ਪਟਿਆਲਾ ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ :ਡਾ. ਮਲਹੋਤਰਾ

246

ਪਟਿਆਲਾ  ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ :ਡਾਮਲਹੋਤਰਾ

ਪਟਿਆਲਾ 25 ਜੂਨ  (       )

ਜਿਲੇ ਵਿਚ ਤਿੰਨ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 21 ਰਿਪੋਰਟਾਂ ਵਿਚੋ ਚਾਰ ਕੋਵਿਡ ਅਤੇ 17 ਕੋਵਿਡ ਨੈਗੇਟਿਵ ਪਾਏ ਗਏ ਹਨ। ਪੋਜਟਿਵ ਕੇਸਾਂ ਵਿਚੋ ਤਿੰਨ ਜਿਲਾ ਪਟਿਆਲਾ ਅਤੇ ਇੱਕ ਸੰਗਰੂਰ ਜਿਲੇ ਨਾਲ ਸਬੰਧਤ ਹੈ।ਉਹਨਾਂ ਦੱਸਿਆਂ ਕਿ ਨਾਭਾ ਦੇ ਪਟੇਲ ਨਗਰ ਵਿਚ ਰਹਿਣ ਵਾਲੀ 24 ਸਾਲਾ ਗਰਭਵੱਤੀ ਅੋਰਤ ਦਾ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ।ਪਟਿਆਲੇ ਦੇ ਕੇਸਰ ਬਾਗ ਵਿਚ ਰਹਿਣ ਵਾਲਾ 56 ਸਾਲਾ ਵਿਅਕਤੀ ਜੋ ਕਿ ਸੰਗਰੂਰ ਵਿਖੇ ਬੈਂਕ ਮੁਲਾਜਮ ਹੈ ਦਾ ਵੀ ਇੰਫਲੂਇੰਜਾ ਟਾਈਪ ਲੱਛਣ ਹੋਣ ਤੇਂ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ।ਪਿੰਡ ਲੁਹੰਡ ਬਲਾਕ ਕਲਾੋਮਾਜਰਾ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਫੱਲੂ ਟਾਈਪ ਲੱਛਣ ਹੋਣ ਕਾਰਣ ਬੀਤੇ ਦਿਨ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ, ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਇਸ ਤੋਂ ਇਲਾਵਾ ਪਿੰਡ ਬਦੇਸ਼ਾ ਤਹਿਸੀਲ ਮਲੇਰਕੋਟਲਾ ਜਿਲਾ ਸੰਗਰੂਰ ਦਾ ਰਹਿਣ ਵਾਲਾ 27 ਸਾਲਾ ਵਿਅਕਤੀ ਜੋਕਿ ਨਾਭਾ ਵਿਖੇ ਸੀ.ਆਈ.ਏ. ਸਟਾਫ ਵਿਚ ਨੋਕਰੀ ਕਰਦਾ ਹੈ ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਹਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ। ਅਤੇ ਇਹਨਾਂ ਪੋਜਟਿਵ ਕੇਸਾਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕਰਵਾਈ ਜਾ ਰਹੀ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਪਟਿਆਲਾ ਦੀ ਸਿੱਧੁ ਕਲੋਨੀ ਦੀ ਰਹਿਣ ਵਾਲੀ ਸਟਾਫ ਨਰਸ ਅਤੇ ਕੋਵਿਡ ਕੇਅਰ ਸੈਂਟਰ ਤੋਂ ਵੀ ਇੱਕ ਮਰੀਜ ਨੁੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੇਂ ਛੁੱਟੀ ਦੇਕੇ ਅਗਲੇ ਸੱਤ ਦਿਨ ਲਈ ਘਰ ਵਿਚ ਆਈਸੋਲੇਸ਼ਨ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਲਾ ਸਿਹਤ  ਵਿਭਾਗ ਦੇ ਸਾਰੇ ਮੈਡੀਕਲ, ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵੱਲੋ ਪੂਰੀ ਤਨਦੇਹੀ ਨਾਲ ਡਿਉਟੀ ਕੀਤੀ ਜਾ ਰਹੀ ਹੈ ਸਟਾਫ ਵੱਲੋ ਦਿਨ ਰਾਤ ਇੱਕ ਕਰਕੇ ਕੁਆਰਟੀਨ ਰੱਖੇ ਵਿਅਕਤੀਆਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਏਰੀਏ ਤੋਂ ਕੁਆਰਨਟੀਨ ਰੱਖੇ ਕਿਸੇ ਵੀ ਵਿਅਕਤੀ ਨੂੰ ਕੋਈ ਸਰੀਰਿਕ ਸੱਮਸਿਆਂ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ  ਤੁਰੰਤ ਉਸ ਏਰੀਏ ਦੀਆਂ ਆਰ.ਆਰ.ਟੀ. ਟੀਮਾਂ ਵੱਲੋ ਉਸ ਵਿਅਕਤੀ ਤੱਕ ਪੰਹੁਚ ਬਣਾਕੇ ਲੋੜੀਂਦੀਆਂ ਸਿਹਤ ਸੇਵਾਂਵਾ ਉਪਲਬਧ ਕਰਵਾਈਆਂ ਜਾਂਦੀਆਂ ਹਨ ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਸਰਾਕਰ ਦੇ ਸਮੇਂ ਸਮੇਂ ਤੇਂ ਦਿਤੇ ਜਾਂਦੇ ਨਿਰਦੇਸ਼ਾ ਦਾ ਪਾਲਣ ਕਰਕੇ ਹੀ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਪਟਿਆਲਾ  ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ :ਡਾ. ਮਲਹੋਤਰਾ
Covid 19

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 609 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ    ਕੋਵਿਡ ਜਾਂਚ ਸਬੰਧੀ 19547 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 246 ਕੋਵਿਡ ਪੋਜਟਿਵ, 18038 ਨੈਗਟਿਵ ਅਤੇ 1230 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਪੰਜ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 140 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 101 ਹੈ।