ਪਟਿਆਲਾ ਜਿਲੇ ਵਿੱਚ ਹੋਰ ਮਾਈਕਰੋਕੰਟੈਨਮੈਂਟ ਏਰੀਏ ਐਲਾਨਿਆ; ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ
ਪਟਿਆਲਾ 10 ਅਪ੍ਰੈਲ ( )
ਅੱਜ ਜਿਲੇ ਵਿੱਚ 266 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ੍ਹ ਵਿੱਚ ਪ੍ਰਾਪਤ 5597 ਦੇ ਕਰੀਬ ਰਿਪੋਰਟਾਂ ਵਿਚੋਂ 266 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ੍ਹ ਵਿਚ ਪੋਜਟਿਵ ਕੇਸਾਂ ਦੀ ਗਿਣਤੀ 24,858 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 261 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 21747 ਹੋ ਗਈ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2483 ਹੈ। ਚਾਰ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 633 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 266 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 138, ਨਾਭਾ ਤੋਂ 17,ਰਾਜਪੁਰਾ ਤੋਂ 12, ਸਮਾਣਾ ਤੋਂ 13, ਬਲਾਕ ਭਾਦਸੋਂ ਤੋਂ 17, ਬਲਾਕ ਕੌਲੀ ਤੋਂ 19, ਬਲਾਕ ਕਾਲੋਮਾਜਰਾ ਤੋਂ 17, ਬਲਾਕ ਸ਼ੁਤਰਾਣਾਂ ਤੋਂ 07, ਬਲਾਕ ਹਰਪਾਲਪੁਰ ਤੋਂ 06 ਅਤੇ ਬਲਾਕ ਦੁਧਣਸਾਧਾਂ ਤੋਂ 20 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 43 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 223 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।
ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਤਹਿਸੀਲ ਨਾਭਾ ਦੇ ਪਿੰਡ ਸੰਗਤਪੁਰਾ ਵਿੱਚ ਇੱਕ ਏਰੀਏ ਵਿੱਚੋਂ 07 ਪੋਜਟਿਵ ਕੇਸ ਆਉਣ ਤੇਂ ਏਰੀਏ ਨੁੰ ਮਾਈਕਰੋਕੰਟੈਨਮੈਂਟ ਐਲਾਨਿਆ ਗਿਆ ਹੈ।ਇਸ ਤੋਂ ਇਲਾਵਾ ਐਨ.ਆਈ.ਐਸ. ਦੇ ਰਿਹਾਇਸ਼ੀ ਇਲਾਕੇ ਵਿੱਚੋਂ ਕੀਤੀ ਗਈ ਕੋਵਿਡ ਸੈਂਪਲਿੰਗ ਦੋਰਾਣ 6 ਹੋਰ ਕੋਵਿਡ ਪੋਜਟਿਵ ਪਾਏ ਜਾਣ ਤੇਂ ਪਹਿਲਾ ਲਗਾਈ ਮਾਈਕਰੋਕੰਟੈਨਮੈਂਟ ਦਾ ਦਾਇਰਾ ਵਧਾਉਂਦੇ ਹੋਏ ਰਿਹਾਇਸ਼ੀ ਇਲਾਕੇ ਨੂੰ ਵੀ ਮਾਈਕਰੋਕੰਟੈਨਮੈਂਟ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਐਨ.ਆਈ.ਐਸ ਵਿੱਚ ਬਾਹਰੀ ਲੋਕਾਂ ਦੇ ਆਉਣ ਤੇਂ ਪਾਬੰਦੀ ਲਗਾ ਦਿੱਤੀ ਗਈ ਹੈ।
ਉਹਨਾਂ ਦੱਸਿਆਂ ਕਿ ਐਸ.ਐਸ.ਟੀ.ਮਾਈਕਰੋਕੰਟੈਨਮੈਂਟ ਏਰੀਏ ਵਿੱਚੋ ਵੀ ਮਾਸ ਕਨਟੈਕ ਟਰੇਸਿੰਗ ਦੋਰਾਣ 200 ਦੇ ਕਰੀਬ ਕੋਵਿਡ ਸੈਂਪਲ ਲਏ ਗਏ ਹਨ।
ਉਹਨਾਂ ਕਿਹਾ ਕਿ ਜਿਲੇ ਵਿੱਚ ਕੋਵਿਡ ਪ੍ਰਬੰਧਾਂ ਦਾ ਜਾਇਜਾ ਲੈਣ ਆਈ ਕੇਂਦਰੀ ਟੀਮ ਦੇ ਮੈਂਬਰਾ ਵੱਲੋਂ ਅੱਜ ਸਬ ਡਵੀਜਨ ਰਾਜਪੁਰਾ ਦਾ ਦੋਰਾ ਕੀਤਾ ਅਤੇ ਉਥੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾ ਵਿੱਚ ਕੋਵਿਡ ਆਈਸੋਲੇਸ਼ਨ ਵਾਰਡਾਂ ਨੂੰ ਵਾਚਿਆ।ਉਹਨਾਂ ਵੱਲੋ ਹਸਪਤਾਲਾਂ ਵਿਚ ਕੋਵਿਡ ਮਰੀਜਾਂ ਦੇ ਇਲਾਜ ਲਈ ਕੀਤੇ ਜਾ ਰਹੇ ਪ੍ਰਬੰਧਾਂ ਤੇਂ ਤੱਸਲੀ ਪ੍ਰਗਟ ਕੀਤੀ।ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਵੱਧਦੇ ਹੋਏ ਪੋਜਟਿਵ ਕੇਸਾਂ ਅਤੇ ਹਸਪਤਾਲਾ ਵਿੱਚ ਦਾਖਲ ਮਰੀਜਾਂ ਦੀ ਗਿਣਤੀ ਨੁੰ ਦੇਖਦੇ ਹੋਏ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾ ਦੇ ਪ੍ਰਬੰਧਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਮਕਸਦ ਲਈ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਵੱਲੋਂ ਪ੍ਰਾਈਵੇਟ ਹਸਪਤਾਲ ਦੇ ਮਾਲਕਾਂ ਨਾਲ ਇੱਕ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਗੰਭੀਰ ਮਰੀਜਾਂ ਦੇ ਇਲਾਜ ਲਈ ਲੋੜੀਂਦੇ ਪ੍ਰਬੰਧਾ ਵਿੱਚ ਵਾਧਾ ਕਰਨ ਲਈ ਕਿਹਾ ਗਿਆ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4432 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 4,62,322 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 24,858 ਕੋਵਿਡ ਪੋਜਟਿਵ, 4,32,791 ਨੈਗੇਟਿਵ ਅਤੇ ਲਗਭਗ 4273 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ 7749 ਟੀਕੇ ਲਗਾਏ ਗਏ।ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਦਾ ਟਕਿਾਕਰਣ ਦੀ ਗਿਣਤੀ 1,06,000 ਦੇ ਕਰੀਬ ਹੋ ਗਈ ਹੈ ।ਉਹਨਾਂ ਕਿਹਾ ਕਿ ਸ਼ਹਿਰੀ ਅਤੇ ਪੇੰਡੁ ਖੇਤਰਾਂ ਵਿੱਚ ਲਗਾਏ ਜਾ ਰਹੇ ਕੋਵਿਡ ਟੀਕਾਕਰਨ ਕੈਂਪਾ ਦਾ ਲੋਕਾਂ ਵੱਲੋ ਭਰਪੂਰ ਲਾਹਾ ਲਿਆ ਗਿਆ। ਡਾ. ਵੀਨੁੰ ਗੋਇਲ ਨੇਂ ਮਿਤੀ 11 ਅਪ੍ਰੈਲ ਨੁੰ ਲੱਗਣ ਵਾਲੇ ਕੈਂਪਾ ਬਾਰੇ ਜਾਣਕਾਰੀ ਦਿੰਦੇੇ ਕਿਹਾ ਕਿ 11 ਅਪ੍ਰੈਲ ਨੂੰ ਵਾਰਡ ਨੰਬਰ 30 ਡਿਸਪੈਂਸਰੀ ਮਥੁਰਾ ਕਲੋਨੀ, ਵਾਰਡ ਨੰਬਰ 37 ਪ੍ਰੀਤ ਗੱਲੀ ਰਾਘੋ ਮਾਜਰਾ, ਵਾਰਡ ਨੰਬਰ 12 ਪ੍ਰੀਤ ਨਗਰ ਗੁਰਦੁਆਰਾ ਸਾਹਿਬ, ਵਾਰਡ ਨੰਬਰ 41 ਰਾਮ ਆਸ਼ਰਮ, ਵਾਰਡ ਨੰਬਰ 25 ਗੁਰਬਖਸ਼ ਕਲੋਨੀ ਗੱਲੀ ਨੰਬਰ 4, ਵਾਰਡ ਨੰਬਰ 50 ਨਿਰੰਕਾਰੀ ਭਵਨ, ਵਾਰਡ ਨੰਬਰ 51 ਸ਼ਾਹੀ ਦਵਾਖਾਨਾ, ਵਾਰਡ ਨੰਬਰ 55 ਸੰਤਾ ਦੀ ਕੁੱਟੀਆ, ਵਾਰਡ ਨੰਬਰ 57 ਕੇਸ਼ਵ ਰਾਜ ਧਰਮਸ਼ਾਲਾ ਬਡੁੰਗਰ, ਵਾਰਡ ਨੰਬਰ 16 ਗੁਰਦੁਆਰਾ ਸਾਹਿਬ ਅਜਾਦ ਨਗਰ, ਵਾਰਡ ਨੰਬਰ 5 ਦੁਰਗਾ ਮੰੰਦਰ ਤ੍ਰਿਪੜੀ,ਵਾਰਡ ਨੰਬਰ 9 ਗੁਰਦੁਆਰਾ ਦੀਪ ਨਗਰ ਤ੍ਰਿਪੜੀ, ਅਮਰ ਆਸ਼ਰਮ, ਤ੍ਰਿਪੜੀ ਪਾਰਕ ਸਾਹਮਣੇ ਪਾਣੀ ਦੀ ਟੈਂਕੀ, ਐਸ.ਐਸ.ਟੀ. ਨਗਰ ਰੋਟਰੀ ਮਿਡ ਟਾਉਨ ਕੱਲਬ, ਨਿਉ ਸੈਨਚੁਰੀ ਐਨਕਲੇਵ ਬੈਕ ਸਾਈਡ ਥਾਪਰ ਕਾਲਜ, ਰਾਧਾਸੁਆਮੀ ਸਤਸੰਗ ਭਵਨ ਅਰਬਨ ਅਸਟੇਟ ਰਾਜਪੁਰਾ ਰੋਡ ਪਟਿਆਲਾ, ਰਾਧਾਸੁਆਮੀ ਸਤਸੰਗ ਭਵਨ ਨਾਭਾ,ਰਾਧਾਸੁਆਮੀ ਸਤਸੰਗ ਭਵਨ ਰਾਜਪੁਰਾ, ਰਾਧਾਸੁਆਮੀ ਸਤਸੰਗ ਭਵਨ ਪਿੰਡ ਕਾਹਨਗੜ ਸਮਾਣਾ ਰੋੜ, ਰਾਧਾਸੁਆਮੀ ਸਤਿਸੰਗ ਭਵਨ ਦੇਵੀਗੜ, ਪੰਜਾਬ ਮੰਡੀ ਬੋਰਡ ਪਟਿਆਲਾ, ਨਾਭਾ,ਪਾਤੜਾਂ, ਸਮਾਣਾ, ਰਾਜਪੁਰਾ ਆਦਿ ਤੋਂ ਇਲਾਵਾ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਦੇ ਕੈਨਪ ਲਗਾਏ ਜਾਣਗੇ।ਉਹਨਾ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਨੇੜੇ ਦੇ ਕੈਂਪਾ ਵਿੱਚ ਪੰਹੁਚ ਕੇ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਜੋ ਕਿ ਬਿੱਲਕੁਲ ਸੁੱਰਖਿਅਤ ਹੈ।