ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਵੱਲੋਂ ਪਾਣੀ ਅਤੇ ਸੀਵਰੇਜ ਦਾ ਮਸਲਾ ਜਲਦੀ ਹੱਲ ਕਰਨ ਦੀ ਮੰਗ,ਧਰਨੇ ਦੀ ਿਚਤਾਵਨੀ.

341

ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਵੱਲੋਂ ਪਾਣੀ ਅਤੇ ਸੀਵਰੇਜ ਦਾ ਮਸਲਾ ਜਲਦੀ ਹੱਲ ਕਰਨ ਦੀ ਮੰਗ,ਧਰਨੇ ਦੀ  ਿਚਤਾਵਨੀ

ਬਹਾਦਰਜੀਤ ਸਿੰਘ /    ਰੂਪਨਗਰ,  29 ਜੂਨ,2023

ਜੇਕਰ ਰੂਪਨਗਰ ਦੇ ਕਾਲਜ ਰੋਡ ਅਤੇ ਨਹਿਰੂ ਨਗਰ ਆਦਿਕ ਕਲੋਨੀਆਂ ਦਾ ਪਾਣੀ ਅਤੇ ਸੀਵਰੇਜ ਦਾ ਮਸਲਾ ਜਲਦੀ ਹੱਲ ਨਾ ਕੀਤਾ ਗਿਆ ਨਗਰ ਕੌਂਸਲ ਦੇ ਖਿਲਾਫ਼ ਧਰਨਾ ਲਾਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ ਨੇ ਕੀਤਾ।

ਇਥੇ ਵਰਨਣ ਯੋਗ ਹੈ ਕਿ ਨਗਰ ਕੌਂਸਲ ਵੱਲੋਂ ਲਗਭਗ ਸਵਾ ਮਹੀਨਾ ਪਹਿਲਾਂ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸੜਕ ਪੁਟੀ ਗਈ ਸੀ ਪਰ ਹੁਣ ਤੱਕ ਰਿਪੇਅਰ ਦਾ ਕੋਈ ਵੀ ਕੰਮ ਮੁਕੰਮਲ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਮੌਕੇ ਇਲਾਕਾ ਨਿਵਾਸੀਆਂ ਦੇ ਇਕੱਠ ਨੂੰ  ਸੰਬੋਧਨ ਕਰਦਿਆਂ ਸਰਦਾਰ ਮੱਕੜ ਨੇ ਕਿਹਾ ਕੀ ਪਿਛਲੇ ਸਵਾ ਮਹੀਨੇ ਤੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਅਫਸਰ, ਨਗਰ ਕੌਂਸਲ ਦੇ ਅਫਸਰ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਲੋਕਾਂ ਨੂੰ ਕੇਵਲ ਹੋਂਸਲਾ ਹੀ ਦੇ ਰਹੇ ਹਨ। ਪਰ ਕੰਮ ਕੋਈ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਸੜਕ ਕਿਨਾਰੇ ਬਣੀਆਂ ਹੋਈਆਂ ਇਮਾਰਤਾਂ ਦੇ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਹਮੇਸ਼ਾਂ ਦੀ ਤਰ੍ਹਾਂ ਹੀ ਇਸ ਕੰਮ ਨੂੰ ਵੀ ਹਲਕੇ ਵਿੱਚ ਹੀ ਲੈ ਰਹੇ ਹਨ।

ਰੱਸੀਆਂ ਬੰਨ੍ਹ ਕੇ ਪਾਈਪਾਂ ਦੀ ਲੀਕੇਜ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਕੰਮ ਦੀ ਐਮਰਜੈਂਸੀ ਨੂੰ ਸਮਝਣ ਦੀ ਬਜਾਏ ਕੰਮ ਕੀੜੀ ਦੀ ਚਾਲ ਤੇ ਕੀਤਾ ਜਾ ਰਿਹਾ ਹੈ। 3-3 ਦਿਨ ਕੋਈ ਵੀ ਮਿਸਤਰੀ ਜਾਂ ਮਜਦੂਰ ਕੰਮ ਤੇ ਨਹੀਂ ਆਉਂਦਾ ਜਦ ਕਿ ਸੜਕ ਪੱਟੀ ਹੋਣ ਕਾਰਨ ਨਹਿਰੂ ਨਗਰ ਕਾਲਜ ਰੋਡ, ਮਾਤਾ ਰਾਣੀ ਮੁਹੱਲਾ, ਪਿਆਰਾ ਸਿੰਘ ਕਲੋਨੀ ,ਦਸ਼ਮੇਸ਼ ਕਾਲੋਨੀ ਆਦਿਕ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਅਤੇ ਸੀਵਰੇਜ ਦਾ ਨਿਕਾਸ ਬੰਦ ਹੋ ਚੁੱਕਿਆ ਹੈ। ਲੋਕ ਨਰਕ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ ਪਰ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ।ਉਹਨਾਂ ਕਿਹਾ ਕਿ ਇਹ ਸੜਕ ਸ਼ਹਿਰ ਦੀ ਮੁੱਖ ਸੜਕ ਹੈ ਇਸ ਸੜਕ ਉੱਤੇ ਮੁੱਖ ਬਜ਼ਾਰ ਸਰਕਾਰੀ ਕਾਲਜ ਮਿੰਨੀ ਸਕੱਤਰੇਤ ਕਚਹਿਰੀਆਂ ਬੈਂਕ ਆਦਿ ਹਨ ਟ੍ਰੈਫਿਕ ਬੰਦ ਹੋਣ ਕਾਰਨ ਸਾਰੇ ਛੋਟੇ-ਵੱਡੇ ਵਾਹਨ ਨਾਲ ਲੱਗਦੇ ਮੁਹੱਲਿਆਂ ਵਿੱਚੋਂ ਹੋ ਕੇ ਲੰਘ ਰਹੇ ਹਨ ਜਿਸ ਕਾਰਨ ਦੁਰਘਟਨਾਵਾਂ ਹੋ ਰਹੀਆਂ ਹਨ।

ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਵੱਲੋਂ ਪਾਣੀ ਅਤੇ ਸੀਵਰੇਜ ਦਾ ਮਸਲਾ ਜਲਦੀ ਹੱਲ ਕਰਨ ਦੀ ਮੰਗ,ਧਰਨੇ ਦੀ  ਿਚਤਾਵਨੀ.

ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਵੱਲੋਂ ਪਾਣੀ ਅਤੇ ਸੀਵਰੇਜ ਦਾ ਮਸਲਾ ਜਲਦੀ ਹੱਲ ਕਰਨ ਦੀ ਮੰਗ,ਧਰਨੇ ਦੀ ਿਚਤਾਵਨੀI ਉਨ੍ਹਾਂ ਕਿਹਾ ਕਿ ਇੰਝ ਲਗਦਾ ਹੈ ਜਿਵੇਂ ਸ਼ਹਿਰ ਦਾ ਕੋਈ ਵਾਲੀ-ਵਾਰਸ ਹੀਂ ਨਾ ਰਿਹਾ ਹੋਵੇ। ਉਹਨਾਂ ਨਗਰ ਕੌਂਸਲ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦਿਨ ਰਾਤ ਕੰਮ ਚਲਾ ਕੇ ਇਸ ਕੰਮ ਨੂੰ ਜਲਦੀ ਮੁਕੰਮਲ ਨਾ ਕੀਤਾ ਗਿਆ ਤਾਂ ਸ਼ਹਿਰ ਦੇ ਲੋਕ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਐਡਵੋਕੇਟ ਚਰਨਜੀਤ ਸਿੰਘ ਘਈ, ਪਰਵਿੰਦਰ ਸੈਣੀ, ਮਨਜੀਤ ਸਿੰਘ ਤੰਬੜ, ਇੰਦਰਜੀਤ ਸਿੰਘ, ਮਨਮੋਹਨ ਸਿੰਘ ਪੱਪੂ, ਸੰਤੋਖ ਸਿੰਘ, ਗੁਰਦੀਪ ਸਿੰਘ, ਦਲਜੀਤ ਸਿੰਘ, ਚੌਧਰੀ ਵੇਦ ਪ੍ਰਕਾਸ਼, ਯਾਦਵ ਸਿੰਘ, ਰਾਜ ਕੁਮਾਰ ਰਾਹੁਲ ਕੁਮਾਰ, ਗੁਰਸ਼ਰਨ ਸਿੰਘ ਟੱਕਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।