ਪਟਿਆਲਾ ਜਿਲੇ ਵਿੱਚ ਬਰਡ ਫਲੂ ਤੋਂ ਬੱਚਣ ਲਈ ਐਡਵਾਈਜਰੀ ਜਾਰੀ : ਸਿਵਲ ਸਰਜਨ

278

ਪਟਿਆਲਾ ਜਿਲੇ ਵਿੱਚ ਬਰਡ ਫਲੂ ਤੋਂ ਬੱਚਣ ਲਈ ਐਡਵਾਈਜਰੀ ਜਾਰੀ : ਸਿਵਲ ਸਰਜਨ

ਪਟਿਆਲਾ 9 ਜਨਵਰੀ (                 )

ਜਿਲੇ ਵਿੱਚ ਅੱਜੇ ਤੱਕ ਬਰਡ ਫਲ਼ੂ ਦਾ ਕੋਈ ਕੇਸ ਸਾਹਮਣੇ ਨਹੀ ਆਇਆ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦੱਸਿਆਂ ਕਿ ਜਿਸ ਬਾਰੇ ਸ਼ੰਕੇ ਜਾਹਰ ਕੀਤੇ ਜਾ ਰਹੇ ਹਨ, ਉਸ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਂਦੀ ਹੈ ਕਿ ਇਸ ਸਮੇਂ ਬਰਡ ਫਲੂ ਨਾਲ ਕੋਈ ਮੱਨੁਖੀ ਲਾਗ ਹੋਣ ਦੇ ਜਿੱਲੇ ਵਿੱਚ ਕੇਸ ਸਾਹਮਣੇ ਨਹੀ ਆਇਆ ਅਤੇ ਜਿਲੇ ਵਿੱਚ ਨਾ ਹੀ ਇਸ ਦਾ ਕਿੱਥੇ ਵੀ ਕਿਸੇ ਪ੍ਰਕਾਰ ਦੇ ਪੰਛੀਆਂ ਜਾਂ ਪੋਲਟਰੀ ਫਾਰਮ ਦੀਆਂ ਮੁਰਗੀਆਂ ਦੀ ਇਸ ਨਾਲ ਬਿਮਾਰ ਹੋਣ ਦੀ ਸੁਚਨਾ ਪ੍ਰਾਪਤ ਹੋਈ ਹੈ।ਇਸ ਲਈ ਇਸ ਸਬੰਧੀ ਸਾਰੇ ਡਰ ਬਿਨਾ ਕਿਸੇ ਅਧਾਰ ਤੋਂ ਹਨ।ਇਸ ਸਬੰਧੀ ਡਰਨ ਵਾਲੀ ਕੋਈ ਗੱਲ ਨਹੀ ਹੈ।ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਕਾਇਮ ਹੈ ਅਤੇ ਅਜਿਹੀ ਕਿਸੇ ਸੁਰਤ ਵਿੱਚ ਕਿਸੇ ਸਬੰਧਤ ਪੋਲਟਰੀ ਕਰਮਚਾਰੀ ਦੇ ਲੱਛਣ ਆਉਣ ਤੇਂ ਵਿਭਾਗ ਉਸ ਦੀ ਜਾਂਚ ਕਰਨ ਵਿੱਚ ਸਮਰਥ ਹੈ।ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋ ਵੀ ਹਦਾਇਤਾਂ ਜਾਰੀ ਹੋਈਆ ਹਨ ਕਿ ਜੇਕਰ ਕਿੱਥੇ ਵੀ ਇੱਕਠੇ ਪੰਛੀਆਂ ਜਾਂ ਪੋਲਟਰੀ ਫਾਰਮ ਵਿੱਚ ਕਾਫੀ ਮੁਰਗੀਆਂ ਦੇ ਮਰਨ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਸੁਚਨਾ ਤੁਰੰਤ ਪਸ਼ੁ ਪਾਲਣ ਵਿਭਾਗ ਨੂੰ ਦਿੱਤੀ ਜਾਵੇ।ਉਹਨਾਂ ਕਿਹਾ ਕਿ ਪੋਲਟਰੀ ਫਾਰਮ ਵਿੱਚ ਕੰਮ ਕਰਦੇ ਸਫਾਈ ਕਰਮਚਾਰੀ ਪੋਲਟਰੀ ਫਾਰਮ ਦੀ ਸਫਾਈ ਕਰਦੇ ਸਮੇਂ ਗਲਬਜ ( ਦਸਤਾਨੇ) ਅਤੇ ਮੁੰਹ ਤੇਂ ਮਾਸਕ ਪਾਉਣਾ ਯਕੀਨੀ ਬਣਾਉਣ ਅਤੇ ਮੁਰਗੀਆਂ ਦੇ ਬਿਮਾਰ ਹੋਣ ਜਾਂ ਮਰਨ ਦੀ ਸੁਚਨਾ ਨਾ ਛੁਪਾਉਣ।

ਪਟਿਆਲਾ ਜਿਲੇ ਵਿੱਚ ਬਰਡ ਫਲੂ ਤੋਂ ਬੱਚਣ ਲਈ ਐਡਵਾਈਜਰੀ ਜਾਰੀ : ਸਿਵਲ ਸਰਜਨ

ਡਾ. ਸੁਮੀਤ ਸਿੰਘ ਜਿਲਾ ਐਪੀਡੋਮੋਲੋਜਿਸਟ ਨੇਂ ਕਿਹਾ ਕਿ ਬਰਡ ਫਲੂ ਤੋਂ ਬੱਚਣ ਸਬੰਧੀ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਚੰਗੀ ਤਰਾਂ ਪਕਾਏ ਹੋਏ ਚਿੱਕਨ ਵਿੱਚ ਕਿਸੇ ਪ੍ਰਕਾਰ ਦੇ ਵਾਇਰਸ ਦੇ ਅੱਗੇ ਫੈਲਣ ਦਾ ਖਤਰਾ ਖਤਮ ਹੋ ਜਾਂਦਾ ਹੈ।ਇਸ ਲਈ ਚਿੱਕਨ ਨੂੰ ਬਣਾਉਣ ਤੋਂ ਪਹਿਲਾ ਉਸ ਨੂੰ ਗਰਮ ਪਾਣੀ ਨਾਲ ਚੰਗੀ ਤਰਾਂ ਸਾਫ ਕਰਕੇ ਪਕਾਇਆ ਜਾਵੇ।ਉਹਨਾਂ ਕਿਹਾ ਕਿ ਰੋਸਟਡ ਚਿੱਕਨ ਵਿੱਚ ਅੰਦਰੁਨੀ ਸਤਿਹ ਤੇਂ ਤਾਪਮਾਨ ਘੱਟ ਰਹਿਣ ਕਾਰਣ ਉਹ ਚੰਗੀ ਤਰਾਂ ਨਹੀ ਪੱਕਦਾ, ਇਸ ਲਈ ਰੋਸਟਡ ਚਿੱਕਨ ਦੀ ਬਜਾਏ ਬੁਆਇਲ ਜਾਂ ਚਿੱਕਨ ਤਰੀ ਨੂੰ ਤਰਜੀਹ ਦਿੱਤੀ ਜਾਵੇ।