ਪਟਿਆਲਾ ਜਿਲੇ ਵਿੱਚ ਥਾਪਰ ਕੈਂਪਸ ਤੋਂ ਹੋਰ ਮਾਮਲੇ ਸਾਹਮਣੇ ਆਏ; ਹੋਰ ਕੰਟੈਨਮੈਂਟ ਜੋਨ ਏਰੀਏ ਨੁੰ ਐਲਾਨਿਆ

115

ਪਟਿਆਲਾ ਜਿਲੇ ਵਿੱਚ ਥਾਪਰ ਕੈਂਪਸ ਤੋਂ ਹੋਰ ਮਾਮਲੇ ਸਾਹਮਣੇ ਆਏ; ਹੋਰ ਕੰਟੈਨਮੈਂਟ ਜੋਨ ਏਰੀਏ ਨੁੰ ਐਲਾਨਿਆ

ਪਟਿਆਲਾ 15 ਮਾਰਚ (          )

ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 1553 ਵਿਅਕਤੀਆਂ ਨੇ ਕਰਵਾਇਆ ਕੋਵਿਡ ਵੈਕਸੀਨ ਦਾ ਟੀਕਾਕਰਨ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲੇ ਦੇ ਸਰਕਾਰੀ ਸਿਹਤ ਸੰਸ਼ਥਾਵਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 1553 ਟੀਕੇ ਲਗਾਏ ਗਏ । ਜਿਹਨਾਂ ਵਿੱਚੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 867 ਸੀਨੀਅਰ ਸਿਟੀਜਨ ਵੀ ਸ਼ਾਮਲ ਸਨ । ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ੳੁਚ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਰਜਿਟਰਡ ਪੱਤਰਕਾਰ (ਇਲੈਕਟ੍ਰੋਨਿਕ ਅਤੇ ਪਿ੍ਰੰਟ ਮੀਡੀਆਂ) ਅਤੇ ਬੈਂਕ  ਮੁਲਾਜਮਾ ਦਾ ਕੋਵਿਡ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਕੋਵਿਡ ਟੀਕਾਕਰਨ ਲਈ ਆਪਣਾ ਆਈ. ਡੀ. ਪਰੂਫ ਜਿਵੇਂ ਕਿ ਅਧਾਰ ਕਾਰਡ/ ਡਰਾਇਵਿੰਗ ਲਾਇਸੈਂਸ / ਪੈਨ ਕਾਰਡ/ ਵੋਟਰ ਕਾਰਡ ਆਦਿ ਵਿੱਚੋ ਇੱਕ ਪਰੂਫ ਲਿਆਉਣਾ ਜਰੂਰੀ ਹੈ ਅਤੇ ਰਜਿਸ਼ਟਰਡ ਪੱਤਰਕਾਰ ਆਈ.ਡੀ ਪਰੂਫ ਦੇ ਨਾਲ ਰਜਿਸ਼ਟਰਡ ਮੀਡੀਆ ਦਾ ਆਈ ਡੀ. ਪਰੂਫ ਵੀ ਨਾਲ ਜਰੂਰ ਲ਼ੇ ਕੇ ਆਉਣ।ਉਹਨਾਂ ਫਰੰਟ ਲਾਈਨ ਵਰਕਰ ਦੇ ਤੌਰ ਤੇਂ ਕੰਮ ਕਰ ਰਹੇ ਰਜਿਸਟਰਡ ਅਧਿਆਪਕਾਂ ਨੁੰ ਵੀ ਅਪੀਲ ਕੀਤੀ ਕਿ ਉਹ ਆਪਣਾ ਕੋਵਿਡ ਟੀਕਾਕਰਣ ਜਰੂਰ ਕਰਵਾਉਣ।

ਅੱਜ ਜਿਲੇ ਵਿੱਚ 106 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 1412 ਦੇ  ਕਰੀਬ ਰਿਪੋਰਟਾਂ ਵਿਚੋਂ 106 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 18701 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 85 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16967 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1195 ਹੈ।

ਪਟਿਆਲਾ ਜਿਲੇ ਵਿੱਚ ਥਾਪਰ ਕੈਂਪਸ ਤੋਂ ਹੋਰ ਮਾਮਲੇ ਸਾਹਮਣੇ ਆਏ; ਹੋਰ ਕੰਟੈਨਮੈਂਟ ਜੋਨ ਏਰੀਏ ਨੁੰ ਐਲਾਨਿਆ

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 106 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 66, ਸਮਾਣਾ ਤੋਂ 06, ਰਾਜਪੁਰਾ ਤੋਂ 17, ਬਲਾਕ ਕੌਲੀ ਤੋਂ 04, ਬਲਾਕ ਕਾਲੋਮਾਜਰਾ ਤੋਂ 07, ਬਲਾਕ ਸ਼ੁਤਰਾਣਾਂ ਤੋਂ 04 ਅਤੇ ਬਲਾਕ ਦੁਧਣ ਸਾਂਧਾਂ ਤੋਂ 02 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 25 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 81 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਉਹਨਾਂ ਕਿਹਾ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਦੱਸਿਆਂ ਕਿ ਥਾਪਰ ਯੂਨੀਵਰਸਿਟੀ ਕੈੰਪਸ ਵਿਚ ਕੰਨਟੈਕਟ ਟ੍ਰ਼ੇਸਿੰਗ ਦੌਰਾਨ 15 ਹੋਰ ਵਿਦਿਆਰਥੀ ਕੋਵਿਡ ਪਾਜਿ਼ਟਿਵ ਪਾਏ ਗਏ ਹਨ, ਜਿਸ ਨਾਲ ਥਾਪਰ ਯੂਨੀਵਰਸਿਟੀ ਕੈੰਪਸ ਵਿੱਚ ਕੁੱਲ ਪੋਜਟਿਵ ਕੇਸਾਂ ਦੀ ਗਿਣਤੀ 38 ਹੋ ਗਈ ਹੈ।ਜਿਸ ਨੂੰ ਦੇਖਦੇ ਹੋਏ ਥਾਪਰ ਯੂਨੀਵਰਸਿਟੀ ਦੇ ਤਿੰਨ ਹੋਰ ਹੋਸਟਲ ਜੇ.,ਕੇ.,ਐਲ. ਅਤੇ ਕੁੱਝ ਰਿਹਾਇਸ਼ੀ ਏਰੀਏ ਨੂੰ ਕੰਨਟੈਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਤੋ ਇਲਾਵਾ ਏਰੀਏ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਨਿਊ ਲਾਲ ਬਾਗ ਅਤੇ ਪ੍ਰਤਾਪ ਨਗਰ ਦੇ ਬਲਾਕ ਸੀ ਨੂੰ ਵੀ ਮਾਈਕਰੋ ਕੰਟੈਨਮਂੈਟ ਜ਼ੋਨ ਐਲਾਨਿਆ ਗਿਆ ਹੈ।ਉਹਨਾਂ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਜਿਆਦਾਤਰ ਕੇਸ ਪਟਿਆਲਾ ਸ਼ਹਿਰੀ ਖੇਤਰ ਵਿਚੋ ਰਿਪੋਰਟ ਹੋ ਰਹੇ ਹਨ।ਜਿਸ ਦਾ ਮੁੱਖ ਕਾਰਣ ਲੋਕਾਂ ਵੱਲੋਂ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3059 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,88,620 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 18701 ਕੋਵਿਡ ਪੋਜਟਿਵ, 3,66,542 ਨੈਗੇਟਿਵ ਅਤੇ ਲਗਭਗ 2977 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।