ਪਟਿਆਲਾ ਜਿਲਾ ਸਿਹਤ ਵਿਭਾਗ ਦੀ ਟੀਮ ਨੇ ਭਰੇ ਖਾਣ ਪੀਣ ਵਾਲੀਆ ਵਸਤਾਂ ਦੇ ਸੈਂਪਲ

220

ਪਟਿਆਲਾ ਜਿਲਾ ਸਿਹਤ ਵਿਭਾਗ ਦੀ ਟੀਮ ਨੇ ਭਰੇ ਖਾਣ ਪੀਣ ਵਾਲੀਆ ਵਸਤਾਂ ਦੇ ਸੈਂਪਲ

ਪਟਿਆਲਾ 6 ਫਰਵਰੀ

ਜਿਲ੍ਹਾ ਸਿਹਤ ਵਿਭਾਗ ਵੱਲੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਰਾ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਅਤੇ ਫੂਡ ਸੈਫਟੀ ਅਫਸਰ ਪੁਨੀਤ ਸ਼ਰਮਾ ਦੀ ਬਣਾਈ ਗਈ ਟੀਮ ਵੱਲੋਂ ਪਟਿਆਲਾ ਸ਼ਹਿਰ ਦੇ ਅਨੰਦ ਨਗਰ ਅਤੇ ਦਸਮੇਸ਼ ਨਗਰ ਏਰੀਏ ਵਿਚ ਸਥਿਤ ਬੇਕਰੀ ਦੀ ਦੁਕਾਨ ,ਮਿਠਾਈਆਂ  ਅਤੇ ਡੇਅਰੀਆ ਆਦਿ ਦੀ ਚੈਕਿੰਗ ਕਰਕੇ ਖਾਧ ਪਦਾਰਥਾ ਦੇ ਸੈਂਪਲ ਭਰੇ ਅਤੇ ਕੰਫੈਕਸ਼ਨਰੀ ਦੀ ਦੁਕਾਨ ਵਿਚ ਪੁੱਗ ਚੁੱਕੀ ਮਿਆਦ ਦਾ ਪਿਆ ਸਮਾਨ ਨਸ਼ਟ ਕਰਵਾਇਆ ਗਿਆ।

ਪਟਿਆਲਾ ਜਿਲਾ ਸਿਹਤ ਵਿਭਾਗ ਦੀ ਟੀਮ ਨੇ ਭਰੇ ਖਾਣ ਪੀਣ ਵਾਲੀਆ ਵਸਤਾਂ ਦੇ ਸੈਂਪਲ

ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆਂ ਕਿ ਉਹਨਾਂ ਦੀ ਟੀਮ ਨੇ ਪਟਿਆਲਾ ਸ਼ਹਿਰ ਦੇ ਅਨੰਦ ਨਗਰ ਅਤੇ ਦਸ਼ਸਮੇਸ਼ ਨਗਰ ਏਰੀਏ ਵਿਚ ਸਥਿਤ ਬੇਕਰੀ ਦੀਆ ਦੁਕਾਨਾਂ ,ਮਿਠਾਈਆਂ  ਅਤੇ ਡੇਅਰੀ ਆਦਿ ਦੀ ਚੈਕਿੰਗ ਕੀਤੀ।ਟੀਮ ਵੱਲੋ ਦਸ਼ਮੇਸ਼ ਨਗਰ ਸਥਿਤ ਗੁਰੂ ਕਿਰਪਾ ਮਿਠਾਈਆਂ ਦੀ ਦੁਕਾਨ ਤੋਂ ਦੁੱਧ, ਬੇਸਨ, ਪਨੀਰ, ਖੋਆ, ਬਿਸਕੁਟ, ਅਨੰਦ ਨਗਰ ਸਥਿਤ ਚੀਮਾ ਡੇਅਰੀ ਤੋਂ ਦੁੱਧ ਅਤੇ ਦਹੀ, ਸੇਠੀ ਬੇਕਰੀ ਅਤੇ ਕੰਨਫੈਕਸ਼ਨਰੀ ਤੋਂ ਬੁੰਦੀ, ਬੇਕਰੀ ਬਿਸਕੁੱਟ, ਪੇਸਟਰੀ ਆਦਿ ਦੇ ਕੁੱਲ 12 ਸੈਂਪਲ ਭਰੇ ਗਏ।ਟੀਮ ਵੱਲੋ ਚੈਕਿੰਗ ਦੋਰਾਨ ਸੇਠੀ ਬੇਕਰੀ ਅਤੇ ਕੰਨਫੇਕਸ਼ਨਰੀ ਦੀ ਦੁਕਾਨ ਵਿਚ ਕੁੱਝ ਮਾਤਰਾ ਵਿਚ ਪਏ ਬਿਸਕੁੱਟ, ਨਮਕੀਨ, ਸੋਫਟ ਡਰਿੰਕ, ਫਰੂਟ ਡਰਿੰਕ ਜੋ ਕਿ ਪੁੱਗ ਚੁੱਕੀ ਮਿਆਦ ਦੇ ਸਨ ਨੂੰ ਮੋਕੇ ਤੇਂ ਹੀ ਨਸ਼ਟ ਕਰਵਾ ਦਿਤਾ ਗਿਆ ਅਤੇ ਦੁਕਾਨਦਾਰ ਨੂੰ ਅੱਗੇੇ ਤੋਂ ਪੁੱਗ ਚੁੱਕੀ ਮਿਆਦ ਦਾ ਸਮਾਨ ਨਾ ਵੇਚਣ ਦੀ ਚੇਤਾਵਨੀ ਵੀ ਦਿਤੀ ਗਈ । ਡਾ. ਸੈਲੀ ਜੇਤਲੀ ਨੇ ਦੱਸਿਆ ਕਿ ਟੀਮ ਵੱਲੋ ਇਸ ਮੋਕੇ ਫੂਡ ਸਟੈਂਡਰਡ ਸੈਫਟੀ ਐਕਟ ਤਹਿਤ ਦੁਕਾਨ ਦੀ ਰਜਿਸ਼ਟਰੇਸ਼ਨ/ਲਾਇਸੈਂਸ ਨਾ ਹੋਣ ਤਿੰਨ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਚੇਤਾਵਨੀ ਦਿਤੀ ਗਈ ਕਿ ਇੱਕ ਹਫਤੇ ਦੇ ਵਿਚ ਵਿਚ ਉਹ ਅਦਾਰੇ ਦੀ ਰਜਿਸ਼ਟਰੇਸ਼ਨ/ ਲਾਇਸੈਂਸ ਬਣਾਉਣਾ ਯਕੀਨੀ ਬਣਾਉਣ।

ਡਾ ਸ਼ੈਲੀ ਨੇ ਦੱਸਿਆਂ ਕਿ ਇਹਨਾਂ ਖਾਣ ਪੀਣ ਵਾਲੇ ਪਦਾਰਥਾਂ ਦੇ ਭਰੇ ਸੈਂਪਲ ਲੈਬਟਰੀ ਵਿਚ ਜਾਂਚ ਲਈ ਭੇਜ ਦਿਤੇ ਗਏ ਹਨ ਅਤੇ ਜੇਕਰ ਭਰੇ ਗਏ ਸੈਂਪਲਾਂ ਦੇ ਨਤੀਜੇ ਫੇਲ ਪਾਏ ਗਏ ਤਾਂ ਸਬੰਧਿਤ ਦੁਕਾਨਦਾਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਫੂਡ ਸੇੇਫਟੀ ਐਕਟ ਤਹਿਤ ਕੀਤੀ ਜਾਵੇਗੀ।ਸਿਵਲ ਸਰਜਨ  ਡਾ. ਮਲਹੋਤਰਾ ਨੇ ਖਾਦ ਪਦਾਰਥ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ੍ਹ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਰੁਟੀਨ ਦੀ ਸੈਂਪਲਿੰਗ ਸੀ ਅਤੇ ਭਵਿੱਖ ਵਿੱਚ ਵੀ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਖਾਦ ਪਦਾਰਥਾ ਦੀ ਸੈਂਪਲਿੰਗ ਜਾਰੀ ਰਹੇਗੀ।