ਪਟਿਆਲਾ -ਕੱਚਾ ਪਟਿਆਲਾ ਵਿਚੋੋ 19, ਕੈਲਾਸ਼ ਨਗਰ ਵਿਚੋ 25 ਅਤੇ ਹੋਰ ਏਰੀਏ ਵਿੱਚੋ 5 ਸੈਂਪਲ ਕਰੋਨਾ ਜਾਂਚ ਲਈ ਲਏ ਗਏ
ਪਟਿਆਲਾ 22 ਅਪਰੈਲ ( )
ਜਿਲ੍ਹੇ ਵਿਚ ਕੋਵਿਡ 19 ਤਹਿਤ ਕਰੋਨਾ ਵਾਇਰਸ ਮਰੀਜਾਂ ਦੇ ਇਲਾਜ ਲਈ ਦਿੱਤੀ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਸਿਹਤ ਵਿਭਾਗ ਦੇ ਪ੍ਰਿੰਸੀਪਲ ਸੱਕਤਰ ਸ਼੍ਰੀ ਅਨੁਰਾਗ ਅਗਰਵਾਲ ਜੀ ਵੱਲੋ ਅੱਜ ਪਟਿਆਲਾ ਜਿਲੇ ਦਾ ਦੋਰਾ ਕੀਤਾ ਗਿਆ।ਅੱਜ ਦੇ ਦੋਰੇ ਦੋਰਾਣ ਸਭ ਤੋਂ ਪਹਿਲਾ ਉਹਨਾਂ ਸਰਕੱਟ ਹਾਉਸ ਵਿਖੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਅਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨਾਲ ਜਿਲ੍ਹੇ ਦੀ ਕੋਵਿਡ 19 ਦੀ ਸਥਿਤੀ ਅਤੇ ਐਕਸ਼ਨ ਪਲਾਨ ਸਬੰਧੀ ਮੀਟਿੰਗ ਕੀਤੀ ਅਤੇ ਪ੍ਰਬੰਧਾ ਦਾ ਜਾਇਜਾ ਲਿਆ। ਇਸ ਉਪਰੰਤ ਉਹਨਾਂ ਵੱਲੋ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਬਣਾਏ ਫਲ਼ੂ ਕਾਰਨਰ ਦਾ ਨਿਰੀਖਣ ਕੀਤਾ ਅਤੇ ਹੁਣ ਤੱਕ ਦੇ ਕਾਰਜਾਂ ਤੇਂ ਤੱਸਲੀ ਪ੍ਰਗਟ ਕਰਦੇ ਹੋਏ ਉਨਾ੍ਹ ਕਿਹਾ ਕਿ ਡਾਕਟਰਾਂ, ਪੈਰਾ-ਮੈਡੀਕਲ ਸਟਾਫ ਸਮੇਤ ਮਰੀਜਾਂ ਦੀ ਦੇਖਭਾਲ ਕਰਦੇ ਹੋਰ ਸਟਾਫ ਦੀ ਸੁੱਰਖਿਆ ਅਤੇ ਮਰੀਜਾਂ ਦੇ ਇਲਾਜ ਵਿਚ ਕਿਸੇਂ ਤਰਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇ ।ਉਹਨਾਂ ਸਿਹਤ ਅਧਿਕਾਰੀਆਂ ਅਤੇ ਸਮੂਹ ਕਰਮਚਾਰੀਆਂ ਦੇ ਹੋਂਸਲੇੇ ਦੀ ਸ਼ਲਾਘਾ ਕਰਦੇ ਹੋਏ ਅੱਗੇ ਲਈ ਸਭ ਨੂੰਂ ਡੱਟ ਕੇ ਆਪਣਾ – ਆਪਣਾ ਯੋਗਦਾਨ ਪਾਉਣ ਲਈ ਕਿਹਾ। ਇਸ ਮੋਕੇ ਉਹਨਾ ਨਾਲ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਮੈਡੀਕਲ ਸੁਪਰਡੈਂਟ (ਐਮ.ਕੇ.ਐਚ.) ਡਾ. ਰੇਨੂ ਅਗਰਵਾਲ , ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੂਰੀ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ ਵੀ ਹਾਜਰ ਸਨ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆ ਕਿ ਬੀਤੇ ਦਿਨੀ ਰਾਜਪੁਰਾ ਵਿਖੇ ਆਏ ਪੋਜਟਿਵ ਕੇਸਾ ਦੇ ਨੇੜੇ ਦੇ ਸੰਪਰਕ ਅਤੇ ਹਾਈ ਰਿਸਕ ਕੇਸਾ ਦੇ 70 ਸੈਂਪਲ ਕਰੋਨਾ ਜਾਂਚ ਲਈ ਭੇਜੇ ਗਏ ਸਨ ਜਿਹਨਾਂ ਦੀ ਲੈਬ ਤੋਂ ਆਈ ਰਿਪੋਰਟ ਅਨੁਸਾਰ 18 ਸੈਂਪਲ ਪੋਜੀਟਵ ਪਾਏ ਗਏ ਹਨ।
ਡਾ. ਮਲਹੋਤਰਾ ਨੇਂ ਦੱਸਿਆ ਕਿ ਅੱਜ ਪਟਿਆਲਾ ਸ਼ਹਿਰ ਦੇ ਪਹਿਲਾਂ ਆ ਚੁੱਕੇ ਪੋਜਟਿਵ ਕੇਸਾ ਦੇ ਬਣਾਏ ਕੰਨਟੇਨਮੈਂਟ ਏਰੀਏ ਕੱਚਾ ਪਟਿਆਲਾ ਵਿਚੋੋ 19, ਕੈਲਾਸ਼ ਨਗਰ ਵਿਚੋ 25 ਵਿਅਕਤੀਆਂ ਅਤੇ ਹੋਰ ਵੱਖ-ਵੱਖ ਏਰੀਏ ਵਿੱਚੋ 5 ਸੈਂਪਲ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਨੂੰ ਜਾਂਚ ਲਈ ਲੈਬ ਵਿਖੇ ਭੇਜ ਦਿਤਾ ਗਿਆ ਹੈ। ਜਿਹਨਾਂ ਦੀ ਲੈਬ ਰਿਪੋਰਟ ਕੱਲ ਨੂੰ ਆਵੇਗੀ। ਉਹਨਾਂ ਦੱਸਿਆਂ ਕਿ ਸਰਕਾਰ ਵੱਲੋ ਕਰੋਨਾ ਜਾਂਚ ਲਈ ਰੇੋਪਿਡ ਟੈਸਟ ਕੁਝ ਸਮੇਂ ਲਈ ਬੰਦ ਕਰ ਦਿੱਤੇ ਹਨ। ਉਹਨਾਂ ਦੱਸਿਆਂ ਕਿ ਰਾਜਪੂਰਾ ਵਿਖੇ ਲੋਕਾਂ ਦੀ ਸਕਰੀਨਿੰਗ ਲਈ ਸਿਹਤ ਟੀਮਾ ਵੱਲੋ ਅੱਜ ਵੀ ਸਰਵੇ ਜਾਰੀ ਰਿਹਾ ਅਤੇ ਤਕਰੀਬਨ 60 ਫੀਸਦੀ ਆਬਾਦੀ ਦਾ ਸਰਵੇ ਕਰ ਲਿਆ ਗਿਆ ਹੈ। ਇਸੇ ਤਰਾਂ੍ਹ ਪਟਿਆਲਾ ਸ਼ਹਿਰ ਵਿਚ ਸਿਹਤ ਟੀਮਾ ਵੱਲੋ ਤਕਰੀਬਨ 99 ਫੀਸਦੀ ਆਬਾਦੀ ਦਾ ਸਰਵੇ ਲਗਭਗ ਪੂਰਾ ਕਰ ਲਿਆ ਗਿਆ ਹੈ।
ਉਹਨਾਂ ਕਿਹਾ ਕਿ ਸਰਵੇ ਦੋਰਾਣ ਜੋ ਵਿਅਕਤੀ ਫਲੁ ਵਰਗੇ ਲ਼ੱਛਣਾ ਦੇ ਪਾਏ ਜਾ ਰਹੇ ਹਨ ਉਹਨਾਂ ਨੂੰ ਨੇੜਲੀਆਂ ਸਰਕਾਰੀ ਸਿਹਤ ਸੰਸਥਾਵਾ ਵਿਚ ਜਾਂਚ ਕਰਕੇ ਮੁਫਤ ਦਵਾਈ ਮੁਹਈਆਂ ਕਰਵਾਈ ਜਾ ਰਹੀ ਹੈ। ਜਿਲ੍ਹੇ ਵਿੱਚ ਹੁਣ ਤੱਕ ਦੇ ਕਰੋਨਾ ਮਰੀਜਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ 356 ਸੈਂਪਲਾਂ ਵਿੱਚੋਂ 49 ਕਰੋਨਾ ਪੌਜਟਿਵ, 259 ਨੈਗਟਿਵ ਅਤੇ 48 ਸੈਂਪਲ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਪੌਜਟਿਵ ਕੇਸਾ ਵਿਚੋ ਇੱਕ ਕੇਸ ਨੂੰੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ਼ ਦਿੱਤਾ ਗਿਆ ਹੈ।