ਪਟਿਆਲਾ ਜਿਲੇ ਵਿਚ 4 ਕੋਵਿਡ ਪੋਜਟਿਵ ਕੇਸ- ਤਿੰਨ ਪੋਜਟਿਵ ਦਿੱਲੀ ਤੋਂ, ਇੱਕ ਪੋਜਟਿਵ ਕੇਸ ਸੰਗਰੂਰ ਤੋਂ
ਪਟਿਆਲਾ 11 ਜੂਨ ( )
ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਪੈਡਿੰਗ 1285 ਸੈਂਪਲਾ ਵਿਚੋ 613 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 610 ਨੈਗੇਟਿਵ ਅਤੇ ਤਿੰਨ ਪੋਜਟਿਵ ਪਾਏ ਗਏ ਹਨ ਜੋ ਕਿ ਤਿੰਨੋ ਹੀ ਦਿੱਲੀ ਤੋਂ ਹਨ।ਬਾਕੀ ਸੈਂਂਪਲਾ ਦੀ ਰਿਪੋਰਟ ਦੇਰ ਰਾਤ ਆਵੇਗੀ।ਜਿਲੇ ਵਿਚ ਇੱਕ ਪੋਜਟਿਵ ਕੇਸ ਪੁਸ਼ਟੀ ਸਿਵਲ ਸਰਜਨ ਸੰਗਰੂਰ ਤੋਂ ਹੋਈ ਹੈ ।ਪੋਜਟਿਵ ਕੇਸ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਪਾਤੜਾਂ ਦਾ ਰਹਿਣ ਵਾਲਾ 35 ਸਾਲਾ ਪੁਲਿਸ ਮੁਲਾਜਮ ਜੋ ਕਿ ਸੰਗਰੂਰ ਵਿਖੇ ਨੋਕਰੀ ਕਰਦਾ ਹੈ, ਦਾ ਸੰਗਰੂਰ ਵਿਖੇ ਕਰੋਨਾ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ।ਜਿਸ ਦੀ ਸੁਚਨਾ ਸਿਵਲ ਸਰਜਨ ਸੰਗਰੂਰ ਵੱਲੋ ਦਿੱਤੀ ਗਈ ਹੈ। ਉਹਨਾਂ ਦੱਸਿਆਂ ਕਿ ਫਲੁ ਟਾਈਪ ਲੱਛਣ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਏ ਦਿੱਲੀ ਤੋਂ ਆਏ ਤਿੰਨ ਵਿਅਕਤੀ ਜਿਹਨਾਂ ਵਿਚ ਜਨਕਪੁਰੀ ਦਾ ਰਹਿਣ ਵਾਲਾ 58 ਸਾਲਾ ਵਿਅਕਤੀ ਅਤੇ 53 ਸਾਲਾ ਉਸ ਦੀ ਪੱਤਨੀ ਅਤੇ ਜੀ.ਟੀ.ਬੀ ਇਨਕਲੈਵ ਦਾ ਰਹਿਣ ਵਾਲਾ 57 ਸਾਲਾ ਵਿਅਕਤੀ ਸ਼ਾਮਲ ਹਨ, ਦਾ ਰਾਜਿੰਦਰਾ ਹਸਪਤਾਲ ਵਿਚ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।
ਜਿਹਨਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਰੱਖ ਕੇ ਇਲਾਜ ਕੀਤਾ ਜਾਵੇਗਾ, ਪ੍ਰੰਤੁ ਇਸ ਦੀ ਸੁਚਨਾ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਨੰੁ ਦਿੱਲੀ ਸਰਕਾਰ ਨੂੰ ਸੁਚਿਤ ਕਰਨ ਲਈ ਲਿੱਖ ਦਿਤਾ ਹੈ।ਉਹਨਾਂ ਦੱਸਿਆਂ ਕਿ ਪੋਜਟਿਵ ਆਏ ਪੁਲਿਸ ਮੁਲਾਜਮ ਨੂੰ ਸਿਵਲ ਸਰਜਨ ਸੰਗਰੂਰ ਦੀ ਆਈਸੋਲੇਸ਼ਨ ਫੇਸੀਲਟੀ ਘਾਬਦਾ ਵਿਖੇ ਸ਼ਿਫਟ ਕਰ ਦਿੱਤਾ ਹੈ ਅਤੇ ਪੋਜਟਿਵ ਆਏ ਕੇਸ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਕਰਵਾਉਣ ਦੇ ਨਾਲ ਹੀ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਉਹਨਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ ਚਾਰ ਵਿਅਕਤੀਆਂ ਜਿਹਨਾਂ ਵਿਚ ਦੋ ਬਲਾਕ ਭਾਦਸੋਂ, ਇੱਕ ਰਾਜਪੁਰਾ ਅਤੇ ਇੱਕ ਬਾਲਕ ਦੁਧਨਸਾਧਾ ਦੇ ਰਹਿਣ ਵਾਲੇ ਹਨ, ਨੂੰ ਕਰੋਨਾ ਤੋਂ ਠੀਕ ਹੋਣ ਤੇਂ ਗਾਈਡਲਾਈਨ ਅਨੁਸਾਰ ਆਈਸੋਲੇਸ਼ਨ ਵਾਰਡ ਵਿਚੋ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 120 ਹੋ ਗਈ ਹੈ।ਉਹਨਾ ਦੱਸਿਆ ਕਿ ਕਰੋਨਾ ਤੋਂ ਬਚਾਅ ਅਤੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ ਅਤੇ ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋ ਜਗਾਂ ਜਗਾਂ ਅਤੇ ਦੁਕਾਨਾਂ ਤੇ ਜਾ ਕੇ ਬਿਮਾਰੀ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 682 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਸੇਨੇਟਰੀ ਵਰਕਰ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10782 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 152 ਕੋਵਿਡ ਪੋਜਟਿਵ,9267 ਨੈਗਟਿਵ ਅਤੇ 1348 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਤਿੰਨ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 120 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 29 ਹੈ ।