ਪਟਿਆਲਵੀਆਂ ਨੂੰ ਅਪੀਲ -7 ਜੁਲਾਈ ਨੂੰ ਲੱਗ ਰਹੇ ਮਾਤਾ ਸਵਦੇਸ਼ ਚੋਪੜਾ ਯਾਦਗਾਰੀ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲੋਕ : ਸਤਿੰਦਰਪਾਲ ਕੌਰ ਵਾਲੀਆ, ਰਾਜੇਸ਼ ਪੰਜੌਲਾ

223

ਪਟਿਆਲਵੀਆਂ ਨੂੰ ਅਪੀਲ -7 ਜੁਲਾਈ ਨੂੰ ਲੱਗ ਰਹੇ ਮਾਤਾ ਸਵਦੇਸ਼ ਚੋਪੜਾ ਯਾਦਗਾਰੀ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲੋਕ : ਸਤਿੰਦਰਪਾਲ ਕੌਰ ਵਾਲੀਆ, ਰਾਜੇਸ਼ ਪੰਜੌਲਾ

ਪਟਿਆਲਾ, 4 ਜੁਲਾਈ,2023 

ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ ਅਤੇ ਅਦਾਰਾ ਪੰਜਾਬ ਕੇਸਰੀ/ਜਗਬਾਣੀ ਦੇ ਬਿਊਰੋ ਚੀਫ ਅਤੇ ਜ਼ਿਲਾ ਇੰਚਾਰਜ ਰਾਜੇਸ਼ ਸ਼ਰਮਾ ਪੰਜੌਲਾ ਨੇ ਸਮੂਹ ਪਟਿਆਲਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਦਾਰਾ ਪੰਜਾਬ ਕੇਸਰੀ/ਜਗਬਾਣੀ ਵਲੋਂ ਪੰਜਾਬ ਕੇਸਰੀ ਦੀ ਡਾਇਰੈਕਟਰ ਸਵ. ਮਾਤਾ ਸਵਦੇਸ਼ ਚੋਪੜਾ ਦੀ ਯਾਦ ਵਿਚ ਵਿਸ਼ਾਲ ਮੈਡੀਕਲ ਕੈਂਪ 7 ਜੁਲਾਈ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਵਾਰ ਇਹ ਕੈਂਪ ਰਾਘੋਮਾਜਰਾ ਸਥਿਤ ਸ੍ਰੀ ਰਾਮ ਲੀਲਾ ਗਰਾਉਂਡ ਦੇ ਏ. ਸੀ. ਹਾਲ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਸੰਬੰਧੀ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਦੀ ਮੀਟਿੰਗ ਵਿਚ ਜਨਹਿਤ ਸੰਮਤੀ ਦੇ ਪ੍ਰਧਾਨ ਵਿਨੋਦ ਸ਼ਰਮਾ ਅਤੇ ਪ੍ਰਸਿੱਧ ਸਮਾਜ ਸੇਵੀ ਆਕਾਸ਼ ਬਾਸਕਰ ਨੇ ਸ਼ਿਰਕਤ ਕੀਤੀ। ਆਕਾਸ਼ ਬਾਕਸਰ ਨੇ ਕਿਹਾ ਕਿ ਉਹ ਜ਼ਰੂਰਤਮੰਦ ਇਲਾਕਿਆਂ ਵਿਚ ਜਾ ਕੇ ਘਰ ਘਰ ਇਸ ਕੈਂਪ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ। ਬਾਕਸਰ ਨੇ ਕਿਹਾ ਕਿ ਉਨ੍ਹਾਂ ਕੋਲ ਸਮਰਪਿਤ ਵਲੰਟੀਅਰਾਂ ਦੀ ਟੀਮ ਹੈ
ਜੋ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਇਸ ਕੈਂਪ ਬਾਰੇ ਦੱਸਣਗੇ।

ਮੈਡਮ ਸਤਿੰਦਰਪਾਲ ਕੌਰ ਵਾਲੀਆ ਅਤੇ ਰਾਜੇਸ਼ ਪੰਜੌਲਾ ਨੇ ਸਮੂਹ ਪਟਿਆਲਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਵਾਰ ਜ਼ਿਲਾ ਸਿਹਤ ਵਿਭਾਗ ਦੇ ਮਾਹਰ ਡਾਕਟਰ ਕੈਂਪ ਵਿਚ ਪਹੁੰਚ ਰਹੇ ਹਨ। ਉਹ ਸਵੇਰੇ 9.30 ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਮਰੀਜ਼ਾਂ ਦਾ ਚੈਕਅਪ ਕਰਨਗੇ।

ਇਸ ਕੈਂਪ ਲਈ ਡਾ. ਸੁਖਵਿੰਦਰ ਸਿੰਘ ਮੈਡੀਕਲ ਅਫਸਰ (ਮੈਡੀਸਨ) ਸਰਕਾਰੀ ਡਿਸਪੈਂਸਰੀ ਤ੍ਰਿਪੜੀ, ਡਾ. ਜਸ਼ਨਪ੍ਰੀਤ ਸਿੰਘ ਮੈਡੀਕਲ ਅਫਸਰ (ਆਰਥੋ) ਸਿਵਲ ਹਸਪਤਾਲ ਨਾਭਾ, ਡਾ. ਨੈਨਸੀ ਅਰੋੜਾ ਮੈਡੀਕਲ ਅਫਸਰ (ਡੈਂਟਲ) ਸਰਕਾਰੀ ਡਿਸਪੈਂਸਰੀ ਮਾਡਲ ਟਾਊਨ ਪਟਿਆਲਾ, ਡਾ. ਅਮੀਸ਼ਾ ਮੈਡੀਕਲ ਅਫਸਰ (ਗਾਇਨੀ) ਸਰਕਾਰੀ ਡਿਸਪੈਂਸਰੀ ਤ੍ਰਿਪੜੀ, ਡਾ. ਮਨਦੀਪ ਸਿੰਘ ਮੈਡੀਕਲ ਅਫਸਰ (ਅੱਖਾਂ) ਸਿਵਲ ਹਸਪਤਾਲ ਨਾਭਾ ਤੋਂ ਇਲਾਵਾ ਹੋਰ ਡਾਕਟਰਾਂ ਦੀ ਟੀਮ ਪਹੁੰਚ ਕੇ ਮਰੀਜ਼ਾਂ ਦਾ ਚੈਕਅਪ ਕਰੇਗੀ।

ਪਟਿਆਲਵੀਆਂ ਨੂੰ ਅਪੀਲ -7 ਜੁਲਾਈ ਨੂੰ ਲੱਗ ਰਹੇ ਮਾਤਾ ਸਵਦੇਸ਼ ਚੋਪੜਾ ਯਾਦਗਾਰੀ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲੋਕ : ਸਤਿੰਦਰਪਾਲ ਕੌਰ ਵਾਲੀਆ, ਰਾਜੇਸ਼ ਪੰਜੌਲਾ

ਪਟਿਆਲਵੀਆਂ ਨੂੰ ਅਪੀਲ -7 ਜੁਲਾਈ ਨੂੰ ਲੱਗ ਰਹੇ ਮਾਤਾ ਸਵਦੇਸ਼ ਚੋਪੜਾ ਯਾਦਗਾਰੀ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲੋਕ : ਸਤਿੰਦਰਪਾਲ ਕੌਰ ਵਾਲੀਆ, ਰਾਜੇਸ਼ ਪੰਜੌਲਾ ਨੇ  ਕਿਹਾ ਇਸ ਦੇ ਨਾਲ ਹੀ ਹੋਰ ਪ੍ਰਾਈਵੇਟ ਡਾਕਟਰ ਵੀ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਸਰਕਾਰੀ ਸਿਹਤ ਵਿਭਾਗ ਦੀ ਵਿਸ਼ੇਸ਼ ਮੋਬਾਈਲ ਵੈਨ ਪਹੁੰਚੇਗੀ, ਜਿਸ ਵਿਚ ਮਰੀਜ਼ਾਂ ਦੀਆਂ ਵੱਖ ਵੱਖ ਬੀਮਾਰੀਆਂ ਦੇ ਟੈਸਟ ਮੌਕੇ ’ਤੇ ਹੀ ਕੀਤੇ ਜਾਣਗੇ। ਪੰਜਾਬ ਮੈਡੀਕਲ ਰੈਪ ਐਸੋਸੀਏਸ਼ਨ ਵਲੋਂ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਮਹਿੰਗੇ ਟੈਸਟ ਮੁਫਤ ਕੀਤੇ ਜਾਣਗੇ।