ਪਟਿਆਲਾ ਜਿਲੇ ਦੇ 6 ਕੇਸਾ ਦੀ ਕਰੋਨਾ ਜਾਂਚ ਲਈ ਲਏ ਸੈਂਪਲ ਆਏ ਨੈਗਾਟਿਵ

171

ਪਟਿਆਲਾ ਜਿਲੇ ਦੇ 6 ਕੇਸਾ ਦੀ ਕਰੋਨਾ ਜਾਂਚ ਲਈ ਲਏ ਸੈਂਪਲ ਆਏ ਨੈਗਾਟਿਵ

ਪਟਿਆਲਾ 3 ਅਪਰੈਲ (       )

ਜਿਲੇ ਦੇ 6 ਕੇਸਾ ਦੀ ਕਰੋਨਾ ਜਾਂਚ ਰਿਪੋੋਰਟ ਆਈ ਨੈਗਟਿਵ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆ ਕਿ ਅੱਜ ਰਾਜਿੰਦਰਾ ਹਸਪਤਾਲ ਵਿਚ ਜਿਲੇ ਦੇੇ 9 ਦਾਖਲ ਮਰੀਜਾਂ ਵਿਚੋ 6 ਵਿਅਕਤੀਆਂ ਦੇ ਸੈਂਪਲ ਲੈਬ ਵਿਚ ਕਰੋਨਾ ਜਾਂਚ ਲਈ ਭੇਜੇ ਗਏ ਸਨ ਜੋ ਕਿ ਸਾਰੇ ਹੀ ਨੈਗਟਿਵ ਪਾਏ ਗਏ ਹੈ ਅਤੇ ਬਾਕੀ ਮਰੀਜਾਂ ਦੇ ਟੈਸਟ ਕੱਲ ਨੂੰ ਲਏ ਜਾਣਗੇ।

ਉਹਨਾਂ ਦੱਸਿਆਂ ਕਿ ਇਹਨਾਂ 6 ਵਿਅਕਤੀਆਂ ਵਿਚੋ  ਰਾਜਿੰਦਰਾ ਹਸਪਤਾਲ ਦੇ ਚਾਰ ਉਹ ਸਟਾਫ ਮੈਂਬਰ ਹਨ ਜਿਹੜੇ ਕਿ ਪਿਛਲੇ ਸਮੇਂ ਰਾਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੁਧਿਆਣਾ ਦੀ ਪੋਜੀਟਿਵ ਆਈ ਕਰੋਨਾ ਪੀੜਤ ਦੇ ਇਲਾਜ ਦੋਰਾਣ ਉਸ ਦੇ ਸੰਪਰਕ ਵਿਚ ਆਏ ਸਨ, ਸਾਰੇ ਹੀ ਨੈਗਾਟਿਵ ਹਨ ਅਤੇ ਇੱਕ ਸਟਾਫ ਮੈਂਬਰ ਦੀ ਰਿਪੋਰਟ ਪਹਿਲਾ ਹੀ ਨੈਗਟਿਵ ਆ ਚੁੱਕੀ ਹੈ।

ਪਟਿਆਲਾ ਜਿਲੇ ਦੇ 6 ਕੇਸਾ ਦੀ ਕਰੋਨਾ ਜਾਂਚ ਲਈ ਲਏ ਸੈਂਪਲ ਆਏ ਨੈਗਾਟਿਵ-Photo courtesy-Internet

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਸ਼ਨ ਨਗਰ ਇਲਾਕੇ ਦੇ ਤਬਲੀਕੀ ਜਮਾਤ ਨਾਲ ਸਬੰਧ ਇੱਕ ਵਿਅਕਤੀ ਦੇ ਲਏ ਸੈਂਪਲ ਵੀ ਨੈਗਟਿਵ ਆਇਆ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਲੇ ਦੇ ਹੁਣ ਤੱਕ 54 ਸ਼ੱਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 1 ਸੈਂਪਲ ਪੋਜਟਿਵ ਆਇਆ ਹੈ ਅਤੇ 53 ਸੈਂਪਲ ਨੈਗਟਿਵ ਪਾਏ ਗਏ ਹਨ।ਉਹਨਾਂ ਕਿਹਾ ਕਿ ਪਟਿਆਲਾ ਦੇ ਦੇਸੀ ਮਹਿਮਾਨਦਾਰੀ ਦਾ ਕਰੋਨਾ ਪੋਜÇੀਟਵ ਕੇਸ ਜੋ ਕਿ ਰਾਜਿੰਦਰਾ ਹਸਪਤਾਲ ਦੇ ਆਈਸੋਲੈਸ਼ਨ ਵਾਰਡ ਵਿਚ ਹੈ ਠੀਕ ਅਤੇ ਸਿਹਤਮੰਦ ਹੈ ।

ਉਹਨਾਂ ਦੱਸਿਆ ਕਿ ਘਰਾਂ ਵਿਚ  ਕੁਆਰਨਟੀਨ ਕੀਤੇ ਸਾਰੇ ਵਿਅਕਤੀ ਸਿਹਤ ਵਿਭਾਗ ਦੀ ਨਿਗਾਰਨੀ ਵਿਚ ਹਨ ਅਤੇ ਹਰ ਰੋਜ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਘਰ ਘਰ ਜਾ ਕੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਓ ਲਈ ਸਾਰੇ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸਮੇਂ ਸਮੇਂ ਤੇਂ ਸਰਕਾਰ ਵੱਲੋ ਦਿਤੇ ਜਾਂਦੇ ਦਿਸ਼ਾ ਨਿਰਦੇਸ਼ਾ ਦਾ ਪਾਲਣ ਕਰਨ ਤਾਂ ਜੋ ਬਿਮਾਰੀ ਦੇ ਫੈਲਾਓ ਨੂੰ ਰੋਕਿਆ ਜਾ ਸਕੇ।