ਪਟਿਆਲਾ -ਜਰੂਰੀ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਦੀਆਂ ਸੂਚੀਆਂ ਜਾਰੀ-8.50 PM

347

ਪਟਿਆਲਾ -ਜਰੂਰੀ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਦੀਆਂ ਸੂਚੀਆਂ ਜਾਰੀ-8.50 PM

ਪਟਿਆਲਾ, 25 ਮਾਰਚ:

ਕੋਰੋਨਾਵਾਇਰਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਆਮ ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਪੁਜਦੀਆਂ ਕਰਨ ਲਈ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਅੱਜ ਦੁੱਧ, ਦਵਾਈਆਂ, ਕਰਿਆਨਾ, ਸਬਜ਼ੀਆਂ ਤੇ ਫ਼ਲਾਂ ਤੇ ਪਸ਼ੂਆਂ ਲਈ ਚਾਰੇ ਸਮੇਤ ਹੋਰ ਲੋੜੀਂਦੀਆਂ ਵਸਤਾਂ ਦੇ ਦੁਕਾਨਦਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ।

ਇਨ੍ਹਾਂ ਦੁਕਾਨਦਾਰਾਂ ਵੱਲੋਂ ਜਿੱਥੇ ਲੋਕਾਂ ਦੀ ਲੋੜ ਮੁਤਾਬਕ ਅਦਾਇਗੀ ਅਧਾਰ ‘ਤੇ ਜਰੂਰੀ ਸਮਾਨ ਪ੍ਰਦਾਨ ਕਰਵਾਉਣ ਲਈ ਦੁਕਾਨ ਮਾਲਕਾਂ ਤੇ ਉਨ੍ਹਾਂ ਦੇ ਕਰਮੀਆਂ ਦੇ ਪਾਸ ਜਾਰੀ ਕਰ ਦਿੱਤੇ ਗਏ ਹਨ, ਉਥੇ ਹੀ ਲੋਕਾਂ ਨੂੰ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਸਪਲਾਈ 24 ਘੰਟੇ ਮੁਹੱਈਆ ਕਰਵਾਉਣ ਲਈ ਵੇਰਕਾ ਅਤੇ ਦੋਧੀਆਂ ਨੂੰ ਵੀ ਅਧਿਕਾਰਤ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਮੂਹ ਵਪਾਰੀਆਂ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਸੰਕਟ ਦੇ ਸਮੇਂ ਦਾ ਨਾਜਾਇਜ਼ ਫਾਇਦਾ ਉਠਾ ਕੇ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ ਅਤੇ ਨਾ ਹੀ ਜਮ੍ਹਾਂ ਖੋਰੀ ਕੀਤੀ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਸਾਰੇ ਸਮਾਨ ਦੀ ਸਪਲਾਈ ਚੇਨ ਵੀ ਬਹਾਲ ਰੱਖੀ ਜਾਵੇਗੀ।

ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਕਰਿਆਨਾ ਵਾਲਿਆਂ ਦਾ ਤਾਲਮੇਲ ਸਵਿਗੀ, ਸੁਪਰਫਰੈਸ਼ ਅਤੇ ਜੁਮੈਟੋ ਨਾਲ ਵੀ ਕਰਵਾ ਦਿੱਤਾ ਗਿਆ ਹੈ ਤਾਂ ਕਿ ਇਹ ਸੇਵਾਵਾਂ ਉਥੋਂ ਵੀ ਉਪਲਬਧ ਹੋ ਸਕਣ। ਉਨ੍ਹਾਂ ਦੱਸਿਆ ਕਿ ਕਰਿਆਨੇ ਦੇ ਵੱਡੇ ਸਟੋਰ, ਬਿਗ ਬਾਜ਼ਾਰ, ਰਿਲਾਇੰਸ, ਮੋਰ, ਵਿਸ਼ਾਲ ਮੈਗਾਮਾਰਟ, ਈਜ਼ੀ ਡੇ ਅਤੇ ਹੋਲਫਰੈਸ਼ ਆਦਿ ਤੋਂ ਵੀ ਲੋਕ ਰਾਸ਼ਨ ਵਸਤਾਂ ਮੰਗਵਾ ਸਕਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਵੱਸਦੇ ਗਰੀਬਾਂ, ਲੋੜਵੰਦਾਂ ਤੇ ਖਾਸ ਕਰਕੇ ਸਲੰਮ ਇਲਾਕਿਆਂ ਵਿੱਚ ਰਾਸ਼ਨ ਤੇ ਹੋਰ ਸਮਾਨ ਪਹੁੰਚਾਉਣਾ ਇੱਕ ਵੱਡਾ ਕਾਰਜ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਚੁਣੌਤੀ ਵਜੋਂ ਲੈਂਦਿਆਂ ਇਸ ਲਈ ਵੀ ਪੁਖ਼ਤਾ ਇੰਤਜ਼ਾਮ ਕੀਤੇ ਹਨ।

ਪਟਿਆਲਾ -ਜਰੂਰੀ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਦੀਆਂ ਸੂਚੀਆਂ ਜਾਰੀ-8.50 PM-

ਸੂਚੀ ਵੇਖਣ ਲਈ ਕਿਰਪਾ ਕਰਕੇ ਇਸ ਨੂੰ ਕਲਿੱਕ ਕਰੋ   Patiala district list

march,25,2020 (9.00 PM)