ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਨੂੰ ਸ਼ਰਧਾਂਜਲੀਆਂ ਭੇਂਟ

169

ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਨੂੰ ਸ਼ਰਧਾਂਜਲੀਆਂ ਭੇਂਟ

ਬਹਾਦਰਜੀਤ ਸਿੰਘ /ਰੂਪਨਗਰ, 15 ਮਈ,2022
ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ  ਸਾਹਿਬ ਵਿਖੇ ਸ਼ਹਿਰ ਦੀਆਂ ਸਮਾਜਿਕ, ਸਿਆਸੀ , ਧਾਰਮਿਕ ਸਖਸ਼ੀਅਤਾਂ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਰੂਪਨਗਰ ਨਗਰ ਕੌਸਲ ਦੇ ਸਾਬਕਾ ਪ੍ਰਧਾਨ, ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਆਪਣੇ ਅਖੀਰੀ ਪਲਾਂ ਤੱਕ ਪ੍ਰਧਾਨ ਰਹੇ ਅਮਰਜੀਤ ਸਿੰਘ ਸਤਿਆਲ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਅੱਜ ਸਵੇਰੇ ਸਤਿਆਲ ਨਿਵਾਸ ,  202 ਗਿਆਨੀ ਜੈਲ ਸਿੰਘ ਨਗਰ ਵਿਖੇ  ਅਮਰਜੀਤ ਸਿੰਘ ਸਤਿਆਲ  ਦੀ ਆਤਮਿਕ ਸ਼ਾਤੀ ਲਈ ਸਮੂਹ ਸਤਿਆਲ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ  ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਬਾਅਦ ਦੁਪਹਿਰ 12 ਤੋਂ 2 ਵਜੇ ਤੱਕ ਉਨ੍ਹਾਂ ਨਮਿੱਤ ਅੰਤਿਮ ਅਰਦਾਸ ਵਿੱਚ ਸ਼ਹਿਰ ਭਰ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ, ਪਰਿਵਾਰ ਦੇ ਮਿੱਤਰ-ਸਨੇਹੀ, ਸਮਾਜਿਕ, ਧਾਰਮਿਕ ਤੇ ਸਿਆਸੀ ਸਖਸੀਅਤਾਂ ਸ਼ਾਮਿਲ ਹੋਈਆਂ।

ਇਸ ਮੌਕੇ ਅਮਰਜੀਤ  ਸਿੰਘ ਸਤਿਆਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੂਪਨਗਰ ਦੇ ਨਵੇਂ ਪੁੱਲ ਤੋਂ ਲੈ ਕੇ ਕਾਲਜ ਰੋਡ ਰੂਪਨਗਰ ਤੱਕ ਸੜਕ ਦਾ ਨਾਮ ਸਰਦਾਰ ਅਮਰਜੀਤ ਸਿੰਘ ਸਤਿਆਲ  ਯਾਦਗਾਰੀ ਮਾਰਗ ਰੱਖਣ ਦਾ ਐਲਾਨ ਕੀਤਾ।

ਇਸ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਮਤਾ ਪਾਸ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਨਾਮ ਭਾਈ ਅਮਰਜੀਤ ਸਿੰਘ ਸਤਿਆਲ ਯਾਦਗਾਰੀ ਲੰਗਰ ਹਾਲ ਰੱਖਣ ਦਾ ਐਲਾਨ ਕੀਤਾ।  ਕਮੇਟੀ ਵੱਲੋਂ ਆਉਂਦੇ ਦਿਨਾਂ ਅੰਦਰ ਅਮਰਜੀਤ ਸਿੰਘ ਸਤਿਆਲ ਯਾਦਗਾਰੀ ਕੀਰਤਨ ਦਰਬਾਰ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ।

ਇਸ ਮੌਕੇ ਜਿੱਥੇ  ਸ੍ਰੀ ਦਰਬਾਰ ਸਾਹਿਬ ਤੋਂ ਗੁਰਸੇਵਕ ਸਿੰਘ ਹੈਡ ਗ੍ਰੰਥੀ ਦੀਵਾਨ ਹਾਲ ਮੰਜੀ ਸਾਹਿਬ ਵੱਲੋਂ  ਕਥਾ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ , ਉੱਥੇ ਸਤਿਆਲ ਪਰਿਵਾਰ ਦੇ ਸਮੂਹ ਪਰਿਵਾਰਕ ਮੈਂਬਰਾਂ ਤੇ ਸਤਿਆਲ ਸਾਬ ਨਾਲ ਸਬੰਧਤ ਧਾਰਮਿਕ, ਸਮਾਜਿਕ ਜਥੇਬੰਦੀਆਂ ਨੂੰ ਸ੍ਰੀ ਸਿਰੋਪਾਓ ਸਾਹਿਬ ਭੇਂਟ ਕੀਤੇ।  ਇਸ ਮੌਕੇ  ਗਿਆਨੀ ਬਲਜੀਤ ਸਿੰਘ ਜੀ ਮਿਸ਼ਨਰੀ ਕਾਲਜ ਚੌਤੇ ਵਾਲਿਆਂ ਵੱਲੋਂ  ਲਗਾਤਾਰ ਹਾਜ਼ਰ ਸੰਗਤਾਂ ਨੂੰ ਵੈਰਾਗਮਈ ਕੀਰਤਨ ਨਾਲ ਨਿਹਾਲ ਕੀਤਾ ਗਿਆ।

ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਨੂੰ ਸ਼ਰਧਾਂਜਲੀਆਂ ਭੇਂਟ

ਸਤਿਆਲ ਪਰਿਵਾਰ ਵੱਲੋਂ ਇਸ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਲਈ ਅਮਰਜੀਤ ਸਿੰਘ ਸਤਿਆਲ ਦੀ ਯਾਦਗਾਰ ਵਿੱਚ 25000 ਰੁਪਏ ਦੀ ਭੇਂਟਾ ਪ੍ਰਬੰਧਕਾਂ ਨੂੰ ਸੌਪੀ ਗਈ।

ਅਮਰਜੀਤ ਸਿੰਘ ਸਤਿਆਲ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ  ਅਸ਼ੋਕ ਵਾਹੀ, ਜੇ. ਪੀ.ਸਿੰਗਲਾ, ਜਗਨੰਦਨ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਗੁਲਜ਼ਾਰ ਸਿੰਘ  ਸਤਿਆਲ, ਰਛਪਾਲ ਸਿੰਘ, ਨਗਰ ਕੌਸਲ ਰੂਪਨਗਰ ਦੇ ਪ੍ਰਧਾਨ ਸੰਜੇ ਕੁਮਾਰ ਬੇਲੇ ਵਾਲੇ ਤੇ ਸਮੂਹ ਐਮ.ਸੀ, ਈਓ ਨਗਰ ਕੌਂਸਲ ਰੂਪਨਗਰ ਤੇ ਸਮੂਹ ਸਟਾਫ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ,ਭੁਪਿੰਦਰ ਸਿੰਘ ਬਜਰੂੜ, ਹਰਬੰਸ ਸਿੰਘ ਕੰਧੋਲਾ, ਕਾਮਰੇਡ ਗੁਰਦੇਵ ਸਿੰਘ ਬਾਗੀ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ,ਤੀਰਥ ਸਿੰਘ ਖਾਲਸਾ, ਹਰਜੀਤ ਸਿੰਘ ਸੇਠੀ, ਹਰਜੀਤ ਸਿੰਘ ਢੀਂਗਰਾ, ਅਮਰਜੀਤ ਸਿੰਘ ਨਾਰੰਗ, ਪਰਮਜੀਤ ਸਿੰਘ ਸੇਠੀ, ਡਾ ਗੁਰਿੰਦਰ ਸਿੰਘ ਭਲਿਆਣ, ਲੈਕਚਰਾਰ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਹੀਰਾ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਧਰਮਿੰਦਰ ਸਿੰਘ ਭੰਗੂ, ਜਪਨੀਤ ਸਿੰਘ, ਪਰਮਵੀਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਨੂਪ ਸਿੰਘ ਕੰਗ,ਅਸ਼ਵਨੀ ਸ਼ਰਮਾ, ਗੁਰਿੰਦਰ ਸਿੰਘ ਜੱਗੀ, ਲਾਡੀ ਕੋਚ,।ਮਨਪ੍ਰੀਤ ਸਿੰਘ ਜੈਂਟਾ ਆਦਿ ਸਮੇਤ ਅਨੇਕਾਂ ਧਾਰਮਿਕ,ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਕ੍ਰਮਵਾਰ  ਮੱਖਣ ਬਰਾੜ ,ਜਥੇਦਾਰ ਤੋਤਾ ਸਿੰਘ, ਗਿਆਨੀ ਜੈਲ ਸਿੰਘ ਨਗਰ ਵੈਲਫੇਅਰ ਐਸੋਸੀਏਸ਼ਨ, ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ,ਗੁਰੂ ਤੇਗ ਬਹਾਦਰ ਸਿੰਘ ਸਭਾ ਗਿਆਨੀ ਜੈਲ ਸਿੰਘ ਨਗਰ, ਓਲਡ  ਸਟੂਡੈਂਟਸ ਐਸੋਸੀਏਸ਼ਨ ਸਰਕਾਰੀ ਕਾਲਜ ਰੂਪਨਗਰ, ਆਦਿ ਸਮੇਤ ਸੈਕੜੇ ਸੰਸਥਾਵਾਂ ਵੱਲੋਂ ਇਸ ਮੌਕੇ ਸ਼ੋਕ ਸੰਦੇਸ਼ ਭੇਜੇ ਗਏ।