ਪਟਿਆਲਾ ਜ਼ਿਲ੍ਹਾ ਦਾ ਅੱਜ ਦਾ ਕੋਵੀਡ ਅਪਡੇਟ; 24 ਮਈ ਨੂੰ ਖਾਸ ਸ਼੍ਰੇਣੀਆਂ ਦੇ ਨਾਗਰਿਕਾਂ ਦੇ ਹੀ ਲੱਗਣਗੇ ਟੀਕੇ : ਸਿਵਲ ਸਰਜਨ

305

ਪਟਿਆਲਾ ਜ਼ਿਲ੍ਹਾ ਦਾ ਅੱਜ ਦਾ ਕੋਵੀਡ ਅਪਡੇਟ; 24 ਮਈ ਨੂੰ ਖਾਸ ਸ਼੍ਰੇਣੀਆਂ ਦੇ ਨਾਗਰਿਕਾਂ ਦੇ ਹੀ ਲੱਗਣਗੇ ਟੀਕੇ : ਸਿਵਲ ਸਰਜਨ

ਪਟਿਆਲਾ, 23 ਮਈ  (         ) 

ਸਿਵਲ ਸਰਜਨ ਡਾ. ਸਤਿੰਦਰ ਸਿੰਘ  ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਐਤਵਾਰ ਛੁੱਟੀ ਹੋਣ ਦੇ ਬਾਵਜੂਦ ਵੀ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਜਾਰੀ ਰਹੀ ਅਤੇ ਅੱਜ 7732 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਸ ਵਿੱਚ 18 ਤੋਂ 44 ਸਾਲ ਦੇ 6587 ਅਤੇ 45 ਸਾਲ ਤੋਂ ਵੱਧ ਦੇ 1145 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,26,110 ਹੋ ਗਿਆ ਹੈ। ਉਹਨਾਂ ਕਿਹਾ ਕਿ ਸਟੇਟ ਪੱਧਰ ਤੋਂ ਕੇਂਦਰੀ ਪੂਲ ਤਹਿਤ ਵੈਕਸੀਨ ਦੀ ਪ੍ਰਾਪਤੀ ਨਾ ਹੋਣ ਕਾਰਣ ਹੁਣ ਕੱਲ ਮਿਤੀ 24 ਮਈ ਦਿਨ ਸੋਮਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾ।ਜਦਕਿ ਸਟੇਟ ਪੂਲ ਤਹਿਤ ਪ੍ਰਾਪਤ ਹੋਈ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਖਾਸ ਸ਼੍ਰੇਣੀਆਂ (ਕੰਸਟਰਕਸ਼ਨ ਵਰਕਰ, ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ, ਸਿਹਤ ਕੇਅਰ ਵਰਕਰ ਦੇ ਪਰਿਵਾਰਕ ਮੈਂਬਰਾ ਆਦਿ) ਵਿਅਕਤੀਆਂ ਨੂੰ ਪਟਿਆਲਾ ਸ਼ਹਿਰ ਦੇ ਸਾਂਝਾ ਸਕੂਲ ਤ੍ਰਿਪੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨ, ਐਸ.ਡੀ.ਐਸ.ਈ ਸਕੂਲ ਸਰਹੰਦੀ ਬਜਾਰ, ਵੀਰ ਹਕੀਕਤ ਰਾਏ ਸਕੂਲ ਨੇੜੇ ਬਸ ਸਟੈਂਡ, ਰਾਜੀਵ ਗਾਂਧੀ ਲਾਅ ਯੁਨੀਵਰਸਿਟੀ, ਸਟੇਟ ਕਾਲਜ, ਹਨਮੁਮਾਨ ਮੰਦਰ ਨੇੜੇ ਅਗਰਸੈਨ ਹਸਪਤਾਲ, ਮੋਤੀ ਬਾਗ ਗੁਰੂਦੁਆਰਾ ਸਾਹਿਬ, ਦੁਕਾਨ ਨੰਬਰ 71 ਨਵੀ ਅਨਾਜ ਮੰਡੀ ਨੇੜੇ ਗੈਸ ਏਜੰਸੀ, ਵੀਰ ਜੀ ਕਮਿਉਨਿਟੀ ਸੈਂਟਰ ਜੋੜੀਆਂ ਭੱਠੀਆਂ, ਰਾਮ ਲੀਲਾ ਗਰਾਉਂਡ ਰਾਘੋਮਾਜਰਾ, ਡੇਫੋਡਿਲ ਸਕੂਲ ਗੁਰਬਖਸ਼ ਕਲੋਨੀ, ਰਾਜਪੁਰਾ ਦੇ ਸਿੰਘ ਸਭਾ ਗੁਰੂੁਦੁਆਰਾ ਸਾਹਿਬ, ਗੀਤਾ ਭਵਨ, ਥਰਮਲ ਪਲਾਟ, ਨਾਭਾ ਦੇ ਐਮ.ਪੀ.ਡਬਲਿਉ.ਸਕੂਲ ਸਿਵਲ ਹਸਪਤਾਲ, ਰਿਪੂਦਮਨ ਕਾਲਜ, ਸਮਾਣਾ ਦੇ ਅਗਰਸੈਨ ਧਰਮਸ਼ਾਲਾ, ਬਲਾਕ ਸ਼ੁਤਰਾਣਾ ਵਿੱਚ ਰਾਧਾਸੁਆਮੀ ਸਤਸੰਗ ਭਵਨ ਪਿੰਡ ਕਾਹਨ ਗੜ, ਸ਼੍ਰੀ ਰਾਮ ਜੀ ਦਾਸ ਬਾਂਸਲ ਮਾਰਕੀਟ ਨੇੜੇ ਬੱਸ ਸਟੈਂਡ ਘੱਗਾ, ਪਾਤੜਾਂ ਦੇ ਰਾਧਾਸੁਆਮੀ ਭਵਨ ਅਤੇ ਅਗਰਵਾਲ ਧਰਮਸ਼ਾਲਾ , ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਭਾਦਸੌਂ ਦੇ ਪਿੰਡ ਭਾਦਸੋਂ ਦੇ ਹਰੀਹਰ ਮੰੰਦਰ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂਦੁਆਰਾ ਮੰਜੀ ਸਾਹਿਬ,  ਬਲਾਕ ਕੌਲੀ ਦੇ ਪਿੰਡ ਅਬਲੋਵਾਲ ਬਾਬੂ ਸਿੰਘ ਕਲੋਨੀ ਧਰਮਸ਼ਾਲਾ, ਪਿੰਡ ਰਾਏਪੁਰ ਮੰਡਲਾ ਦੇ ਸਰਕਾਰੀ ਸਕੂਲ, ਬਲਾਕ ਦੁਧਨਸਾਧਾ ਦੇ ਪਿੰਡ ਦੇਵੀਗੜ ਦੇ ਰਾਧਾਸੁਆਮੀ ਸਤਸੰਗ ਭਵਨ, ਬਲਾਕ ਕਲਾੋਮਾਜਰਾ ਦੇ ਪਿੰਡ ਕਾਲੋਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ  ਆਦਿ ਵਿਖੇ ਕੋਵਿਡ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਕਮਿਉਨਿਟੀ ਸਿਹਤ ਕੇਂਦਰ ਮਾਡਲਟਾਉਨ ਵਿਖੇ ਕੋਵੈਕਸੀਨ ਦੀ ਦੂਸਰੀ ਡੋਜ ਵੀ ਲਗਾਈ ਜਾਵੇਗੀ।

ਅੱਜ ਜਿਲੇ ਵਿੱਚ 340 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3751 ਦੇ ਕਰੀਬ ਰਿਪੋਰਟਾਂ ਵਿਚੋਂ 340 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 44932 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 467 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 40753 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3051 ਹੈ। ਜਿਲੇ੍ਹ ਵਿੱਚ 19 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1128 ਹੋ ਗਈ ਹੈ।

ਪਟਿਆਲਾ ਜ਼ਿਲ੍ਹਾ ਦਾ ਅੱਜ ਦਾ ਕੋਵੀਡ ਅਪਡੇਟ; 24 ਮਈ ਨੂੰ ਖਾਸ ਸ਼੍ਰੇਣੀਆਂ ਦੇ ਨਾਗਰਿਕਾਂ ਦੇ ਹੀ ਲੱਗਣਗੇ ਟੀਕੇ : ਸਿਵਲ ਸਰਜਨ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 340 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 103, ਨਾਭਾ ਤੋਂ 26, ਰਾਜਪੁਰਾ ਤੋਂ 19, ਸਮਾਣਾ ਤੋਂ 08, ਬਲਾਕ ਭਾਦਸਂੋ ਤੋਂ 34, ਬਲਾਕ ਕੌਲੀ ਤੋਂ 51,ਬਲਾਕ ਕਾਲੋਮਾਜਰਾ ਤੋਂ 11, ਬਲਾਕ ਸ਼ੁਤਰਾਣਾ ਤੋਂ 28, ਬਲਾਕ ਹਰਪਾਲਪੁਰ ਤੋਂ 21, ਬਲਾਕ ਦੁਧਣਸਾਧਾਂ ਤੋਂ 39 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 50 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 290 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਇਸ ਸਮੇਂ ਬਿਮਾਰੀ ਦਾ ਟਕਰਾ ਕਰਨ ਲਈ ਸਰੀਰਿਕ ਇਮਉਨਿਟੀ ਨੁੰ ਮਜਬੁਤ ਕਰਨਾ ਜਰੂਰੀ ਹੈ।ਜਿਸ ਲਈ ਪੋਸ਼ਟਿਕ ਅਹਾਰ ਖਾਣਾ ਜਰੂਰੀ ਹੈ। ਉਹਨਾਂ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਪੋਜਟਿਵ ਮਰੀਜਾਂ ਅਤੇ ਆਮ ਲੋਕਾਂ ਨੂੰ ਵਿਟਾਮਿਨ ਸੀ ਯੁਕਤ ਫੱਲ ਅਤੇ ਮੋਸਮੀ ਫੱਲ ਜਿਵੇਂ ਅੰਬ,ਕੇਲਾ ਅਤੇ ਜਿਆਦਾ ਪ੍ਰੋਟੀਨ ਵਾਲੀ ਖੁਰਾਕ ਜਿਵੇਂ ਪਨੀਰ, ਆਂਡਾ ਤੇਂ ਦਾਲਾ ਆਦਿ ਵੀ ਲਾਭਦਾਇਕ ਹਨ।ਪਾਣੀ ਵੀ ਲੋੜੀਂਦੀ ਮਾਤਰਾ ਵਿੱਚ ਪੀਤਾ ਜਾਵੇ।ਕੋਵਿਡ ਕਾਰਣ ਕਈ ਮਰੀਜਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਵੀ ਪਾਈ ਜਾ ਰਹੀ ਹੈ। ਇਸ ਲਈ ਤਰਲ ਪਦਾਰਥ ਜਿਵੇਂ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ਓ.ਆਰ.ਐਸ. ਆਦਿ ਦਾ ਘੋਲ ਵੀ ਕਾਫੀ ਫਾਇਦੇਮੰਦ ਹੈ।ਉਹਨਾਂ ਕਿਹਾ ਕਿ ਪੋਸ਼ਟਿਕ ਖੁਰਾਕ ਦੇ ਨਾਲ ਨਾਲ ਮਾਸਸਿਕ ਸਿਹਤ ਦਾ ਵੀ ਖਾਸ ਖਿਆਲ ਰੱਖਿਆ ਜਾਵੇ ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3032 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,36,110 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 44,932 ਕੋਵਿਡ ਪੋਜਟਿਵ, 5,89,712 ਨੈਗੇਟਿਵ ਅਤੇ ਲਗਭਗ 1466 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।