ਪਟਿਆਲਾ ਜਿਲੇ ਵਿੱਚ ਕੱਲ ਨਾਲੋਂ ਵਾਧੂ ਕੋਵਿਡ ਪੋਜਟਿਵ ਕੇਸ;ਮੌਤਾਂ ਦੀ ਜ਼ਿਆਦਾ ਰਿਪੋਰਟ

151

ਪਟਿਆਲਾ ਜਿਲੇ ਵਿੱਚ ਕੱਲ ਨਾਲੋਂ  ਵਾਧੂ ਕੋਵਿਡ ਪੋਜਟਿਵ ਕੇਸ;ਮੌਤਾਂ ਦੀ ਜ਼ਿਆਦਾ ਰਿਪੋਰਟ

ਪਟਿਆਲਾ 14 ਅਕਤੂਬਰ  ( )

ਜਿਲੇ ਵਿਚ 48 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1650 ਦੇ ਕਰੀਬ ਰਿਪੋਰਟਾਂ ਵਿਚੋਂ 48 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 12,280 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 46 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 11,396 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 03 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 362 ਹੋ ਗਈ ਹੈ, 11,396 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 522 ਹੈ। ਉਹਨਾਂ ਦੱਸਿਆ ਕਿ ਹੁਣ ਤੱਕ 92 ਫੀਸਦੀ ਤੋਂ ਜਿਆਦਾ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.8 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤ ਯਾਬੀ ਵੱਲ ਹਨ।

ਪਟਿਆਲਾ ਜਿਲੇ ਵਿੱਚ ਕੱਲ 40 ਕੇਸ, 02 ਦੀ ਮੌਤ ਹੋਈ I

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 48 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 21, ਰਾਜਪੁਰਾ ਤੋਂ 01, ਨਾਭਾ ਤੋਂ 01,ਸਮਾਣਾ ਤੋ 1, ਬਲਾਕ ਭਾਦਸੋਂ ਤੋਂ 16,ਕੌਲੀ ਤੋ 2,ਹਰਪਾਲਪੁਰ ਤੋ 1, ਦੁੱਧਣ ਸਾਧਾਂ 02,ਸੁਤਰਾਣਾ  03 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 10 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 38 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਿਕਸ਼ਨ ਨਗਰ, ਆਨੰਦ ਨਗਰ ਬੀ,ਅਰਬਨ ਅਸਟੇਟ ਫੇਸ-2,ਗੁਰਬਖਸ਼ ਕਲੋਨੀ, ਆਦਰਸ਼ ਨਗਰ,ਬਾਲਮੀਕ ਕਲੋਨੀ, ਡੀ.ਐਮ.ਡਬਲਿਯੂ,ਬਾਜਵਾ ਕਲੋਨੀ, ਤਫਜਲ ਪੁਰਾ,ਬਾਬਾ ਦੀਪ ਸਿੰਘ ਕਲੋਨੀ,ਨਾਭਾ ਤੋ ਭਾਈ ਕਾਹਨ ਸਿੰਘ ਕਲੋਨੀ,ਸਮਾਣਾ ਤੋ ਰਾਮ ਬਸਤੀ ਅਤੇ ਰਾਜਪੁਰਾ ਦੀ ਗੋਬਿੰਦ ਕਲੋਨੀ ਆਦਿ  ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੱਲ ਨਾਲੋਂ  ਵਾਧੂ ਕੋਵਿਡ ਪੋਜਟਿਵ ਕੇਸ;ਮੌਤਾਂ ਦੀ ਜ਼ਿਆਦਾ ਰਿਪੋਰਟ
Civil surgeon Patiala

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ।ਜਿਨ੍ਹਾਂ ਵਿਚੋਂ ਇਕ ਸਮਾਣਾ ਸ਼ਹਿਰ , ਇਕ ਨਾਭਾ ਅਤੇ ਇਕ ਬਲਾਕ ਹਰਪਾਲਪੁਰ ਨਾਲ ਸਬੰਧਿਤ ਹੈ । ਪਹਿਲਾ ਸਮਾਣਾ ਦੇ ਵਾਰਡ ਨੰ: 8 ਦਾ ਰਹਿਣ ਵਾਲਾ 82 ਸਾਲਾ ਪੁਰਸ਼ ਜੋ ਕਿ ਹਾਰਟ ਤੇ ਹਾਈ ਪ੍ਰਟੈਂਸ਼ਨ ਦਾ ਮਰੀਜ਼ ਸੀ ਜ਼ੋਕਿ ਪੰਚਕੂਲਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਿਲ ਸੀ ਦੂਸਰਾ ਪਿੰਡ ਨੰਨਹੇੜਾ , ਬਲਾਕ ਹਰਪਾਲਪੁਰ ਦਾ ਰਹਿਣ ਵਾਲਾ 65 ਸਾਲਾ ਬਜੁਰਗ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ ਅਤੇ ਤੀਸਰਾ ਪਿੰਡ ਬਨੇਰਾ ਕਲਾਂ , ਤਹਿਸੀਲ ਨਾਭਾ ਦਾ ਰਹਿਣ ਵਾਲਾ 53 ਸਾਲਾ ਪੁਰਸ਼ ਸੀ ਜੋ ਕਿ ਪੁਰਾਨਾ ਸ਼ੁਗਰ ਤੇ ਹਾਈ ਪ੍ਰਟੈਂਸ਼ਨ ਦਾ ਮਰੀਜ਼ ਸੀ ਜ਼ੋਕਿ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਿਲ ਸੀ।ਇਹਨਾਂ ਮਰੀਜਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ ਹੋ ਗਈ ਹੈ।ਜਿਸ ਨਾਲ ਹੁਣ ਜਿੱਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 362 ਹੋ ਗਈ ਹੈ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1675 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,75,973 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 12,280 ਕੋਵਿਡ ਪੋਜਟਿਵ,1,62,193 ਨੇਗੇਟਿਵ ਅਤੇ ਲੱਗਭਗ 1100 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।