ਪਟਿਆਲਾ -ਅਪ੍ਰੈਲ 2020 ਤੋਂ ਮਾਰਚ 2021-ਸਾਲ ਦੋਰਾਣ ਮਾਰਚ 2021 ਵਿੱਚ ਸਭ ਤੋਂ ਵੱਧ ਪੋਜਟਿਵ ਕੇਸ ਰਿਪੋਰਟ ਹੋਏ
ਪਟਿਆਲਾ 2 ਅਪਰੈਲ ( )
ਪਿਛਲੇ ਸਾਲ ਤੋਂ ਸ਼ੁਰੂ ਹੋਈ ਕੋਵਿਡ ਮਹਾਂਮਾਰੀ ਦਾ ਜਿਲ੍ਹੇ ਵਿੱਚ ਇੱਕ ਸਾਲ ਦੋਰਾਣ ਅਪ੍ਰੈਲ 2020 ਤੋਂ ਮਾਰਚ 2021 ਤੱਕ ਲਏ ਕੋਵਿਡ ਸੈਂਪਲਾ ਅਤੇ ਰਿਪੋਰਟ ਹੋਏ ਕੋਵਿਡ ਪੋਜਟਿਵ ਕੇਸਾਂ ਦਾ ਵੇਰਵਾ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਮਾਰਚ 2021 ਦੋਰਾਣ ਜਿਲੇ ਵਿੱਚ ਸਭ ਤੋਂ ਵੱਧ 70,994 ਕੋਵਿਡ ਸੈਂਪਲ ਲਏ ਗਏ।
ਇੱਕ ਗਰਾਫ ਰਾਹੀ ਅਪਰੈਲ 2020 ਤੋਂ ਮਾਰਚ 2021 ਤੱਕ ਲਏ ਲਏ ਮਹੀਨਾਵਾਰ ਸੈਂਪਲਾ ਅਤੇ ਪੋਜਟਿਵ ਕੇਸਾਂ ਦੀ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਸਾਲ ਦੋਰਾਣ ਮਾਰਚ ਮਹੀਨੇ ਵਿੱਚ ਸਭ ਤੋਂ ਵੱਧ 70994 ਕੋਵਿਡ ਸੈਂਪਲ ਲਏ ਗਏ, ਜਦ ਕਿ ਇਸ ਤੋਂ ਘੱਟ ਸਤੰਬਰ 2020 ਮਹੀਨੇ ਦੋਰਾਣ 68,947 ਸੈਂਪਲ ਲਏ ਗਏ ਸਨ।
ਉਹਨਾਂ ਕਿ ਜੇਕਰ ਪੋਜਟਿਵ ਕੇਸਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪੋਜਟਿਵ ਕੇਸ ਵੀ ਮਾਰਚ 2021 ਵਿੱਚ ਹੀ ਰਿਪੋਰਟ ਹੋਏ ਹਨ, ਜਿਹਨਾਂ ਦੀ ਗਿਣਤੀ 5272 ਹੈ।
ਸਾਲ ਦੋਰਾਣ ਮਹੀਨਾ ਵਾਰੀ ਲਏ ਕੋਵਿਡ ਸੈਂਪਲਾ ਅਤੇ ਪੋਜਟਿਵ ਕੇਸਾਂ ਦਾ ਪੋਜੀਟੀਵਿਟੀ ਦਰ ਅਗਸਤ 2020 ਦੋਰਾਣ ਸਭ ਤੋਂ ਵੱਧ ਰਹੀ ਜੋ ਕਿ 11.21 ਸੀ, ਜਦਕਿ ਸਭ ਤੋਂ ਘੱਟ ਪੋਜੀਟੀਵਿਟੀ ਦਰ ਮਈ 2020 ਵਿੱਚ ਰਹੀ ਜੋ ਕਿ 1.14 ਸੀ।
ਉਹਨਾਂ ਕਿਹਾ ਕਿ ਭਾਵੇਂ ਅਕਤੁਬਰ 2020 ਤੋਂ ਕੋਵਿਡ ਕੇਸਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ।ਪ੍ਰੰਤੁ ਮਾਰਚ 2021 ਵਿੱਚ ਇੱਕਦਮ ਕੇਸਾਂ ਵਿੱਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ, ਜੋ ਕਿ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।
ਪਟਿਆਲਾ -ਅਪ੍ਰੈਲ 2020 ਤੋਂ ਮਾਰਚ 2021-ਸਾਲ ਦੋਰਾਣ ਮਾਰਚ 2021 ਵਿੱਚ ਸਭ ਤੋਂ ਵੱਧ ਪੋਜਟਿਵ ਕੇਸ ਰਿਪੋਰਟ ਹੋਏ I ਇਸ ਲਈ ਲੋਕਾਂ ਨੂੰ ਇਸ ਬਿਮਾਰੀ ਦੀ ਗੰਭੀਰਤਾ ਨੁੰ ਸਮਝਣਾ ਚਾਹੀਦਾ ਹੈ ਜੋ ਕਿ ਤੇਜੀ ਨਾਲ ਆਪਣੇ ਪੈਰ ਪਸਾਰ ਰਹੀ ਹੈ।ਉਹਨਾਂ ਕਿਹਾ ਕਿ ਕੋਵਿਡ ਸਾਵਧਾਨੀਆਂ ਜਿਵੇਂ ਮਾਸਕ ਪਾਉਣਾ, ਹੱਥਾ ਨੁੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾ ਜਾਂ ਸੇਨੇਟਾਈਜ ਕਰਨਾ, ਭੀੜ ਵਾਲੀਆਂ ਥਾਂਵਾ ਤੇਂ ਨਾ ਜਾਣਾ, ਸਮਾਜਿਕ ਦੁਰੀ ਬਣਾ ਕੇ ਰੱਖਣਾ ਆਦਿ ਅਪਣਾ ਕੇ ਅਤੇ ਕੋਵਿਡ ਟੀਕਾਕਰਨ ਕਰਵਾ ਕੇ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਹੁਣ ਬਿਮਾਰੀ ਦੇ ਖਾਤਮੇ ਲਈ 45 ਸਾਲ ਤੋਂ ਵੱਧ ਹਰੇਕ ਵਿਅਕਤੀ ਦਾ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ ਜੋ ਕਿ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਬਿੱਲਕੁਲ ਮੁਫਤ ਕੀਤਾ ਜਾ ਰਿਹਾ ਹੈ।ਇਸ ਲਈ ਲੋਕ ਆਪਣੀ ਆਪਣ ਿਨਿਝ ਿਜਿਮੇਵਾਰੀ ਸਮਝਦੇ ਹੋਏ ਬਿਮਾਰੀ ਦੇ ਖਾਤਮੇ ਲਈ ਆਪਣਾ ਸਹਿਯੋਗ ਦੇਣ।