ਨੈਸ਼ਨਲ ਯੂਥ ਐਵਾਰਡ ਸਾਲ 2018-19 ਲਈ ਅਰਜ਼ੀਆਂ ਦੀ ਮੰਗ

221

ਨੈਸ਼ਨਲ ਯੂਥ ਐਵਾਰਡ ਸਾਲ 2018-19 ਲਈ ਅਰਜ਼ੀਆਂ ਦੀ ਮੰਗ

ਪਟਿਆਲਾ, 9 ਜੂਨ:
ਖੇਡਾਂ ਤੇ ਯੁਵਕ ਮਾਮਲੇ ਮੰਤਰਾਲਾ ਭਾਰਤ ਸਰਕਾਰ ਵੱਲੋਂ ਨੈਸ਼ਨਲ ਯੂਥ ਐਵਾਰਡ ਸਾਲ 2018-19 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਅਵਾਰਡ ਵੱਖ-ਵੱਖ ਖੇਤਰਾਂ ਸਿਹਤ, ਖੋਜ ਤੇ ਨਵੀਨਤਾ, ਸਭਿਆਚਾਰ, ਮਨੁੱਖੀ ਅਧਿਕਾਰਾਂ, ਕਲਾ ਅਤੇ ਸਾਹਿਤ, ਸੈਰ-ਸਪਾਟਾ, ਖੇਡਾਂ, ਸਮਾਜ ਸੇਵਾ, ਰਾਸ਼ਟਰ ਨਿਰਮਾਣ ਆਦਿ ਖੇਤਰ ਵਿੱਚ ਕੰਮ ਕਰ ਚੁੱਕੇ ਯੋਗ ਵਿਅਕਤੀਗਤ ਉਮੀਦਵਾਰਾਂ/ਯੂਥ ਆਰਗੇਨਾਈਜ਼ੇਸ਼ਨ ਨੂੰ ਦਿੱਤੇ ਜਾਣ ਦੀ ਤਜਵੀਜ਼ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਯੁਵਕ/ਯੁਵਤੀਆਂ ਨੂੰ ਦਿੱਤੇ ਜਾਣ ਵਾਲੇ ਇਸ ਰਾਸ਼ਟਰੀ ਅਵਾਰਡ ਲਈ ਉਮੀਦਵਾਰਾਂ ਦੀ ਉਮਰ 15 ਤੋਂ 29 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਮੋਹਰੀ ਉਮੀਦਵਾਰ ਨੂੰ 50 ਹਜ਼ਾਰ ਰੁਪਏ ਨਗਦ, ਮੈਡਲ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਵਿੱਚ ਦੋ ਨਾਮ ਵਿਅਕਤੀਗਤ ਤੇ ਇੱਕ ਆਰਗੇਨਾਈਜ਼ੇਸ਼ਨ ਦੇ ਨਾਮ ਦੀ ਸਿਫ਼ਾਰਸ਼ ਜ਼ਿਲ੍ਹਾ ਪੱਧਰ ‘ਤੇ ਕੀਤੀ ਜਾਣੀ ਹੈ।

ਨੈਸ਼ਨਲ ਯੂਥ ਐਵਾਰਡ ਸਾਲ 2018-19 ਲਈ ਅਰਜ਼ੀਆਂ ਦੀ ਮੰਗ-Photo courtesy-Internet

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭਾਰਤ ਸਰਕਾਰ ਦੇ ਪੋਰਟਲ ‘ਤੇ ਲੋੜੀਂਦੇ ਲਿੰਕ (https://innovate.mygov.in/natioanl-youth-award-2018) ‘ਤੇ ਅਪਲਾਈ ਕਰਨ ਦੀ ਮਿਤੀ 26.06.2020 ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਪਟਿਆਲਾ ਨੇੜੇ ਨਗਰ ਨਿਗਮ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।