ਨਵੇਂ ਸਾਲ ਦਾ ਦੂਜਾ ਦਿਨ ਤਣਾਅ ਲਿਆਇਆ ; ਪਟਿਆਲਾ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਹੋਈ ਮੌਤ

207

ਨਵੇਂ ਸਾਲ ਦਾ ਦੂਜਾ ਦਿਨ ਤਣਾਅ ਲਿਆਇਆ ; ਪਟਿਆਲਾ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਹੋਈ ਮੌਤ

ਪਟਿਆਲਾ, 02 ਜਨਵਰੀ (    )

ਜਿਲੇ ਵਿੱਚ 26 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪ੍ਰਾਪਤ 972 ਦੇ ਕਰੀਬ ਰਿਪੋਰਟਾਂ ਵਿਚੋਂ 26 ਕੋਵਿਡ ਪੋਜਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 15,797 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 42 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,101 ਹੋ ਗਈ ਹੈ।ਅੱਜ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 482 ਹੋ ਗਈ ਹੈ ਅਤੇ ਜਿੱਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 244 ਹੈ।ਉਹਨਾਂ ਦੱਸਿਆਂ ਕਿ ਜਿੱਲੇ ਵਿੱਚ 96 ਪ੍ਰਤੀਸ਼ਤ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 28 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 15, ਨਾਭਾ ਤੋਂ 02, ਰਾਜਪੁਰਾ ਤਂੋ 05, ਬਲਾਕ ਕੌਲੀ ਤੋਂ 02 ਅਤੇ ਬਲਾਕ ਸ਼ੁਤਰਾਣਾ ਤੋਂ 02 ਕੇਸ ਰਿਪੋਰਟ ਹੋਏ ਹਨ। ਜੋ ਕਿ ਸਾਰੇ ਹੀ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਰੱਖੜਾ ਫਾਰਮ, ਪ੍ਰੀਤਮ ਪਾਰਕ, ਪਵਿੱਤਰ ਐਨਕਲੇਵ, ਵਿਕਾਸ ਕਲੋਨੀ, ਐਸ.ਐਸ.ਟੀ ਨਗਰ, ਅਰਬਨ ਅਸਟੇਟ ਫੇਸ 3, ਮਾਲਵਾ ਕਲੋਨੀ, ਰੋਜ ਐਵੀਨਿਉ, ਤ੍ਰਿਵੈਨੀ ਚੌਂਕ, ਮਿਲਟਰੀ ਕੈਂਟ, ਜਗਤਾਰ ਕਲੋਨੀ, ਆਫਿਸਰ ਐਨਕਲੇਵ ਫੇਜ 2, ਗੁਰਮਤ ਐਨਕਲੇਵ, ਬਾਬੂ ਸਿੰਘ ਕਲੋਨੀ, ਨਾਭਾ ਤੋਂ ਪਾਂਡੁਸਰ ਮੁੱਹਲਾ , ਸੰਗਤਪੁਰਾ ਮੁੱਹਲਾ, ਰਾਜਪੁਰਾ ਤੋਂ ਡਾਲੀਮਾ ਵਿਹਾਰ, ਬਸੰਤ ਵਿਹਾਰ, ਪੀਰ ਕਲੋਨੀ, ਨੇੜੇ ਐਸ.ਡੀ. ਮੰਦਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 482 ਹੋ ਗਈ ਹੈ।ਪਹਿਲਾ ਬਲਾਕ ਦੁਧਨਸਾਧਾਂ ਦੇ ਪਿੰਡ ਪਿੱਪਲ ਖੇੜੀ ਦੀ ਰਹਿਣ ਵਾਲੀ 65 ਸਾਲਾਂ ਔਰਤ ਜੋ ਕਿ ਸ਼ੁਗਰ ਦੀ ਮਰੀਜ ਸੀ, ਦੁਸਰਾ ਪਿੰਡ ਕੌਲੀ ਦੀ ਰਹਿਣ ਵਾਲੀ 75 ਸਾਲਾਂ ਬਜੁਰਗ ਔਰਤ, ਤੀਸਰਾ ਨਾਭਾ ਦੇ ਪਾਂਡੂਸਰ ਮੁੱਹਲੇ ਦਾ ਰਹਿਣ ਵਾਲਾ 65 ਸਾਲਾ ਪੁਰਸ਼ ,ਚੋਥਾ ਬਾਬੁ ਸਿੰਘ ਕਲੋਨੀ ਦਾ ਰਹਿਣ ਵਾਲਾ 50 ਸਾਲਾ ਅੋਰਤ ਜੋ ਕਿ ਸ਼ੁਗਰ ਦੀ ਪੁਰਾਣੀ ਮਰੀਜ ਸੀ, ਪੰਜਵਾਂ ਰਾਜਪੁਰਾ ਦੇ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ 60 ਸਾਲਾਂ ਅੋਰਤ ਜੋ ਕਿ ਸ਼ੁਗਰ ਅਤੇ ਦਿੱਲ ਦੀਆਂ ਬਿਮਾਰੀਆ ਦੀ ਮਰੀਜ ਸੀ

ਨਵੇਂ ਸਾਲ ਦਾ ਦੂਜਾ ਦਿਨ ਤਣਾਅ ਲਿਆਇਆ ; ਪਟਿਆਲਾ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਹੋਈ ਮੌਤ
Civil Surgeon

ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਟਿਆਲਾ ਜਿਲੇ ਵਿੱਚ ਕੋਵਿਡ ਵੈਕਸੀਨੇਸ਼ਨ ਦੀਆਂ ਤਿਆਰੀਆਂ ਸਬੰਧੀ 3 ਜਨਵਰੀ ਨੁੰ ਸਵੇਰੇ 9 ਤੋਂ 11 ਵਜੇ ਤੱਕ ਰਾਜਿੰਦਰਾ ਹਸਪਤਾਲ, ਸਦਭਾਵਨਾ ਹਸਪਤਾਲ ਅਤੇ ਰੁਰਲ ਏਰੀਏ ਦੇ ਕਮਿਉਨਿਟੀ ਸਿਹਤ ਕੇਂਦਰ ਸ਼ੁਤਰਾਣਾ ਵਿਖੇ ਡਰਾਈ ਰਨ (ਮੌਕ ਡਰਿਲ)ਕੀਤੀ ਜਾਵੇਗੀ ਅਤੇ ਅੱਜ ਡਰਾਈ ਰਨ ਵਿੱਚ ਡਿਉਟੀ ਦੇਣ ਵਾਲੇ ਸਟਾਫ ਨੁੰ ਚੰਡੀਗੜ ਤੋਂ ਆਏ ਅਧਿਕਾਰੀਆਂ ਵੱਲੋ ਵੈਕਸੀਨੇਟਰ ਅਫਸਰਾਂ ਨੂੰ ਡਿਉਟੀਆਂ ਅਤੇ ਕੋਵਿਨ ਐਪ ਬਾਰੇ ਵਿਸਥਾਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 835 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,88,254 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 15,797 ਕੋਵਿਡ ਪੋਜਟਿਵ, 2,70,977 ਨੇਗੇਟਿਵ ਅਤੇ ਲੱਗਭਗ 1080 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।