ਪਟਿਆਲਾ ਜਿਲੇ ਵਿੱਚ 6 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ

247

ਪਟਿਆਲਾ ਜਿਲੇ ਵਿੱਚ 6 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ:  ਡਾ. ਮਲਹੋਤਰਾ

ਪਟਿਆਲਾ 4 ਜੁਲਾਈ  (       )

ਜਿਲੇ ਵਿਚ ਛੇ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 517 ਰਿਪੋਰਟਾਂ ਵਿਚੋ 511 ਕੋਵਿਡ ਨੈਗੇਟਿਵ ਅਤੇ 06 ਕੋਵਿਡ ਪੋਜਟਿਵ ਪਾਏ ਗਏ ਹਨ ਜਿਹਨਾਂ ਵਿਚੋ ਇੱਕ ਪੋਜਟਿਵ ਕੇਸ ਦੀ ਮੋਤ ਹੋ ਗਈ ਹੈ।ਉਹਨਾਂ ਦੱਸਿਆਂ ਕਿ ਇਹਨਾਂ ਵਿਚੋ 05 ਪਟਿਆਲਾ ਸ਼ਹਿਰ ਅਤੇ ਇੱਕ ਨਾਭਾ ਨਾਲ ਸਬੰਧਤ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪੋਜਟਿਵ ਕੇਸਾਂ ਵਿਚੋ 2 ਬਾਹਰੀ ਰਾਜ ਤੋਂ ਆਉਣ, ਤਿੰਨ ਫੱਲੂ ਟਾਈਪ ਲੱਛਣਾ ਅਤੇ ਇੱਕ ਰਾਜਿੰਦਰਾ ਹਸਪਤਾਲ ਵਿਚ ਦਾਖਲ ਮਰੀਜ ਹੈ।ਉੁਹਨਾਂ ਦੱਸਿਆਂ ਕਿ ਪਟਿਆਲਾ ਦੇ ਤੋਪਖਾਨਾ ਮੋੋੜ ਏਰੀਏ ਵਿਚ ਰਹਿਣ ਵਾਲਾ 67 ਸਾਲ ਬਜੁਰਗ ਜੋ ਕਿ ਬੁਖਾਰ ਛਾਤੀ ਵਿਚ ਦਰਦ ਅਤੇ ਪੇਟ ਦੀ ਤਕਲੀਫ ਕਾਰਣ ਬੀਤੇ ਦਿਨ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ, ਦੀ ਬੀਤੀ ਰਾਤ ਇਲਾਜ ਦੋਰਾਣ ਮੋਤ ਹੋ ਗਈ ਸੀ,ਜਿਸ ਦੀ ਕੋਵਿਡ ਰਿਪੋਰਟ ਪੋਜਟਿਵ ਪਾਈ ਗਈ ਹੈ। ਜਿਸ ਦਾ ਅੱਜ ਕੋਵਿਡ ਗਾਈਡਲਾਈਨ ਅਨੁਸਾਰ ਸੰਸਕਾਰ ਕਰਵਾ ਦਿੱਤਾ ਗਿਆ ਹੈ।

ਪਟਿਆਲਾ ਜਿਲੇ ਵਿੱਚ 6 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ:  ਡਾ. ਮਲਹੋਤਰਾ
Covid 19

ਪਟਿਆਲਾ ਦੇ ਨਾਭਾ ਗੇਟ ਏਰੀਏ ਵਿਚ ਰਹਿਣ ਵਾਲੀਆ ਮਾਂਵਾ ਧੀਆਂ ਉਮਰ 34 ਸਾਲ ਅਤੇ 18 ਸਾਲ ਜੋ ਕਿ ਮਲੇਰਕੋਟਲਾ ਜਾ ਕੇ ਆਈਆਂ ਸਨ, ਨੂੰ ਫੱਲੂ ਟਾਈਪ ਲੱਛਣ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈਆਂ ਸਨ, ਦੋਨਾਂ ਦੀ ਹੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਅਰਬਨ ਅਸਟੇਟ ਫੇਜ 2 ਦਾ ਰਹਿਣ ਵਾਲਾ 33 ਸਾਲਾ ਨੋਜਵਾਨ ਰਾਜਸਥਾਨ ਅਤੇ ਆਨੰਦ ਨਗਰ ਏ ਐਕਸਟੈਂਸ਼ਨ ਦੀ ਰਹਿਣ ਵਾਲੀ 25 ਸਾਲ ਅੋਰਤ ਦਿੱਲੀ ਤੋਂ ਵਾਪਸ ਆਉਣ ਕਾਰਣ ਲਏ ਕੋਵਿਡ ਸੈਂਪਲ ਪੋਜਟਿਵ ਪਾਏ ਗਏ ਹਨ। ਇਸੇ ਤਰਾਂ ਨਾਭਾ ਦੇ ਮਲੇਰੀਅਨ ਸਟਰੀਟ ਨੇੜੇ ਪੰਚਮੁੱਖੀ ਮੰਦਰ ਏਰੀਏ ਵਿਚ ਰਹਿਣ ਵਾਲਾ 45 ਸਾਲਾ ਵਿਅਕਤੀ ਵੀ ਫੱਲੂ ਲੱਛਣ ਹੋਣ ਤੇਂ ਕੋਵਿਡ ਪੋਜਟਿਵ ਪਾਇਆ ਗਿਆ ਹੈ।

ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ। ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਇੱਕ ਮਰੀਜ ਕੋਵਿਡ ਤੋਂ ਠੀਕ ਹੋਣ ਤੇਂ ਕੋਵਿਡ ਕੇਅਰ ਸੈਂਟਰ ਤੋਂ ਅਤੇ ਛੇ ਮਰੀਜਾਂ ਨੁੰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 599 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 24789 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 356 ਕੋਵਿਡ ਪੋਜਟਿਵ, 23122  ਨੈਗਟਿਵ ਅਤੇ  1267 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 10 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 185 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 161 ਹੈ।