ਪਟਿਆਲਾ ਜਿਲੇ ਵਿੱਚ ਦੋ ਹੋਰ ਮਾਈਕਰੋ ਕੰਟੈਨਮੈਂਟ ਲਗਾਈ; ਸਮਾਂ ਪੁਰਾ ਹੋਣ ਤੇ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ

178

ਪਟਿਆਲਾ ਜਿਲੇ ਵਿੱਚ ਦੋ ਹੋਰ ਮਾਈਕਰੋ ਕੰਟੈਨਮੈਂਟ ਲਗਾਈ; ਸਮਾਂ ਪੁਰਾ ਹੋਣ ਤੇ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ

ਪਟਿਆਲਾ 20 ਅਗਸਤ  (       )

ਜਿਲੇ ਵਿਚ 164 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1900 ਦੇ ਕਰੀਬ ਰਿਪੋਰਟਾਂ ਵਿਚੋ 164 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੂਚਨਾ ਲਧਿਆਣਾ ਅਤੇ ਇੱਕ ਪੋਜਟਿਵ ਕੇਸ ਦੀ ਸੁਚਨਾ ਪੀ.ਜੀ.ਆਾਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 4411 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 98 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2856 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 98 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2856 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1457 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 164 ਕੇਸਾਂ ਵਿਚੋ 83 ਪਟਿਆਲਾ ਸ਼ਹਿਰ,21 ਰਾਜਪੁਰਾ, 25 ਨਾਭਾ, 12 ਸਮਾਣਾ ਅਤੇ 23 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 23 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ , 141 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਮਜੀਠੀਆਂ ਐਨਕਲੇਵ ਅਤੇ ਅਰਬਨ ਅਸਟੇਟ ਦੋ ਤੋਂ ਪੰਜ-ਪੰਜ, ਅਨੰਦ ਨਗਰ ਤੋਂ ਚਾਰ, ਪ੍ਰੀਤ ਨਗਰ, ਰੇਲਵੇ ਕਲੋਨੀ, ਗੁੜ ਮੰਡੀ, ਗੁਰੂ ਨਾਨਕ ਨਗਰ, ਪੁਰਾਨਾ ਬਿਸ਼ਨ ਨਗਰ, ਖਾਲਸਾ ਮੁਹੱਲਾ, ਮਾਡਲ ਟਾਉਨ ਤੋਂ ਦੋ-ਦੋ, ਗੁੱਡ ਅਰਥ ਕਲੋਨੀ, ਭਾਖੜਾ ਐਨਕਲੇਵ,ਰਾਘੋ ਮਾਜਰਾ, ਰੋਇਲ ਐਨਕਲੇਵ, ਪੁਲਿਸ ਲਾਈਨ, ਯਾਦਵਿੰਦਰਾ ਕਲੋਨੀ, ਏਕਤਾ ਵਿਹਾਰ, ਜੈ ਜਵਾਨ ਕਲੋਨੀ, ਜੁਝਾਰ ਨਗਰ, ਪੰਜਾਬੀ ਬਾਗ,ਵਿਕਾਸ ਕਲੋਨੀ, ਮਹਿੰਦਰਾ ਕਲੋਨੀ, ਮੋਤਾ ਸਿੰਘ ਨਗਰ, ਦਰਸ਼ਨ ਨਗਰ, ਹਰਿੰਦਰ ਨਗਰ, ਘੁਮੰਣ ਨਗਰ, ਤ੍ਰਿਵੈਨੀ ਚੋਂਕ, ਗੋਬਿੰਦ ਬਾਗ, ਕਮਲ ਕਲੋਨੀ, ਪ੍ਰੌਫੈਸਰ ਕਲੋਨੀ, ਤੋਪਖਾਨਾ ਮੋੜ, ਨਿਉ ਲਾਲ ਬਾਗ, ਰੋਜ ਕਲੋਨੀ, ਘਾਸ ਮੰਡੀ, ਬੈਂਕ ਕਲੋਨੀ, ਪ੍ਰੇਮ ਨਗਰ, ਅਜੀਤ ਨਗਰ, ਬਚਿੱਤਰ ਨਗਰ, ਡਾਕਟਰ ਐਨਕਲੇਵ, ਲਹਿਲ ਕਲੋਨੀ, ਰਘਬੀਰ ਮਾਰਗ, ਲਾਹੋਰੀ ਗੇਟ, ਫੁਲਕੀਆਂ ਐਨਕਲੇਵ, ਸਿਵਲ ਲਾਈਨ, ਵਿਦਿਆ ਨਗਰ, ਰਤਨ ਨਗਰ, ਅਰਬਨ ਅਸਟੇਟ ਇੱਕ, ਮਹਿੰਦਰਾ ਕੰਪਲੈਕਸ, ਗ੍ਰੀਨ ਪਾਰਕ ਕਲੋਨੀ, ਹਰਗੋਬਿੰਦ ਨਗਰ, ਪ੍ਰਤਾਪ ਨਗਰ, ਹੀਰਾ ਨਗਰ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਾਂਧੀ ਕਲੋਨੀ ਤੋਂ ਪੰਜ, ਨੇੜੇ ਆਰਿਆ ਸਮਾਜ ਮੰਦਰ, ਅਨੰਦ ਕਲੋਨੀ, ਵਿਕਾਸ ਨਗਰ, ਤੋਂ ਦੋ-ਦੋ, ਨੇੜੇ ਐਨ.ਟੀ.ਸੀ ਸਕੂਲ, ਗੁਰੁ ਅਮਰਦਾਸ ਕਲੋਨੀ, ਘੱਗਰ ਸਰਾਏ, ਪੁਰਾਨਾ ਰਾਜਪੂਰਾ, ਰਾਜਪੁਰਾ ਟਾਉਨ, ਗੁਰੁ ਨਾਨਕ ਕਲੋਨੀ, ਡਾਲੀਮਾ ਵਿਹਾਰ, ਵਰਕ ਕੇਅਰ ਸੈਂਟਰ, ਟੀਚਰ ਕਲੋਨੀ ਆਦਿ ਥਾਂਵਾ ਤੋਂ ਇੱਕ -ਇੱਕ, ਨਾਭਾ ਦੇ  ਬਸੰਤਪੁਰਾ ਮੁੱਹਲਾ ਤੋਂ ਤਿੰਨ, ਸੰਗਤਪੁਰਾ, ਸ਼ਿਵਪੁਰੀ ਬਸਤੀ, ਸਾਖੀਆਂ ਸਟਰੀਟ, ਰਵੀਦਾਸ ਮੁੱਹਲਾ, ਸੰਗਤਪੁਰਾ ਮੁਹੱਲਾ, ਦੁਲਦੀ ਗੇਟ, ਪਾਂਡੁਸਰ ਮੁੱਹਲਾ, ਦਸ਼ਮੇਸ਼ ਕਲੋਨੀ, ਪੁਰਾਨਾ ਹਾਥੀਖਾਨਾ, ਨਿਉ ਪਟੇਲ ਨਗਰ, ਰੋਹਟੀ ਛੰਨਾ, ਬੋੜਾਂ ਗੇਟ, ਕਰਤਾਰਪੁਰਾ ਮੁੱਹਲਾ, ਬੈਂਕ ਸਟਰੀਟ, ਹਰੀਦਾਸ ਕਲੋਨੀ, ਭੱਠਾ ਸਟਰੀਟ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ  ਪ੍ਰਤਾਪ ਕਲੋਨੀ ਤੋਂ ਪੰਜ, ਘੜਾਮਾ ਪੱਤੀ, ਧੋਬੀਆਂ ਮੁੱਹਲਾ, ਮਲਕਾਨਾ ਪੱਤੀ, ਵੜੈਚ ਕਲੋਨੀ, ਗੁਰੁ ਗੋਬਿੰਦ ਸਿੰਘ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ ਅਤੇੇ 23 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ 10 ਪੁਲਿਸ ਮੁਲਾਜਮ, ਦੋ ਗਰਭਵੱਤੀ ਮਾਂਵਾ ਅਤੇ ਚਾਰ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਦੋ ਹੋਰ ਮਾਈਕਰੋ ਕੰਟੈਨਮੈਂਟ ਲਗਾਈ; ਸਮਾਂ ਪੁਰਾ ਹੋਣ ਤੇ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ
Corona

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਏਰੀਏ ਵਿਚਂੋ ਜਿਆਦਾ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਸ਼ਹਿਰ ਦੇ ਦੋ ਹੋਰ ਥਾਂਵਾ ਰੋਜ ਐਵੀਨਿਉ ਅਤੇ ਰਣਜੀਤ ਨਗਰ ਬਲਾਕ ਏ ਵਿੱਚ ਮਾਈਕਰੋ ਕੰਟੈਨਮੈਂਟ ਲਗਾ ਕੇ ਇਹਨਾਂ ਏਰੀਏ ਵਿਚੋ ਅੱਗਲੇ ਦੱਸ ਦਿਨਾਂ ਲਈ ਲੋਕਾਂ ਦੇ ਬਾਹਰ ਆਣ ਜਾਣ ਤੇਂ ਪਾਬੰਦੀ ਲਗਾ ਦਿੱਤੀ ਗਈ ਹੈ।ਇਸੇ ਤਰਾਂ ਕਿ ਜਿਲੇ ਦੇ ਤਿੰਨ ਹੋਰ ਥਾਂਵਾ ਜਿਹਨਾਂ ਵਿੱਚ ਪਟਿਆਲਾ ਸ਼ਹਿਰ ਦੀ ਮਾਰਕਲ ਕਲੋਨੀ , ਐਮ.ਆਈ.ਜੀ.ਫਲੇਟ ਫੇਜ ਇੱਕ ਅਤੇ ਨਾਭਾ ਦਾ ਨਿਉ ਬਸਤੀ ਸ਼ਾਮਲ ਹੈ ਵਿੱਚ ਲਗਾਈਆਂ ਮਾਈਕਰੋ ਕੰਟੈਨਮੈਂਟ ਦਾ ਸਮਾਂ ਪੁਰਾ ਹੋਣ ਅਤੇ ਇਹਨਾਂ ਏਰੀਏ ਵਿਚੋ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਇਹਨਾਂ ਥਾਂਵਾ ਤੇਂ ਲੱਗੀ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਪੰਜ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ। ਪਹਿਲਾ ਪਟਿਆਲਾ ਦੇ ਲਹੋਰੀ ਗੇਟ ਗਾਂਧੀ ਨਗਰ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਬੀ.ਪੀ. ਅਤੇ ਅਸਥਮਾ ਦਾ ਪੁਰਾਨਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ,ਦੁਸਰਾ ਸਰਾਭਾ ਨਗਰ ਪਟਿਆਲਾ ਦੀ ਰਹਿਣ ਵਾਲੀ 58 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਬੀਤੇ ਦਿਨ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਈ ਸੀ, ਤੀਸਰਾ ਧਰਮਪੁਰਾ ਬਜਾਰ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਜੋ ਕਿ ਸ਼ੁਗਰ, ਬੀ.ਪੀ. ਦਾ ਪੁਰਾਨਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਚੋਥਾਂ ਪਿੰਡ ਪਹਾੜਪੁਰ ਬਲਾਕ ਕੋਲੀ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਬੀ.ਪੀ. ਦੀ ਪੁਰਾਨੀ ਮਰੀਜ ਸੀ ਅਤੇ ਬੁਖਾਰ ਤੇਂ ਸਾਹ ਦੀ ਦਿੱਕਤ ਹੋਣ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ, ਪੰਜਵਾ ਪਿੰਡ ਬੁਧਨਪੁਰ ਬਲਾਕ ਕੋਲੀ ਦਾ ਰਹਿਣ ਵਾਲਾ 39 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਹਫਤਾ ਪਹਿਲਾ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਹੋਇਆ ਸੀ, ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ। ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 98 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2300 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 66658 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 4411 ਕੋਵਿਡ ਪੋਜਟਿਵ, 59486 ਨੈਗਟਿਵ ਅਤੇ ਲੱਗਭਗ 2600 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।