ਪਟਿਆਲਾ ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ
ਪਟਿਆਲਾ 4 ਜੂਨ ( )
ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋ 660 ਸੈਂਪਲਾ ਵਿਚੋ 334 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚੋ 332 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਅਤੇ 2 ਕੋਵਿਡ ਪੋਜਟਿਵ ਆਈ ਹੈ ਬਾਕੀ ਸੈਂਪਲਾ ਦੀ ਰਿਪੋਰਟ ਦੇਰ ਰਾਤ ਪ੍ਰਾਪਤ ਹੋਣ ਦੀ ਸੰਭਾਵਨਾ ਹੈ।ਪੋਜਟਿਵ ਕੇਸ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਨਾਭਾ ਸ਼ਹਿਰ ਦਾ ਰਹਿਣ ਵਾਲਾ 17 ਸਾਲਾ ਨੋਜਵਾਨ ਜੋ ਕਿ ਬਾਹਰਲੇ ਰਾਜ ਤੋਂ ਮੁੜਿਆ ਸੀ ਅਤੇ ਬਾਹਰੀ ਰਾਜ ਤੋਂ ਆਉਣ ਕਾਰਣ ਉਸ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਜੋ ਕਿ ਕੋਵਿਡ ਪੋਜਟਿਵ ਆਇਆ ਹੈ ਇਸ ਤੋਂ ਇਲਾਵਾ ਤਹਿਸੀਲ ਮਲੇਰਕੋਟਲਾ ਜਿਲਾ ਸੰਗਰੂਰ ਦੀ ਰਹਿਣ ਵਾਲੀ ਇੱਕ ਮਹਿਲਾ ਜੋ ਕਿ ਨਾਭਾ ਸਿਵਲ ਹਸਪਤਾਲ ਵਿਖੇ ਆਪਣੀ ਸਿਹਤ ਜਾਂਚ ਕਰਵਾਉਣ ਆਈ ਸੀ, ਦਾ ਵੀ ਕੋਵਿਡ ਜਾਂਚ ਸੈਂਪਲ ਪੋਜਟਿਵ ਪਾਈ ਗਈ ਹੈ ਜਿਸ ਦੀ ਸੁਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਨਾਭਾ ਦੇ ਪੋਜਟਿਵ ਕੇਸ ਨੂੰ ਆਈਸੋਲੇਸ਼ਨ ਫੇਸੀਲਿਟੀ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਕੰਟੈਕਟ ਟਰੇਸਿੰਗ ਵੀ ਕੀਤੀ ਜਾਵੇਗੀ।ਉਹਨਾਂ ਤੱਸਲੀ ਪ੍ਰਗਟ ਕੀਤੀ ਕਿ ਭਾਰੀ ਮਾਤਰਾ ਵਿਚ ਸੈਂਪਲ ਲੈ ਕੇ ਟੈਸਟ ਕਰਨ ਦੇ ਬਾਵਜੂਦ ਵੀ ਲੋਕਲ ਇੰਫੈਕਸ਼ਨ ਦੇ ਕੇਸ ਨਹੀ ਮਿਲ ਰਹੇ, ਸਿਰਫ ਬਾਹਰੀ ਰਾਜਾਂ ਤੋਂ ਆ ਰਹੇ ਵਿਅਕਤੀਆਂ ਵਿਚ ਹੀ ਇਹ ਦਿੱਕਤ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਅਪੀਲ ਕੀਤੀ ਕਿ ਬਾਹਰੋ ਆ ਰਹੇ ਵਿਅਕਤੀ ਆਪਣੀ ਸੁਚਨਾ ਸਿਹਤ ਵਿਭਾਗ ਨੂੰ ਜਰੂਰ ਦੇਣ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 462 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉਹਨਾਂ ਕਿਹਾ ਕਿ ਕਰੋਨਾ ਦੀ ਲੜਾਈ ਵਿਚ ਡਿਉਟੀ ਦੇ ਰਹੇ ਫਰੰਟ ਲਾਈਨ ਪੁਲਿਸ ਮੁਲਾਜਮਾਂ ਅਤੇ ਜੇਲ ਵਿਚ ਬੰਦ ਕੈਦੀਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲੈਣ ਲਈ ਪੁਲਿਸ ਮਹਿਕਮੇ ਅਤੇ ਜੇਲ ਵਿਚ ਤੈਨਾਤ ਡਾਕਟਰਾਂ ਅਤੇ ਸਟਾਫ ਨੂੰ ਕੋਵਿਡ ਸਵੈਬ ਸੈਂਪਲ ਲੈਣ ਅਤੇ ਉਹਨਾਂ ਨੂੰ ਲੈਬਲ ਕਰਕੇ ਜਾਂਚ ਲਈ ਲੈਬ ਵਿਚ ਭੇਜਣ ਸਬੰਧੀ ਮਾਹਰ ਡਾਕਟਰ ਅਤੇ ਮਾਈਕਰੋਬਾਇਲੋਜਿਸਟ ਵੱਲੋ ਟਰੇਨਿੰਗ ਦਿੱਤੀ ਗਈ।
ਪਟਿਆਲਾ ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ Iਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 6758 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 130 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 5839 ਨੈਗਟਿਵ ਅਤੇ 789 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 109 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 19 ਹੈ ।