ਪਟਿਆਲਾ ਜਿਲ੍ਹੇ ਵਿੱਚ ਕੋਵਿਡ ਕੇਸ ਵਿੱਚ ਦੁਬਾਰਾ ਵਾਧਾ : ਸਿਵਲ ਸਰਜਨ

164

ਪਟਿਆਲਾ ਜਿਲ੍ਹੇ ਵਿੱਚ ਕੋਵਿਡ ਕੇਸ ਵਿੱਚ  ਦੁਬਾਰਾ ਵਾਧਾ : ਸਿਵਲ ਸਰਜਨ

ਪਟਿਆਲਾ 01 ਜਨਵਰੀ (          )

ਅੱਜ ਜਿਲੇ ਵਿੱਚ ਪ੍ਰਾਪਤ 1357  ਕੋਵਿਡ ਰਿਪੋਰਟਾਂ ਵਿਚੋਂ 98  ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 88, ਨਾਭਾ 01, ਰਾਜਪੁਰਾ 01,ਸਮਾਣਾ 01, ਬਲਾਕ ਭਾਦਸੋਂ ਤੋਂ 01 ਅਤੇ ਬਲਾਕ ਕੋਲੀ 03 ਸਬੰਧਤ ਹਨ। ਇਹਨਾਂ 98 ਕੇਸਾਂ ਵਿਚੋਂ ਇੱਕ ਕੇਸ ਡੁਪਲੀਕੇਟ ਹੋਣ ਅਤੇ ਸੱਤ ਦੁਸਰੇ ਰਾਜਾ ਵਿੱਚ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 49272 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 06 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47664  ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 244 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1364 ਹੀ ਹੈ।

ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕਿ ਜਿਲੇ੍ਹ ਵਿੱਚ ਤੇਜੀ ਨਾਲ ਕੋਵਿਡ ਕੇਸਾਂ ਦਾ ਵਧਣਾ ਜਾਰੀ ਹੈ।ਜਿਸ ਦਾ ਕਾਰਣ ਲੋਕਾਂ ਵੱਲੋਂ ਕੋਵਿਡ ਸਾਵਧਾਨੀਆ ਪ੍ਰਤੀ ਅਵੇਸਲਾ ਹੋਣਾ ਹੈ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਲੋਕ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।ਉਹਨਾਂ ਕਿਹਾ ਕਿ ਜਿਲ੍ਹੇ ਦੀ ਸਥਿਤੀ ਬਾਰੇ ਸਿਹਤ ਅਧਿਕਾਰੀਆਂ ਦਾ ਜਿਲ੍ਹਾ ਪ੍ਰਸਾਸ਼ਣ ਨਾਲ ਤਾਲਮੇਲ ਜਾਰੀ ਹੈ ਅਤੇ ਜੇਕਰ ਲੋਕਾਂ ਵੱਲੋਂ ਅਜੇ ਵੀ ਅਣਗਿਹਲੀ ਵਰਤੀ ਤਾਂ ਪ੍ਰਸ਼ਾਸਣ ਨੂੰ ਸਖਤ ਫੈਸਲੇ ਲੇਣੇ ਪੈ ਸਕਦੇ ਹਨ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਥਾਪਰ ਕਾਲਜ ਵਿੱਚ ਕੇਸਾਂ ਦਾ ਵਾਧਾ ਲਗਾਤਾਰ ਜਾਰੀ ਹੈ ਅਤੇ ਕੱਲ ਲਏ ਗਏ 307 ਐਂਟੀਜਨ ਸੈਂਪਲਾ ਵਿਚੋਂ 42 ਕੋਵਿਡ ਪੋਜਟਿਵ ਪਾਏ ਗਏ ਹਨ। ਜਿਸ ਨਾਲ ਥਾਪਰ ਕਾਲਜ ਦੇ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 69 ਹੋ ਗਈ ਹੈ ਅਤੇ ਕਾਲਜ ਵਿੱਚ ਟੈਸਟਿੰਗ ਦੀ ਪੀ੍ਰਕਿਰਿਆ ਅਜੇ ਵੀ ਜਾਰੀ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1437 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,86,829  ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 49,272 ਕੋਵਿਡ ਪੋਜਟਿਵ,10,36,719  ਨੈਗੇਟਿਵ ਅਤੇ ਲਗਭਗ 838 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਪਟਿਆਲਾ ਜਿਲ੍ਹੇ ਵਿੱਚ ਕੋਵਿਡ ਕੇਸ ਵਿੱਚ ਦੁਬਾਰਾ ਵਾਧਾ : ਸਿਵਲ ਸਰਜਨ
Civil Surgeon

ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 7369  ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਉਹਨਾਂ ਕਿਹਾ ਕਿ ਕੱਲ ਮਿਤੀ 02 ਜਨਵਰੀ ਦਿਨ ਐਤਵਾਰ  ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਹੀਲ ਐਂਡ ਕੇਅਰ ਹਸਪਤਾਲ ਨੇੜੇ ਟਿਵਾਣਾ ਚੌਂਕ ਭਾਦਸੋਂ ਰੋਡ, ਸ਼ਿਵ ਸਾਂਈ ਮੰਦਰ ਪੁਰਾਨਾ ਬਿਸ਼ਨ ਨਗਰ ਗੱਲੀ ਨੰਬਰ 9,ਇਮਲੀ ਵਾਲਾ ਗੁਰੂਦੁਆਰਾ ਜੱਟਾਂ ਵਾਲਾ ਚੌਂਤਰਾ ਵਾਰਡ ਨੰਬਰ 43, ਵਿਕਾਸ ਨਗਰ ਨੇੜੇ ਦੀਪ ਨਗਰ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।

ਉਪਰੋਕਤ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਵਿੱਚ ਕੋਵੈਕਸੀਨ ਨਾਲ ਕੋਵਿਡ ਟੀਕਾਕਰਨ ਵੀ ਕੀਤਾ ਜਾਵੇਗਾ।