ਪਟਿਆਲਾ ਜਿਲੇ ਵਿੱਚ ਮਾਈਕਰੋ ਕੰਟੈਨਮੈਂਟਾ ਦੀ ਗਿਣਤੀ 22 ਅਤੇ ਇੱਕ ਵੱਡੀ ਕਮਟੈਨਮੈਂਟ ਸਮੇਤ 23 ਹੋ ਗਈ
ਪਟਿਆਲਾ 14 ਅਗਸਤ ( )
ਜਿਲੇ ਵਿਚ 130 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1225 ਦੇ ਕਰੀਬ ਰਿਪੋਰਟਾਂ ਵਿਚੋ 130 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 3500 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 88 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2177 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 67 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2177 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1256 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 130 ਕੇਸਾਂ ਵਿਚੋ 63 ਪਟਿਆਲਾ ਸ਼ਹਿਰ, 24 ਨਾਭਾ, 08 ਸਮਾਣਾ, 16 ਰਾਜਪੁਰਾ ਅਤੇ 19 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 23 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 107 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਹੀਰਾ ਨਗਰ ਅਤੇ ਪ੍ਰੇਮ ਕਲੋਨੀ ਤੋਂ ਪੰਜ-ਪੰਜ, ਪੁਰਾਣਾ ਮੇਹਰ ਸਿੰਘ ਕਲੋਨੀ, ਗੁਰੂ ਨਾਨਕ ਨਗਰ, ਰਤਨ ਨਗਰ ਤੋਂ ਤਿੰਨ-ਤਿੰਨ, ਭਿੰਡੀਆਂ ਸਟਰੀਟ, ਇੰਦਰਾਪੁਰੀ ਕਲੋਨੀ, ਅਨੰਦ ਨਗਰ, ਪ੍ਰਤਾਪ ਨਗਰ ਤੋਂ ਦੋ-ਦੋ, ਵਿਕਾਸ ਨਗਰ, ਸਮਾਣੀਆਂ ਗੇਟ, ਰਾਘੋ ਮਾਜਰਾ, ਗਰੀਨ ਵਿਉ ਕਲੋਨੀ, ਦਸ਼ਮੇਸ਼ ਨਗਰ, ਪੰਜਾਬੀ ਯੁਨੀਵਰਸਿਟੀ, ਅਜੀਤ ਨਗਰ, ਸੁਨਿਆਰ ਬੱਸਤੀ, ਫੁਲਕੀਆਂ ਐਨਕਲੇਵ, ਯਾਦਵਿੰਦਰਾ ਕਲੋਨੀ, ਬੰਡੁਗਰ, ਅਰੋੜਿਆਂ ਮੁੱਹਲਾ, ਨਾਭਾ ਗੇਟ, ਧੀਰੂ ਨਗਰ, ਬਚਿੱਤਰ ਨਗਰ, ਬਿਸ਼ਨ ਨਗਰ, ਗੁਰਦਰਸ਼ਨ ਕਲੋਨੀ, ਮਾਲਵਾ ਐਨਕਲੇਵ, ਪ੍ਰੀਤ ਨਗਰ, ਪਾਸੀ ਰੋਡ, ਟੋਭਾ ਕਸ਼ਮੀਰੀਆਂ, ਅਰਬਨ ਅਸਟੇਟ ਦੋ, ਮਾਰਕਲ ਕਲੋਨੀ, ਉਪਕਾਰ ਨਗਰ, ਰਾਮ ਨਗਰ, ਪੁਲਿਸ ਲਾਈਨ,ਗਰੇਵਾਲ ਐਵੀਨਿਉ, ਘੁਮੰਣ ਨਗਰ, ਚੀਮਾ ਬਾਗ, ਨਾਭਾ ਰੋਡ, ਸੇਵਕ ਕਲੋਨੀ, ਮਾਡਲ ਟਾਉਨ, ਹੀਰਾ ਬਾਗ, ਸ਼ੇਰਾਂ ਵਾਲਾ ਗੇਟ, ਨਿਉ ਸੈਨਚੁਰੀ ਐਨਕਲੇਵ ਆਦਿ ਤੋਂ ਇੱਕ-ਇੱਕ, ਨਾਭਾ ਦੇ ਹੀਰਾ ਐਨਕਲੇਵ ਅਤੇ ਆਫੀਸਰ ਕਲੋਨੀ ਤੋਂ ਚਾਰ – ਚਾਰ, ਬਸੰਤਪੁਰਾ , ਬੈਂਕ ਸਟਰੀਟ, ਹੀਰਾ ਮੱਹਲ, ਗੋਬਿੰਦ ਨਗਰ, ਪ੍ਰੀਤ ਵਿਹਾਰ, ਕਰਤਾਰਪੁਰਾ ਮੁਹੱਲਾ ਤੋਂ ਦੋ- ਦੋ, ਆਪੋ ਆਪ ਸਟਰੀਟ, ਪਾਂਡੁਸਰ ਮੁੱਹਲਾ, ਅਜੀਤ ਨਗਰ ਤੋਂ ਇੱਕ ਇੱਕ, ਰਾਜਪੁਰਾ ਦੇ ਦਸ਼ਮੇਸ਼ ਕਲੋਨੀ ਤੋਂ ਤਿੰਨ, ਗੁਰੁੂਦੁਆਰਾ ਸਿੰਘ ਸਭਾ ਰੋਡ ਤੋਂ ਦੋ, ਵਰਕ ਕੰਟੈਨਟ ਕਲੋਨੀ, ਰੇਲਵੇ ਕਲੋਨੀ, ਮਹਿੰਦਰ ਗੰਜ, ਗੁਰੂ ਅਰਜੁਨ ਦੇਵ ਕਲੋਨੀ ,ਗੁਉਸ਼ਾਲਾ ਰੋਡ , ਰਾਜਪੁਰਾ, ਜਗਦੀਸ਼ ਕਲੋਨੀ, ਕੇ.ਐਸ.ਐਮ ਰੋਡ, ਬਾਬਾ ਦੀਪ ਸਿੰਘ ਕਲੋਨੀ ਆਦਿ ਤੋਂ ਇੱਕ-ਇੱਕ, ਸਮਾਣਾ ਤੋਂ ਛੱਪੜ ਬੰਦਾ ਮੁੱਹਲਾ ਤੋਂ ਤਿੰਨ, ਪ੍ਰੀਤ ਨਗਰ, ਪ੍ਰਤਾਪ ਕਲੋਨੀ, ਪੰਜਾਬੀ ਬਾਗ, ਇੰਦਰਪੁਰੀ ਮੁਹੱਲਾ ਆਦਿ ਤੋਂ ਇੱਕ-ਇੱਕ, ਅਤੇ 19 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਦੋ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ ਹੋ ਗਈ ਹੈ ਜਿਹਨਾਂ ਵਿੱਚ ਪਹਿਲਾ ਪਟਿਆਲਾ ਦੇ ਰਤਨ ਨਗਰ ਦੀ ਰਹਿਣ ਵਾਲੀ 55 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਦੋ ਦਿਨ ਪਹਿਲਾ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ, ਦੁਸਰਾ ਪਟਿਆਲਾ ਦੇ ਸਮਾਣੀਆਂ ਗੇਟ ਦਾ ਰਹਿਣ ਵਾਲਾ 73 ਸਾਲਾ ਬਜੁਰਗ ਜੋ ਕਿ ਟੀ.ਬੀ ਦਾ ਮਰੀਜ ਸੀ ਅਤੇ ਟੀ.ਬੀ ਹਸਪਤਾਲ ਵਿੱਚ ਦਾਖਲ਼ ਸੀ ਅਤੇ ਬਾਦ ਵਿੱਚ ਸਾਹ ਦੀ ਦਿੱਕਤ ਹੋਣ ਤੇਂ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ,ਤੀਸਰਾ ਪਿੰਡ ਨੀਲਪੁਰ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 45 ਸਾਲਾ ਵਿਅਕਤੀ ਜੋ ਕਿ ਪੁਰਾਨੀ ਸ਼ੁਗਰ ਦਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਚੋਥਾ ਪਿੰਡ ਈਸਰ ਹੇੜੀ ਬਲਾਕ ਦੁਧਨਸਾਧਾ ਦਾ ਰਹਿਣ ਵਾਲਾ 52 ਸਾਲਾ ਵਿਅਕਤੀ ਜੋ ਕਿ ਸਿਰ ਦੀ ਤਕਲੀਫ ਕਾਰਣ ਪਿਛਲੇ ਕਾਫੀ ਦਿਨਾਂ ਤੋਂ ਕੰੰਮਾਂਡੋ ਹਸਪਤਾਲ ਪੰਚਕੁਲਾ (ਹਰਿਆਣਾ) ਵਿਚ ਦਾਖਲ ਸੀ,ਦੀ ਵੀ ਹਸਪਤਾਲ ਵਿਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ ਹੁਣ 67 ਹੋ ਗਈ ਹੈ।
ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਅੱਜ ਜਿਲੇ ਵਿੱਚ ਦੋ ਹੋਰ ਥਾਂਵਾ ਇੱਕ ਨਾਭਾ ਦੇ ਬਸੰਤਪੁਰਾ ਮੁੱਹਲਾ ਅਤੇ ਦੁਸਰਾ ਸਮਾਣਾ ਦੇ ਕੰਨੁਗੋ ਮੁੱਹਲਾ ਵਿਚ ਮਾਈਕਰੋ ਕੰਟੈਨਮੈਂਟ ਲਗਾਏ ਗਏ ਹਨ।ਜਿਸ ਨਾਲ ਹੁੱਣ ਜਿਲੇ ਲੱਗੀਆਂ ਮਾਈਕਰੋ ਕੰਟੈਨਮੈਂਟਾ ਦੀ ਗਿਣਤੀ 22 ਅਤੇ ਇੱਕ ਵੱਡੀ ਕਮਟੈਨਮੈਂਟ ਸਮੇਤ 23 ਹੋ ਗਈ ਹੈ।ਉਹਨਾਂ ਕਿਹਾ ਕਿ ਕੰਟੈਨਮੈਂਟ ਵਾਲੇ ਏਰੀਏ ਵਿਚੋ ਰੈਨਡਮ ਸੈਂਪਲਿੰਗ ਜਾਰੀ ਹੈ।
ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ 25048 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 248 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਹਨਾਂ ਦੱਸਿਆਂ ਕਿ ਜਿਲੇ ਵਿੱਚ ਇਸ ਸੀਜਨ ਦੋਰਾਣ ਹੁਣ ਤੱਕ ਲਏ 88 ਡੇਂਗੁ ਟੈਸਟ ਕੀਤੇ ਗਏ।ਜਿਹਨਾਂ ਵਿਚੋਂ ਜਿਲੇ ਵਿਚ ਪਹਿਲਾ ਡੇਂਗੁੁ ਕੇਸ ਪਟਿਆਲਾ ਦੇ ਮਾਡਲ ਟਾਉਨ ਏਰੀਏ ਵਿਚੋਂ ਰਿਪੋਰਟ ਹੋਇਆ ਹੈ ਇਸ ਲਈ ਹੁਣ ਲੋਕਾਂ ਨੂੰ ਕੋਵਿਡ ਦੇ ਨਾਲ ਨਾਲ ਡੇਂਗੁੁ ਪ੍ਰਤੀ ਵੀ ਜਿਆਦਾ ਸੁਚੇਤ ਰਹਿਣ ਦੀ ਲੋੜ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਨਾਲ ਨਾਲ ਡੇਂਗੁ,ਮਲੇਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵੀ ਜਰੂਰ ਅਪਨਾਉਣ।
ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1565 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 57126 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 3500 ਕੋਵਿਡ ਪੋਜਟਿਵ, 51831 ਨੈਗਟਿਵ ਅਤੇ ਲੱਗਭਗ 1655 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।