ਪਟਿਆਲਾ ਜ਼ਿਲ੍ਹੇ ਦਾ ਅੱਜ ਦਾ ਕੋਵਿਡ ਅਪਡੇਟ; ਸੋਮਵਾਰ ਨੂੰ ਕੋਵੀਸ਼ੀਲਡ, ਕੋਵੈਕਸਿਨ ਟੀਕਾਕਰਨ: ਸਿਵਲ ਸਰਜਨ

132

ਪਟਿਆਲਾ ਜ਼ਿਲ੍ਹੇ ਦਾ ਅੱਜ ਦਾ ਕੋਵਿਡ ਅਪਡੇਟ; ਸੋਮਵਾਰ ਨੂੰ ਕੋਵੀਸ਼ੀਲਡ, ਕੋਵੈਕਸਿਨ ਟੀਕਾਕਰਨ: ਸਿਵਲ ਸਰਜਨ

ਪਟਿਆਲਾ, 15 ਅਗਸਤ  (       )  

ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 16 ਅਗਸਤ ਦਿਨ ਸੋਮਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਣ ਅਤੇ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਗੁਰੂਦੁਆਰਾ ਸਾਹਿਬ ਮੋਤੀ ਬਾਗ, ਮਿਲਟਰੀ ਹਸਪਤਾਲ, 44 ਇੰਡਸਟਰੀਅਲ ਅਸਟੇਟ ਸਰਹੰਦ ਰੋਡ,ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ, ਵਾਰਡ ਨੰਬਰ 9 ਭੱਟਾ ਮੁੁਹੱਲਾ,ਬਰਾਧਾ ਸੁਆਮੀ ਸਤਸੰਗ ਘਰ, ਰਾਜਪੁਰਾ ਦੇ ਪਟੇਲ ਕਾਲਜ, ਦੁਰਗਾ ਮੰਦਰ ਅਨੰਦ ਨਗਰ, ਰਾਧਾ ਸੁਆਮੀ ਸਤਸੰਗ ਘਰ, ਬੋਦਲ ਕੈਮੀਕਲ ਫੇਕਟਰੀ, ਪਾਤੜਾਂ ਦੇ ਸ਼ਿਵ ਮੰਦਰ, ਦੇਵੀਗੜ, ਖੇੜਾ ਮਾਣਕਪੁਰ ਅਤੇ ਸਨੌਰ ਦੇ ਰਾਧਾ ਸੁਆਮੀ ਸਤਸੰਗ ਘਰ, ਘਨੌਰ ਦੇ ਸਰਕਾਰੀ ਸਕੂਲ, ਸਮਾਣਾ ਦੇ ਅਗਰਵਾਲ ਧਰਮਸ਼ਾਲਾ ਅਤੇ ਪਬਲਿਕ ਕਾਲਜ ਤੋ ਇਲਾਵਾ ਬਲਾਕ ਭਾਦਸੋਂ, ਸ਼ਤਰਾਣਾ,ਕੌਲੀ, ਦੁਧਨਸਾਧਾ, ਹਰਪਾਲਪੁਰ ਅਤੇ ਕਾਲੋਮਾਜਰਾ ਦੇ 60 ਦੇ ਕਰੀਬ ਪਿੰਡਾਂ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।

ਪਟਿਆਲਾ ਜ਼ਿਲ੍ਹੇ ਦਾ ਅੱਜ ਦਾ ਕੋਵਿਡ ਅਪਡੇਟ; ਸੋਮਵਾਰ ਨੂੰ ਕੋਵੀਸ਼ੀਲਡ, ਕੋਵੈਕਸਿਨ ਟੀਕਾਕਰਨ: ਸਿਵਲ ਸਰਜਨ
Civil Surgeon

ਇਸ ਤੋਂ ਇਲਾਵਾ ਕੋਵੈਕਸਿਨ ਕੋਵਿਡ ਵੈਕਸੀਨ ਨਾਲ  ਰਾਜਪੂਰਾ, ਨਾਭਾ, ਦੇਵੀਗੜ, ਸਨੋਰ, ਖੇੜਾ ਮਾਣਕਪੁਰ ਦੇ ਰਾਧਾਸੁਆਮੀ ਸਤਸੰਗ ਘਰਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੋਵਿਡ ਤੋ ਪੂਰਨ ਸੁਰੱਖਿਆ ਲਈ ਕੋਵਿਡ ਵੈਕਸੀਨ ਦੀਆਂ ਦੋਨੇ ਡੋਜ਼ਾਂ ਲਗਵਾਉਣੀਆਂ ਜਰੂਰੀ ਹਨ, ਉਹਨਾਂ ਕਿਹਾ ਜਿਨ੍ਹਾ ਨਾਗਰਿਕਾਂ ਦੇ ਪਹਿਲੀ ਡੋਜ਼ ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 84 ਦਿਨਾ ਬਾਅਦ ਅਤੇ ਜਿਨ੍ਹਾ ਦੇ ਪਹਿਲੀ ਡੋਜ਼ ਕੋਵੈਕਸੀਨ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 28 ਦਿਨਾਂ ਬਾਅਦ ਲਗਵਾਉਣਾ ਯਕੀਨੀ ਬਣਾਉਣ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1999 ਕੋਵਿਡ ਰਿਪੋਰਟਾਂ ਵਿਚੌਂ ਚਾਰ ਕੋਵਿਡ ਪਾਜਟਿਵ ਕੇਸ ਪਾਏ ਗਏ ਹਨ ਜਿਹਨਾਂ ਵਿਚੋਂ 2 ਪਟਿਆਲਾ ਸ਼ਹਿਰ, ਇੱਕ ਨਾਭਾ ਅਤੇ ਇੱਕ ਦੁਧਨਸਾਧਾ ਨਾਲ ਸਬੰਧਤ ਹੈ।ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48765 ਹੋ ਗਈ ਹੈ, ਮਿਸ਼ਨ ਫਹਿਤ ਤਹਿਤ ਚਾਰ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਕਾਰਨ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47593 ਹੋ ਗਈ ਹੈ, ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 29 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।

          ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 867 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,60,373 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,765 ਕੋਵਿਡ ਪੋਜਟਿਵ, 8,11,107 ਨੈਗੇਟਿਵ ਅਤੇ ਲਗਭਗ 501 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।