲਾਫ ਨਹੀਂ ਹੈ ਅਤੇ ਨਾ ਹੀ ਧਾਨਕ ਬਿਰਾਦਰੀ ਕਿਸੇ ਦੇ ਖਿਲਾਫ ਹੈ। ਉਹਨਾਂ ਕਿਹਾ ਵਿਅਕਤੀ ਕਿਸੇ ਬਿਰਾਦਰੀ ਖਿਲਾਫ ਜਾਣ ਬੁੱਝ ਕੇ ਸੋਚੀ ਸਮਝੀ ਸਾਜਿਸ ਤਹਿਤ ਕਾਰਵਾਈ ਕਰੇਗਾ ਤਾਂ ਉਸਨੂੰ ਬਖਸਿ਼ਆਂ ਨਹੀਂ ਜਾਵੇਗਾ।