ਪਟਿਆਲਾ ਜਿਲੇ ਵਿੱਚ ਕੋਵੀਡ ਕੇਸਾਂ ਦੀ ਗਰਜ; ਕੇਸਾਂ ਨੇ ਇੱਕ ਵਾਰ ਫਿਰ ਪਟਿਆਲਾ ਨੂੰ ਹਿਲਾ ਕੇ ਰੱਖ ਦਿੱਤਾ

206

ਪਟਿਆਲਾ ਜਿਲੇ ਵਿੱਚ ਕੋਵੀਡ ਕੇਸਾਂ ਦੀ ਗਰਜ; ਕੇਸਾਂ ਨੇ ਇੱਕ ਵਾਰ ਫਿਰ ਪਟਿਆਲਾ ਨੂੰ ਹਿਲਾ ਕੇ ਰੱਖ ਦਿੱਤਾ

ਪਟਿਆਲਾ, 17  ਫਰਵਰੀ (              )

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1410 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ੍ਹ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,43,521 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,656 ਕੋਵਿਡ ਪੋਜਟਿਵ, 3,24,832 ਨੈਗੇਟਿਵ ਅਤੇ ਲੱਗਭਗ 1633 ਦੀ ਰਿਪੋਰਟ ਆਉਣੀ ਅਜੇ ਬਾਕੀ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ 198 ਸਿਹਤ ਸਟਾਫ ਅਤੇ ਫਰੰਟਲਾਈਨ ਵਰਕਰਾਂ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ। ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇ ਦੱਸਿਆ ਕਿ ਅੱਜ ਜਿਲੇ ਦੇ 7 ਸਰਕਾਰੀ ਹਸਪਤਾਲਾਂ ਵਿੱਚ 15 ਸਿਹਤ ਸਟਾਫ ਅਤੇ 154 ਫਰੰਟ ਲਾਈਨ ਵਰਕਰਾਂ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ । ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਦਾ ਟੀਕਾ 29 ਸਿਹਤ ਸਟਾਫ ਵਲੋਂ ਲਗਵਾਇਆ ਗਿਆ ਹੈ । ਜਿਸ ਨਾਲ ਜਿਲੇ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆ ਦੀ ਗਿਣਤੀ 7107 ਹੋ ਗਈ ਹੈ।

ਪਟਿਆਲਾ ਜਿਲੇ ਵਿੱਚ ਕੋਵੀਡ ਕੇਸਾਂ ਦੀ ਗਰਜ; ਕੇਸਾਂ ਨੇ ਇੱਕ ਵਾਰ ਫਿਰ ਪਟਿਆਲਾ ਨੂੰ ਹਿਲਾ ਕੇ ਰੱਖ ਦਿੱਤਾ
Civil Surgeon

ਜਿਲੇ ਵਿੱਚ 32 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1168 ਦੇ ਕਰੀਬ ਰਿਪੋਰਟਾਂ ਵਿਚੋਂ 32 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,656 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 07 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16000 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 146 ਹੈ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਦਸੰਬਰ ਵਿੱਚ ਜਾਰੀ ਕੀਤੀਆਂ ਗਈਆਂ ਗਾਈਡ ਲਾਈਨਜ਼ ਵਿੱਚ ਸੋਧ ਕਰਦਿਆਂ ਹੁਣ ਸਟੇਡੀਅਮ ਅਤੇ ਖੇਡ ਉਤਸਵਾਂ ਨੂੰ ਇਜ਼ਾਜਤ ਦਿੱਤੀ ਹੈ। ਨਵੇਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਡ ਮੇਲਿਆਂ ਸਟੇਡੀਅਮ ਜਾਂ ਪਰੈਕਟਿਸ ਦੇ ਸਥਾਨ ਤੇ ਸੋਸਲ ਡਿਸਟੈਂਸਿੰਗ, ਹੈਂਡ ਵਾਸਿੰਗ, ਫੇਸ ਮਾਸਕ ਅਤੇ ਵੈਟੀਂਲੇਸ਼ਨ ਦੇ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਯੋਜਨ ਕੀਤਾ ਜਾਵੇ। ਵਿਸਥਾਰ ਵਿੱਚ ਦੱਸਦਿਆਂ ਡਾ. ਸੁਮੀਤ ਸਿੰਘ ਜ਼ਿਲ੍ਹਾ ਐਪੀਡੈਮਿਓਲੋਜਿਸਟ ਨੇ ਦੱਸਿਆ ਕਿ ਨਵੇਂ ਨਿਰਦੇਸ਼ਾਂ ਅਨੁਸਾਰ ਕੋਵਿਡ ਅਨੁਕੂਲ ਵਰਤਾਉ ਦੀ ਪਾਲਣਾ ਜਿਸ ਅਨੁਸਾਰ ਮੌਕੇ ਤੇ ਸਾਬਣ ਨਾਲ ਹੱਥ ਧੋਣ ਦੇ ਪ੍ਰਬੰਧ ਜਾਂ ਸੈਨੀਟਾਈਜਰ ਦੀ ਉਪਲੱਬਧਤਾ, ਖਿਡਾਰੀਆਂ ਵੱਲੋਂ ਖੇਡ ਦੌਰਾਨ ਥੁੱਕਣ ਤੇ ਰੋਕ ਅਤੇ ਆਪਣੀ ਸਿਹਤ ਉੱਪਰ ਨਿਗਰਾਨੀ ਅਤੇ ਕਿਸੇ ਪ੍ਰਕਾਰ ਦੇ ਲੱਛਣ ਆਉਣ ਤੇ ਤੁਰੰਤ ਰਿਪੋਰਟ ਕਰਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਖੇਡਾਂ ਦੇ ਸਥਾਨ ਤੇ ਅਤੇ ਜਿੰਮ ਆਦਿ ਵਿੱਚ ਕੋਵਿਡ ਸੇਫ ਮਾਹੌਲ ਬਣਾਉਣ ਲਈ ਪਹਿਲਾਂ ਤੋਂ ਜਾਰੀ ਨਿਰਦੇਸ਼ ਜਿਵੇਂ ਕਿ ਦਰਵਾਜੇ ਦੇ ਹੈਂਡਲਾਂ ਅਤੇ ਵਾਰ-ਵਾਰ ਵਰਤੋਂ ਵਿੱਚ ਆਉਣ ਵਾਲੇ ਥਾਵਾਂ ਤੇ ਜਿਵੇਂ ਕਿ ਬਾਥਰੂਮ ਦੇ ਦਰਵਾਜੇ, ਫਰੰਟ ਡੈਸਕ ਬੈਂਚ, ਪੌੜੀਆਂ ਦੀ ਰੇਲਿੰਗ ਅਤੇ ਲਿਫਟ ਦੇ ਬਟਨ ਆਦਿ ਥਾਵਾਂ ਤੇ ਵਰਤੋਂ ਅਨੁਸਾਰ ਵਾਰ-ਵਾਰ ਸੋਡੀਅਮ ਹਾਈਪੋਕਲੋਰਾਈਡ ਸਲਿਊਸ਼ਨ ਨਾਲ ਸਾਫ ਕਰਨ ਅਤੇ ਸਵੀਮਿੰਗ ਪੂਲ ਵਿੱਚ ਕੱਪੜਿਆਂ ਨੂੰ ਬਦਲਣ ਅਤੇ ਭੀੜ ਨੂੰ ਨਿਯੰਤਰਤ ਕਰਨ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਖੇਡ ਮੇਲਿਆਂ ਦੌਰਾਨ ਭੀੜ ਤੇ ਕਾਬੂ ਅਤੇ ਮੌਕੇ ਤੇ ਮੈਡੀਕਲ ਸਹੂਲਤ ਮੁਹੱਈਆ ਕਰਵਾਉਣੀ ਅਤੇ ਖਿਡਾਰੀਆਂ ਦੀ ਥਰਮਲ ਸਕਰੀਨਿੰਗ ਯਕੀਨੀ ਬਣਾਈ ਜਾਵੇ। ਇੰਨਡੋਰ ਸਟੇਡੀਅਮ ਵਿੱਚ ਵੈਨਟੀਲੇਸ਼ਨ ਦੇ ਪ੍ਰਬੰਧ ਮੁਹੱਈਆ ਕਰਵਾਏ ਜਾਣ।

ਇਸੇ ਤਰ੍ਹਾਂ ਹੀ ਧਾਰਮਿਕ ਸਮਾਗਮਾਂ ਆਯੋਜਨਾਂ ਦੌਰਾਨ ਹੁਣ ਹਾਜ਼ਰੀਨ ਦੀ ਸੰਖਿਆ ਤੇ ਰੋਕ ਹਟਾ ਦਿੱਤੀ ਗਈ ਹੈ। ਪਰੰਤੂ ਆਯੋਜਕਾਂ ਵੱਲੋਂ ਆਉਣ ਵਾਲੇ ਲੋਕਾਂ ਜਾਂ ਸੰਗਤ ਨੂੰ ਮਾਸਕ ਦੀ ਵਰਤੋਂ ਅਤੇ ਹੱਥ ਧੋ ਕੇ ਜਾਣ ਲਈ ਪ੍ਰੇਰਿਆ ਜਾਵੇ ਅਤੇ ਲੰਗਰ ਆਦਿ ਥਾਵਾਂ ਤੇ ਵੀ ਉਪਯੁਕਤ ਦੂਰੀ ਅਤੇ ਭੀੜ ਤੋਂ ਪਰਹੇਜ਼ ਕਰਨ ਦੇ ਪ੍ਰਬੰਧ ਕੀਤੇ ਜਾਣੇ ਤਾਂ ਜ਼ੋ ਕੋਵਿਡ ਦੇ ਫਲਾਅ ਦੇ ਰਿਸਕ ਨੂੰ ਅਜਿਹੀਆਂ ਥਾਵਾਂ ਤੇ ਸੀਮਤ ਕੀਤਾ ਜਾ ਸਕੇ।