ਪਟਿਆਲਾ ਜਿਲ੍ਹੇ ਵਿੱਚ ਕੋਵਿਡ ਮਰੀਜ ਵੱਧਣ ਨਾਲ ਹਸਪਤਾਲਾ ਵਿੱਚ ਦਾਖਲ਼ ਮਰੀਜਾਂ ਦੀ ਗਿਣਤੀ ਵਿੱਚ ਵਾਧਾ

289

ਪਟਿਆਲਾ ਜਿਲ੍ਹੇ ਵਿੱਚ ਕੋਵਿਡ ਮਰੀਜ ਵੱਧਣ ਨਾਲ ਹਸਪਤਾਲਾ ਵਿੱਚ ਦਾਖਲ਼ ਮਰੀਜਾਂ ਦੀ ਗਿਣਤੀ ਵਿੱਚ ਵਾਧਾ

ਪਟਿਆਲਾ 11 ਅਪ੍ਰੈਲ (          ) 

ਅੱਜ ਜਿਲ੍ਹੇ ਵਿੱਚ 241 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ੍ਹ ਵਿੱਚ ਪ੍ਰਾਪਤ 4407 ਦੇ ਕਰੀਬ ਰਿਪੋਰਟਾਂ ਵਿਚੋਂ 241 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ੍ਹ ਵਿਚ ਪੋਜਟਿਵ ਕੇਸਾਂ ਦੀ ਗਿਣਤੀ 25,099 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 303 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 22050 ਹੋ ਗਈ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2418 ਹੈ। ਤਿੰਨ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 636 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 241 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 136, ਨਾਭਾ ਤੋਂ 07,ਰਾਜਪੁਰਾ ਤੋਂ 18, ਸਮਾਣਾ ਤੋਂ 04, ਬਲਾਕ ਭਾਦਸੋਂ ਤੋਂ 11, ਬਲਾਕ ਕੌਲੀ ਤੋਂ 10, ਬਲਾਕ ਕਾਲੋਮਾਜਰਾ ਤੋਂ 14, ਬਲਾਕ ਸ਼ੁਤਰਾਣਾਂ ਤੋਂ 09, ਬਲਾਕ ਹਰਪਾਲਪੁਰ ਤੋਂ 21 ਅਤੇ ਬਲਾਕ ਦੁਧਣਸਾਧਾਂ ਤੋਂ 11 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 22 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 219 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਪਟਿਆਲਾ ਜਿਲ੍ਹੇ ਵਿੱਚ ਕੋਵਿਡ ਮਰੀਜ ਵੱਧਣ ਨਾਲ ਹਸਪਤਾਲਾ ਵਿੱਚ ਦਾਖਲ਼ ਮਰੀਜਾਂ ਦੀ ਗਿਣਤੀ ਵਿੱਚ ਵਾਧਾ
Civil Surgeon

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰ ਵਿੱਚ ਏਕਾਂਤਵਾਸ ਵਿਚ ਰਹਿ ਰਹੇ ਕੋਵਿਡ ਪੋਜਟਿਵ ਵਿਅਕਤੀਆਂ ਨੁੰ ਹੁਣ ਆਪਣੇ ਮੋਬਾਇਲ ਫੌਨ ਵਿੱਚ ਕੋਵਾ ਐਪ ਡਾਉਨਲੋਡ ਕਰਨਾ ਲਾਜਮੀ ਹੋਵੇਗਾ ਅਤੇ ਇਹ ਐਪ ਏਕਾਂਤਵਾਸ ਦੇ ਪਹਿਲੇ ਦਿਨ ਤੋਂ ਡਾਉਨਲੋਡ ਕਰਕੇ ਏਕਾਂਤਵਾਸ ਖਤਮ ਹੋਣ ਤੱਕ ਯਾਨੀ 17 ਵੇਂ ਦਿਨ ਤੱਕ ਚਾਲੂ ਰੱਖਣੀ ਹੋਵੇਗੀ।ਉਹਨਾਂ ਕਿਹਾ ਕਿ ਕੋਵਿਡ ਦੇ ਮਰੀਜਾਂ ਦੀ ਗਿਣਤੀ ਵੱਧਣ ਦੇ ਨਾਲ ਨਾਲ ਹਸਪਤਾਲਾ ਵਿੱਚ ਦਾਖਲ਼ ਮਰੀਜਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅੱਜ ਵੀ 324 ਦੇ ਕਰੀਬ ਮਰੀਜ ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡਾਂਾ ਵਿੱਚ ਦਾਖਲ ਹਨ। ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਜਿਲ੍ਹੇ ਵਿੱਚ ਆਈ ਕੇਂਦਰੀ ਟੀਮ ਦੇ ਮੈਂਬਰਾਂ ਵੱਲੋਂ ਅੱਜ ਨਾਭਾ ਸਬ ਡਵੀਜਨ ਦਾ ਦੌਰਾ ਕੀਤਾ ਅਤੇ ਉਥੇ ਹਸਪਾਤਾਲਾਂ ਦੀਆਂ ਆਈਸੋਲੇਸ਼ਨ ਫੈਸੀਲਿਟੀਆਂ ਨੂੰ ਵਾਚਿਆ। ਇਸ ਤੋਂ ਇਲਾਵਾ ਉਹਨਾਂ ਪਟਿਆਲਾ ਸ਼ਹਿਰ ਦੇ ਵੀ ਕੁਝ ਪਾ੍ਰਈਵੇਟ ਹਸਪਤਾਲਾ ਦੀਆਂ ਕੋਵਿਡ ਆਈਸੋਲੇਸ਼ਨ ਫੈਸੀਲਿਟੀਆਂ ਦਾ ਵੀ ਦੌਰਾ ਕੀਤਾ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2012 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 4,64,334  ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 25,099 ਕੋਵਿਡ ਪੋਜਟਿਵ, 4,36,957 ਨੈਗੇਟਿਵ ਅਤੇ ਲਗਭਗ 1878 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।