ਨਾਰਦਨ ਰੇਲਵੇ ਮੈਨਸ ਯੂਨੀਅਨ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸ਼ੁਰੂ ਕਰੇਗੀ ਹਸਤਾਖਰ ਅਭਿਆਨ- ਕਾਹਲੋਂ
ਸਰਹਿੰਦ /ਫਰਵਰੀ 10,2023
ਅੱਜ ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬਰਾਂਚ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਹਸਤਾਖਰ ਅਭਿਆਨ ਚਲਾਇਆ ਜਾਵੇਗਾ।ਇਹ ਹਸਤਾਖਰ ਅਭਿਆਨ ਆਲ ਇੰਡੀਆ ਰੇਲਵੇ ਮੈਨਸਫਡਰੇਸ਼ਨ ਤੇ ਸੰਯੁਕਤ ਮੋਰਚਾ ਜੁਆਇੰਟ ਫੋਰਮ ਫਾਰ ਰੀਸਟੋਰੇਸ਼ਨ ੳਲਡ ਪੈਨਸ਼ਨ ਸਕੀਮ (ਐੱਨ.ਜੇ.ਸੀ ਏ) ਅਦੇਸ਼ ਤੇ ਚਲਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਰਦਨ ਰੇਲਵੇ ਮੈਨਸ ਯੂਨੀਅਨ ਯੂਥ ਵਿੰਗ ਦੇ ਪ੍ਰਧਾਨ ਅਤੇ ਸਰਹਿੰਦ ਬਰਾਂਚ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 10 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਹਸਤਾਖਰ ਅਭਿਆਨ ਚਲਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਅਭਿਆਨ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਰਮਚਾਰੀ ਯੂਨੀਅਨਾਂ, ਡਿਫੈਂਸ,ਪੋਸਟਲ, ਕਨਫੈਡਰੇਸ਼ਨ ਆਫ ਸੈਂਟਰਲ ਗੋਰਮਿੰਟ ਇੰਪਲਾਇਜ ਤੇ ਟੀਚਰ ਯੂਨੀਅਨਾਂ ਵੀ ਸ਼ਾਮਲ ਰਹਿਣ ਗਈਆਂ।ਉਨ੍ਹਾਂ ਦੱਸਿਆ ਕਿ 21 ਫਰਵਰੀ ਨੂੰ ਪੂਰੇ ਦੇਸ਼ ਭਰ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਈਮੇਲ ਦੇ ਮਾਧਿਅਮ ਰਾਹੀਂ ਵਿਗਿਆਪਨ ਸੌਂਪਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਬਰਾਂਚ ਤੇ ਜਿਲਾ ਪੱਧਰੀ ਰੈਲੀਆਂ, ਮਸ਼ਾਲ ਜਲੂਸ ਦਾ ਆਯੋਜਨ ਵੀ ਕੀਤਾ ਜਾਵੇਗਾ।ਇਹਨਾਂ ਰੈਲੀਆਂ ਰਾਹੀ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਅੰਦੋਲਨ ਜਨ ਅੰਦੋਲਨ ਬਣ ਸਕੇ।ਜੁਲਾਈ ਅਤੇ ਅਗਸਤ ਦੇ ਮਹੀਨੇ ਵਿੱਚ ਸੰਯੁਕਤ ਮੋਰਚੇ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਮੁੱਦੇ ਨੂੰ ਲੈ ਕੇ ਨਵੀਂ ਦਿੱਲੀ ਵਿਖੇ ਸੰਸਦ ਭਵਨ ਦੇ ਸਾਹਮਣੇ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ।