ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿਚ ਵਾਧਾ; ਕੋਵਿਡ ਪੋਜਟਿਵ ਮਰੀਜਾਂ ਦੀ ਮੌਤ
ਪਟਿਆਲਾ 28 ਅਗਸਤ ( )
ਜਿਲੇ ਵਿਚ 182 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2500 ਦੇ ਕਰੀਬ ਰਿਪੋਰਟਾਂ ਵਿਚੋ 182 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿੱਚੋ ਤਿੰਨ ਪੋਜਟਿਵ ਕੇਸਾਂ ਦੀ ਸੁਚਨਾ ਐਸ.ਏ.ਐਸ ਨਗਰ ਅਤੇ ਇੱਕ ਕੋਵਿਡ ਪੋਜਟਿਵ ਕੇਸ ਦੀ ਸੁਚਨਾ ਜਿਲਾ ਸੰਗਰੂਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 5780 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 165 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 4130 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 144 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,4130 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1506 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 182 ਕੇਸਾਂ ਵਿਚੋ 109 ਪਟਿਆਲਾ ਸ਼ਹਿਰ, 08 ਸਮਾਣਾ, 05 ਰਾਜਪੁਰਾ, 16 ਨਾਭਾ, 03 ਪਾਤੜਾਂ , 05 ਸਨੋਰ ਅਤੇ 36 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 44 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 132 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ, ਇੱਕ ਵਿਦੇਸ਼ ਤੋਂ ਅਤੇ ਪੰਜ ਬਾਹਰੀ ਰਾਜਾਂ ਤੋਂ ਆਉਣ ਕਾਰਣ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਤੋਂ ਵਿਜੇ ਨਗਰ ਅਤੇ ਨਾਭਾ ਰੋਡ ਤੋਂ ਚਾਰ-ਚਾਰ, ਜੱਟਾਂ ਵਾਲਾ ਚੋਂਤਰਾ, ਤੇਜ ਬਾਗ ਕਲੋਨੀ , ਡੀ.ਐਮ.ਡਬਲਿਉ, ਲਾਹੋਰੀ ਗੇਟ, ਅਰਬਨ ਅਸਟੇਟ ਦੋ ਤੋਂ ਤਿੰਨ-ਤਿੰਨ,ਨਿਉ ਸੈੰਚੁਰੀ ਐਨਕਲੇਵ, ਪੁਲਿਸ ਲਾਈਨ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਨਿਉ ਆਫੀਸਰ ਕਲੋਨੀ, ਮਜੀਠੀਆਂ ਐਨਕਲੇਵ, ਮਥੁਰਾ ਕਲੋਨੀ, ਗਰੀਨ ਪਾਰਕ, ਅਰਬਨ ਅਸਟੇਟ ਫੇਜ ਇੱਕ, ਅਨੰਦ ਨਗਰ, ਫੈਕਟਰੀ ਏਰੀਆ, ਪਾਸੀ ਰੋਡ, ਗੋਬਿੰਦ ਬਾਗ, ਸਿਵਲ ਲਾਈਨ, ਘੁਮੰਣ ਨਗਰ ਤੋਂ ਦੋ-ਦੋ,ਪੁਰਾਨੀ ਸਬਜੀ ਮੰਡੀ, ਗੁਰਬਖਸ਼ ਕਲੋਨੀ, ਨਰੂਲਾ ਕਲੋਨੀ, ਦਸ਼ਮੇਸ਼ ਕਲੋਨੀ, ਆਦਰਸ਼ ਕਲੋਨੀ, ਵਿਰਕ ਕਲੋਨੀ, ਕਮਲ ਕਲੋਨੀ,ਏਕਤਾ ਕਲੋਨੀ, ਸੇਵਕ ਕਲੋਨੀ, ਸਾਹਿਬ ਨਗਰ, ਮਾਡਲ ਟਾਉਨ , ਤ੍ਰਿਪੜੀ, ਰਾਘੋ ਮਾਜਰਾ, ਮਾਲਵਾ ਕਲੋਨੀ , ਬਸੰਤ ਵਿਹਾਰ, ਸਰਹੰਦੀ ਗੇਟ, ਤੇਜ ਕਲੋਨੀ, ਤੋਪਖਾਨਾ ਮੋੜ, ਬਾਬਾ ਜੀਵਨ ਸਿੰਘ ਨਗਰ, ਜੈ ਜਵਾਨ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਜਸਪਾਲ ਕਲੋਨੀ ਤੋਂ ਚਾਰ, ਕੰਬਾਈਨ ਫੈਕਟਰੀ ਅਤੇਂ ਪੁਡਾ ਕਲੋਨੀ ਤੋਂ ਦੋ-ਦੋ, ਸ਼ਿਵਪੁਰੀ, ਡਾ. ਵਰਿਆਮ ਸਿੰਘ ਸਟਰੀਟ, ਗੁਰੂ ਤੇਗ ਬਹਾਦਰ ਨਗਰ, ਏਕਤਾ ਕਲੋਨੀ, ਬਠਿੰਡੀਆਂ ਮੁੁਹੱਲਾ,ਪੀਤ ਵਿਹਾਰ,ਰਾਮ ਨਗਰ, ਦੋਜੀਅਨ ਸਟਰੀਟ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਸ਼ਾਮ ਨਗਰ ਤੋਂ ਤਿੰਨ, ਵਾਰਡ ਨੰਬਰ 17, ਡਾਲੀਮਾ ਵਿਹਾਰ, ਜੀ.ਏ.ਡੀ ਕਲੋਨੀ ਤੋਂ ਇੱਕ-ਇੱਕ, ਸਮਾਣਾ ਦੇ ਘੜਾਮਾ ਪੱਤੀ ਤੋਂ ਦੋ, ਕ੍ਰਿਸ਼ਨਾ ਮਾਰਕਿਟ, ਵੜੈਚ ਕਲੋਨੀ, ਸੇਂਖੋੋੋ ਕਲੋਨੀ, ਚੱਕਲਾ ਬਜਾਰ, ਅਮਾਮਗੜ ਮੁੱਹਲਾ, ਆਦਿ ਥਾਂਵਾ ਤੋਂ ਇੱਕ-ਇੱਕ ,ਪਾਤੜਾਂ ਤੋਂ ਤਿੰਨ, ਸਨੋਰ ਤੋਂ ਪੰਜ ਅਤੇ 36 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਦੋ ਗਰਭਵੱਤੀ ਮਾਵਾਂ ਅਤੇ ਚਾਰ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋ ਚਾਰ ਪਟਿਆਲਾ ਸ਼ਹਿਰ ਅਤੇ ਇੱਕ ਸਮਾਣਾ ਨਾਲ ਸਬੰਧਤ ਹਨ।ਪਹਿਲਾ ਪਟਿਆਲਾ ਦੇ ਲਾਹੋਰੀ ਗੇਟ ਏਰੀਏ ਦਾ ਰਹਿਣ ਵਾਲਾ 64 ਸਾਲਾ ਪੁਰਸ਼ ਜੋ ਕਿ ਪੁਰਾਨੀ ਸ਼ੁਗਰ ਕਾਰਣ ਕਿਡਨੀ ਦੀ ਬਿਮਾਰੀ ਦਾ ਮਰੀਜ ਸੀ, ਦੁਸਰਾ ਤ੍ਰਿਪੜੀ ਦਾ ਰਹਿਣ ਵਾਲਾ 54 ਸਾਲਾ ਵਿਅਕਤੀ ਜੋ ਕਿ ਸ਼ੂਗਰ ਅਤੇ ਕਿਡਨੀ ਦੀਆਂ ਬਿਮਾਰੀਆਂ ਨਾਲ ਪੀੜਤ ਸੀ,ਤੀਸਰਾ ਰਾਮ ਨਗਰ ਦਾ ਰਹਿਣ ਵਾਲਾ 60 ਸਾਲ ਪੁਰਸ਼ ਜੋ ਕਿ ਸ਼ੁਗਰ ਦਾ ਪੁਰਾਨਾ ਮਰੀਜ ਸੀ, ਚੋਥਾ ਕਰਤਾਰ ਪਾਰਕ ਕਲੋਨੀ ਦਾ ਰਹਿਣ ਵਾਲਾ 63 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ, ਪੰਜਵਾ ਸਮਾਣਾ ਦੇ ਜੱਟਾਂ ਪੱਤੀ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਪੁਰਾਨੀ ਹਾਈਪਰਟੈਨਸ਼ਨ ਦੀ ਮਰੀਜ ਸੀ ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 144 ਹੋ ਗਈ ਹੈ।
ਉਹਨਾਂ ਦੱਸਿਆਂ ਕਿ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋ ਕੋਈ ਨਵਾਂ ਕੋਵਿਡ ਪੋਜਟਿਵ ਕੇਸ ਸਾਹਮਣੇ ਨਾ ਆਉਣ ਤੇਂ ਬਲਾਕ ਕੋਲੀ ਦੇ ਪਿੰਡ ਜਾਹਲਾਂ ਵਿਖੇ ਲਗਾਈ ਮਾਈਕਰੋਕੰਟੈਨਮੈਂਟ ਹੱਟਾ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਲੋਕਾਂ ਵੱਲੋ ਕੋਵਿਡ ਸੈਂਪਲ ਦੇਣ ਲਈ ਵਿਰੋਧ ਕੀਤਾ ਜਾ ਰਿਹਾ ਹੈ।ਜਿਸ ਕਾਰਣ ਸਿਹਤ ਵਿਭਾਗ ਨੂੰ ਕੋਵਿਡ ਸੈਂਪਲ ਲੈਣ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਕਿ ਕੋਵਿਡ ਜਾਂਚ ਕਰਵਾਉਣਾ ਲੋਕਾਂ ਦੇ ਹਿਤ ਵਿੱਚ ਹੈ ਕਿਉਂ ਕਿ ਜੇਕਰ ਅਸੀ ਕੋਵਿਡ ਟੈਸਟਿੰਗ ਨਾਲ ਛੁੱਪੇ ਹੋਏ ਪੋਜਟਿਵ ਕੇਸ ਨੂੰ ਲੱਭ ਲਵਾਂਗੇ ਤਾਂ ਇਸ ਨਾਲ ਪੋਜਟਿਵ ਆਏ ਕੇਸਾਂ ਨੂੰ ਆਈਸੋਲੈਟ ਕਰ ਕੇ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ।ਉਹਨਾਂ ਕਿਹਾ ਕਿ ਬਿਮਾਰੀ ਨੂੰ ਛੁਪਾਉਣ ਨਾਲ ਬਿਮਾਰੀ ਵੱਧ ਸਕਦੀ ਹੈ।ਇਸ ਲਈ ੳਹੁਨਾਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਅੱਗੇ ਆ ਕੇ ਕੋਵਿਡ ਸੈਂਪਲਿੰਗ ਕਰਵਾਉਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ 22097 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 221 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ ਅਤੇ ਡੇਂਗੁ ਲਾਰਵਾ ਨਸ਼ਟ ਕਰਵਾਇਆ ਗਿਆ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਨਾਗਰਿਕ ਦੀ ਇਹ ਜਿਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰਾਂ ਵਿੱਚ ਅਤੇ ਛੱਤਾ ਤੇਂ ਪਏ ਟੁਟੇ ਫੁੱਟੇ ਬਰਤਨਾਂ, ਗਮਲਿਆਂ ਦੀਆਂ ਟਰੇਆ, ਟਾਇਰਾ, ਫਰਿਜਾਂ ਦੀਆਂ ਟਰੇਆ, ਕੁਲਰਾ, ਪਾਣੀ ਦੀਆਂ ਟੈਂਕੀਆ ਆਦਿ ਦੀ ਚੈਕਿੰਗ ਕਰਕੇ ਖੜੇ ਪਾਣੀ ਦੇ ਸਰੋਤਾ ਨੂੰ ਨਸ਼ਟ ਕਰਨਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਅਤੇ ਡੇਂਗੁ ਵਰਗੀਆਂ ਬਿਮਾਰੀਆਂ ਤੇਂ ਜਿੱਤ ਪਾਈ ਜਾ ਸਕਦੀ ਹੈ।ਇਸ ਲਈ ਲੋਕ ਕਰੋਨਾ ਦੇ ਨਾਲ ਨਾਲ ਡੇਂਗੁ,ਮਲੇਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵੀ ਜਰੂਰ ਅਪਨਾਉਣ।
ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 81008 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 5780 ਕੋਵਿਡ ਪੋਜਟਿਵ, 73548 ਨੈਗਟਿਵ ਅਤੇ ਲੱਗਭਗ 1500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।