ਪਟਿਆਲਾ ਜਿਲੇ ਵਿੱਚ ਤਿੰਨ ਹੋਰ ਮਾਈਕਰੋ ਕੰਟੈਨਮੈਂਟ; ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ
ਪਟਿਆਲਾ 19 ਅਗਸਤ ( )
ਜਿਲੇ ਵਿਚ 114 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1350 ਦੇ ਕਰੀਬ ਰਿਪੋਰਟਾਂ ਵਿਚੋ 114 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਇੱਕ ਪੋਜਟਿਵ ਕੇਸ ਦੀ ਸੁਚਨਾ ਐਸ.ਏ.ਐਸ ਨਗਰ ਮੁਹਾਲੀ ਅਤੇ ਇੱਕ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 4247 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 77 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2758 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 93 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2758 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1396 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 114 ਕੇਸਾਂ ਵਿਚੋ 65 ਪਟਿਆਲਾ ਸ਼ਹਿਰ,15 ਰਾਜਪੁਰਾ, 10 ਨਾਭਾ, 08 ਸਮਾਣਾ ਅਤੇ 16 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 35 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ , 78 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, 01 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਤੱਫਜਲਪੁਰਾ ਤੋਂ ਪੰਜ, ਅਰਬਨ ਅਸਟੇਟ ਫੇਜ ਇੱਕ ,ਗਰਲਜ ਹੋਸਟਲ ਜੀ.ਐਮ.ਸੀ, ਨਿਉ ਲਾਲ ਬਾਗ, ਫੁਲਕੀਆਂ ਐਨਕਲੇਵ ਤੋਂ ਤਿੰਨ-ਤਿੰਨ, ਵਿਕਾਸ ਕਲੋਨੀ, ਗਰੀਨ ਪਾਰਕ ਕਲੋਨੀ, ਪੁਰਾਨਾ ਬਿਸ਼ਨ ਨਗਰ, ਓਮੈਕਸ ਸਿਟੀ, ਅਨਾਜ ਮੰਡੀ, ਬਾਂਰਾਦਰੀ ਗਾਰਡਨ, ਅਨੰਦ ਨਗਰ ਏ ਐਕਸਟੈੰਸ਼ਨ , ਪੁਰਾਨਾ ਮੇਹਰ ਸਿੰਘ ਕਲੋਨੀ, ਅਰਬਨ ਅਸਟੇਟ ਫੇਜ 2, ਮਾਡਲ ਟਾਉਨ ਤੋਂ ਦੋ-ਦੋ, ਭਿੰਡੀਆਂ ਵਾਲੀ ਗੱਲੀ, ਦਾਲ ਦਲੀਆ ਬਾਜਾਰ, ਨਿਉ ਗਰੀਨ ਪਾਰਕ, ਮਾਡਲ ਟਾਉਨ, ਜੰਡ ਗੱਲੀ, ਗੁਰਬਖਸ ਕਲੋਨੀ, ਤ੍ਰਿਪੜੀ , ਆਦਰਸ਼ ਕਲੋਨੀ, ਮਹਿੰਦਰਾ ਕੰਪਲੈਕਸ, ਬੁਆਏਜ ਹੋਸਟਲ, ਸ਼ਿਵਪੁਰੀ ਕਲੋਨੀ, ਪੁਰਾਨਾ ਲਾਲ ਬਾਗ, ਰਘਬੀਰ ਕਲੋਨੀ, ਤ੍ਰਿਵੇਨੀ ਚੋਂਕ, ਨਾਗਰ ਐਨਕਲੇਵ, ਰਤਨ ਨਗਰ, ਸਵਰਨ ਵਿਹਾਰ, ਜੱਟਾਂ ਵਾਲਾ ਚੋਂਤਰਾਂ,ਰਾਘੋ ਮਾਜਰਾ, ਸਿਉਨਾ ਰੋਡ, ਸਰਹੰਦ ਰੋਡ, ਪ੍ਰਤਾਪ ਨਗਰ, ਕੱਚਾ ਪਟਿਆਲਾ, ਨਿਉ ਬਸਤੀ ਬੰਡੁਗਰ, ਫਰੀਦ ਨਗਰ, ਡੀ.ਐਲ.ਐਫ ਕਲੋਨੀ, ਰਤਨ ਨਗਰ ਆਦਿ ਥਾਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗੁਰੂ ਨਾਨਕ ਕਲੋਨੀ ਤੋਂ ਪੰਜ, ਮਧੂਬਨ ਕਲੋਨੀ, ਸ਼ੀਤਲ ਕਲੋਨੀ, ਅਨੰਦ ਨਗਰ, ਗੋਬਿੰਦ ਕਲੋਨੀ, ਪੁਰਾਨਾ ਰਾਜਪੁਰਾ, ਗੁਰੂਦੁਆਰਾ ਰੋਡ, ਡਾਲੀਮਾ ਵਿਹਾਰ, ਗੁਰੂ ਅਰਜਨ ਦੇਵ ਕਲੋਨੀ, ਰੋਸ਼ਨ ਕਲੋਨੀ , ਨਾਰਨੋਲ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਬਾਂਸਾ ਵਾਲੀ ਗੱਲੀ ਤੋਂ ਦੋ, ਬਠਿੰਡੀਆਂ ਮੁੱਹਲਾ, ਕ੍ਰਿਸ਼ਨਾ ਪੁਰੀ ਸਟਰੀਟ, ਨਾਭਾ ਸਿਟੀ, ਸਕਾਈਮ ਸਟਰੀਟ, ਏਕਤਾ ਕਲੋਨੀ, ਸਿਵਲ ਹਸਪਤਾਲ, ਕਰਤਾਰ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਵੜੈਚ ਕਲੋਨੀ ਤੋਂ ਪੰਜ, ਜੱਟਾ ਪੱਤੀ, ਘੜਾਮਾ ਪੱਤੀ, ਮੱਛੀ ਹਾਤਾ ਆਦਿ ਤੋਂ ਇੱਕ-ਇੱਕ ਅਤੇੇ 16 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਏਰੀਏ ਵਿਚਂੋ ਜਿਆਦਾ ਪੋਜਟਿਵ ਕੇਸ ਆਉਣ ਤੇਂ ਜਿਲੇ ਦੇ ਤਿੰਨ ਹੋਰ ਥਾਂਵਾ ਜਿਹਨਾਂ ਵਿਚ ਪਟਿਆਲਾ ਸ਼ਹਿਰ ਦੇ ਲਾਹੋਰੀ ਗੇਟ ਸਥਿਤ ਗਾਂਧੀ ਨਗਰ ਏਰੀਆ,ਤ੍ਰਿਪੜੀ ਵਿਖੇ ਸਥਿਤ ਪੁਰਾਨਾ ਮੇਹਰ ਸਿੰਘ ਕਲੋਨੀ ਅਤੇ ਸਮਾਣਾ ਦੇ ਵੜੈਚ ਕਲੋਨੀ ਸ਼ਾਮਲ ਹਨ ਵਿਖੇ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਇਹਨਾਂ ਏਰੀਏ ਵਿਚੋ ਅੱਗਲੇ ਦੱਸ ਦਿਨਾਂ ਲਈ ਲੋਕਾਂ ਦੇ ਬਾਹਰ ਆਣ ਜਾਣ ਤੇਂ ਪਾਬੰਦੀ ਲਗਾ ਦਿੱਤੀ ਗਈ ਹੈ।ਉਹਨਾਂ ਦਸਿਆਂ ਕਿ ਜਿਲੇ ਦੇ ਚਾਰ ਹੋਰ ਥਾਂਵਾ ਜਿਹਨਾਂ ਵਿੱਚ ਪਟਿਆਲਾ ਸਹਿਰ ਦੀ ਬਾਜਵਾ ਕਲੋਨੀ, ਗੁਰੂ ਨਾਨਕ ਨਗਰ ਗੱਲੀ ਨੰਬਰ 13 ਅਤੇ ਨਾਭਾ ਦੇ ਅਜੀਤ ਨਗਰ ਅਤੇ ਬੈਂਕ ਸਟਰੀਟ ਸ਼ਾਮਲ ਹਨ ,ਵਿੱਚ ਲਗਾਈਆਂ ਮਾਈਕਰੋ ਕੰਟੈਨਮੈਂਟ ਦਾ ਸਮਾਂ ਪੁਰਾ ਹੋਣ ਅਤੇ ਇਹਨਾਂ ਏਰੀਏ ਵਿਚੋ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਇਹਨਾਂ ਥਾਂਵਾ ਤੇਂ ਲੱਗੀ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।
ਉਹਨਾਂ ਜਿਲੇ ਦੇ ਕਾਨਖਾਨਿਆਂ, ਫੈਕਟਰੀਆਂ, ਬੈਂਕ ਜਾਂ ਅਜਿਹੀਆਂ ਥਾਂਵਾ ਜਿਥੇ ਹੈ ਕਾਫੀ ਮਾਤਰਾ ਵਿਚ ਮੁਲਾਜਮ ਕੰਮ ਕਰਦੇ ਹਨ ਜਾਂ ਜਿਆਦਾ ਪਬਲਿਕ ਡੀਲਿੰਗ ਦਾ ਕੰਮ ਹੈ, ਦੇ ਇੰਚਾਰਜਾਂ ਨੁੂੰ ਅਪੀਲ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਤੇਂ ਸਖਤ ਨਿਗਰਾਨੀ ਰੱਖਣ ਅਤੇ ਬੁਖਾਰ ਪੀੜਤ ਵਿਅਕਤੀ ਨੂੰ ਕੰਮ ਤੇਂ ਨਾ ਬੁੱਲਾ ਕੇੇ ਉਸ ਦੀ ਕੋਵਿਡ ਜਾਂਚ ਕਰਵਾਈ ਜਾਵੇ ਅਤੇ ਇਸ ਤੋਂ ਇਲਾਵਾ ਕੰਮ ਕਰਦੇ ਕਰਮਚਾਰੀਆਂ ਦੀ ਰੈਨਡਮ ਜਾਂਚ ਵੀ ਕਰਵਾਈ ਜਾਵੇ।
ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਛੇ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ ਜੋਕਿ ਸਾਰੇ ਹੀ ਪਟਿਆਲਾ ਸ਼ਹਿਰ ਦੇ ਵਸਨੀਕ ਸਨ।ਪਹਿਲਾ ਰੋਇਲ ਐਨਕਲੇਵ ਦੀ ਰਹਿਣ ਵਾਲ਼ੀ 73 ਸਾਲਾ ਬਜੁਰਗ ਅੋਰਤ ਜੋ ਕਿ ਸ਼ੂਗਰ ਅਤੇ ਬੀ.ਪੀ.ਦੀ ਪੁਰਾਨੀ ਮਰੀਜ ਸੀ, ਦੁਸਰਾ ਮੇਹਰ ਸਿੰਘ ਕਲੋਨੀ ਦਾ ਰਹਿਣ ਨਾਲਾ 75 ਸਾਲਾ ਬਜੁਰਗ ਜੋ ਕਿ ਸ਼ੁਗਰ ਅਤੇ ਦਿੱਲ ਦੀਆਂ ਬਿਮਾਰੀਆਂ ਦਾ ਪੁਰਾਨਾ ਮਰੀਜ ਸੀ, ਤੀਸਰਾ ਸਰਹੰਦੀ ਗੇਟ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਜੋ ਕਿ ਕਿਡਨੀ ਦੀਆਂ ਬਿਮਾਰੀਆਂ ਨਾਲ ਪੀੜਤ ਸੀ, ਚੋਥਾ ਆਰਿਆ ਸਮਾਜ ਦਾ ਰਹਿਣ ਵਾਲਾ 65 ਸਾਲਾ ਵਿਅਕਤੀ ਜੋ ਕਿ ਸਾਹ (ਅਸਥਮਾ) ਦੀ ਬਿਮਾਰੀ ਦਾ ਪੁਰਾਨਾ ਮਰੀਜ ਸੀ , ਪੰਜਵਾ ਘੁੰਮਣ ਨਗਰ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ, ਬੀ.ਪੀ. ਅਤੇ ਦਿੱਲ ਦੀ ਬੀਮਾਰੀ ਨਾਲ ਪੀੜਤ ਸੀ ਅਤੇ ਛੇਵਾਂ ਬਾਜਵਾ ਕਲੋਨੀ ਦਾ ਰਹਿਣ ਵਾਲਾ 37 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਪਿਛਲੇ ਪੰਜ ਦਿਨਾਂ ਤੋਂ ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ।ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ। ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 93 ਹੋ ਗਈ ਹੈ।
ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1900 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 64358 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 4247 ਕੋਵਿਡ ਪੋਜਟਿਵ, 57761 ਨੈਗਟਿਵ ਅਤੇ ਲੱਗਭਗ 2200 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।