ਪਟਿਆਲਾ ਜਿਲ੍ਹੇ ਵਿੱਚ ਕੱਲ੍ਹ ਨਾਲੋਂ ਵੱਧ ਕੋਵਿਡ ਕੇਸ ਸਾਹਮਣੇ ਆਏ : ਸਿਵਲ ਸਰਜਨ

203

ਪਟਿਆਲਾ ਜਿਲ੍ਹੇ ਵਿੱਚ ਕੱਲ੍ਹ ਨਾਲੋਂ ਵੱਧ ਕੋਵਿਡ ਕੇਸ ਸਾਹਮਣੇ ਆਏ : ਸਿਵਲ ਸਰਜਨ

ਪਟਿਆਲਾ 03 ਜਨਵਰੀ (       )

ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਦੱਸਿਆ ਕਿ  ਅੱਜ ਜਿਲੇ ਵਿੱਚ ਪ੍ਰਾਪਤ 1121  ਕੋਵਿਡ ਰਿਪੋਰਟਾਂ ਵਿਚੋਂ 143 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 131, ਨਾਭਾ 01, ਰਾਜਪੁਰਾ 03, ਬਲਾਕ ਭਾਦਸੋਂ ਤੋਂ 01,ਬਲਾਕ ਕੋਲੀ 01 ਬਲਾਕ ਕਾਲੋਮਾਜਰਾ 01 ਬਲਾਕ ਹਰਪਾਲਪੁਰ 01  ਅਤੇ ਬਲਾਕ ਦੁਧਨਸਾਧਾ ਨਾਲ 04 ਕੇਸ ਸਬੰਧਤ ਹਨ। 03 ਕੇਸ ਦੁਸਰੇ ਰਾਜਾਂ ਵਿੱਚ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 49524 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47669 ਹੀ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 491 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1364 ਹੀ ਹੈ।ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਜਿਆਦਾਤਰ ਪੋਜਟਿਵ ਕੇਸ ਚਰਨ ਬਾਗ, ਨਿਉ ਲਾਲ ਬਾਗ,ਮਜੀਠੀਆਂ ਅੇਨਕਲੇਵ, ਡੀ.ਐਮ.ਡਬਲਿਉ, ਐਸ.ਐਸ.ਟੀ. ਨਗਰ, ਰਾਜਿੰਦਰਾ ਹਸਪਤਾਲ ਦੇ ਹੋਸਟਲ, ਮਾਡਲਟਾਉਨ, ਫਰੈਂਡਜ ਕਲੋਨੀ, ਪੰਜਾਬੀ ਬਾਗ ਆਦਿ ਏਰੀਏ ਵਿਚੋਂ ਪਾਏ ਗਏ ਹਨ।ਇਸ ਸਮੇਂ ਐਕਟਿਵ ਕੇਸਾਂ ਵਿਚੋਂ 17 ਮਰੀਜ ਹਸਪਤਲਾਲਾ ਵਿੱਚ ਦਾਖਲ ਹਨ ਤੇਂ ਬਾਕੀ ਸਾਰੇ ਆਪਣੇ ਆਪਣੇ ਘਰਾਂ ਵਿੱਚ ਆਈਸੋਲੇਟ ਹਨ ਤੇਂ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਹਨ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ 3556 ਵਿਦੇਸ਼ੀ ਯਾਤਰੀ ਆਏ ਹਨ। ਇਨ੍ਹਾਂ ਯਾਤਰੀਆਂ ਵਿਚੋ ਹਾਈ ਰਿਸ਼ਕ ਦੇਸ਼ਾਂ ਵਿਚੋ ਆਏ 456 ਯਾਤਰੀਆਂ ਵਿਚੋਂ 8 ਦਿਨ ਦਾ ਸਮਾਂ ਪੂਰਾ ਹੋਣ ਉਪਰੰਤ 259 ਦੇ ਕੋਵਿਡ ਟੈਸਟ ਕਰਵਾਏ ਗਏ ਹਨ। ਜਿਹਨਾਂ ਵਿਚੋਂ ਹੁਣ ਤੱਕ ਕੇਵਲ ਦੋ ਹੀ ਕੋਵਿਡ ਪੋਜਟਿਵ ਪਾਏ ਗਏ ਹਨ।

ਪਟਿਆਲਾ ਜਿਲ੍ਹੇ ਵਿੱਚ ਕੱਲ੍ਹ ਨਾਲੋਂ ਵੱਧ ਕੋਵਿਡ ਕੇਸ ਸਾਹਮਣੇ ਆਏ : ਸਿਵਲ ਸਰਜਨ I  ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2331 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,89,831  ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 49,524 ਕੋਵਿਡ ਪੋਜਟਿਵ,10,38,724  ਨੈਗੇਟਿਵ ਅਤੇ ਲਗਭਗ 1583 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਪਟਿਆਲਾ ਜਿਲ੍ਹੇ ਵਿੱਚ ਕੱਲ੍ਹ ਨਾਲੋਂ ਵੱਧ ਕੋਵਿਡ ਕੇਸ ਸਾਹਮਣੇ ਆਏ : ਸਿਵਲ ਸਰਜਨ

ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 7607 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 16 ਲੱਖ 64 ਹਜਾਰ 764 ਹੋ ਗਈ ਹੈ। ਕੱਲ ਮਿਤੀ 4 ਜਨਵਰੀ ਦਿਨ ਮੰਗਲਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ,  ਪੁਲਿਸ ਲਾਈਨਜ, ਸ਼ਿਵ ਮੰਦਿਰ ਨੇੜੇ ਪ੍ਰੀਤ ਆਈ ਹਸਪਤਾਲ ਵਿਕਾਸ ਕਲੌਨੀ, ਸ਼੍ਰੀ ਬਾਲਾਜੀ ਸੇਵਾ ਕੁੰਜ ਵਿਕਾਸ ਕਲੌਨੀ, ਡਾ. ਅਨਿਲਜੀਤ ਹਸਪਤਾਲ , ਐਮ. /ਐਸ. ਭਗਵਾਨ ਦਾਸ ਐਂਡ ਸਨਜ਼ ਮਾਲ ਰੋਡ, ਮੋਦੀਖਾਨਾਂ ਸਾਹਮਣੇ ਮੋਤੀ ਬਾਗ ਗੁਰਦੁਆਰਾ ਸਾਹਿਬ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਸਿਟੀ ਬਰਾਂਚ, ਸੂਲਰ, ਅਨੰਦ ਨਗਰ ਬੀ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਬ ਡਵੀਜਨ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ-2 ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।

ਉਪਰੋਕਤ ਤੋਂ ਇਲਾਵਾ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਕੋਵੈਕਸੀਨ ਵੈਕਸੀਨ ਨਾਲ ਪਟਿਆਲਾ ਸ਼ਹਿਰ ਵਿੱਚ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਂਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਬ ਡਵੀਜਨ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਪਟਿਆਲਾ ਲਈ ਇੱਕ ਹੋਰ ਮਾੜਾ ਦਿਨ; ਜਿਲ੍ਹੇ ਵਿੱਚ ਕੋਵਿਡ ਕੇਸ ਵਿੱਚ ਹੋਰ ਵਾਧਾ : ਸਿਵਲ ਸਰਜਨ