ਪਟਿਆਲਾ ਜਿਲ੍ਹੇ ਵਿੱਚ ਮੁੜ ਵਧਿਆ ਕਰੋਨਾ, ਫਿਰ ਲਗਿਆ ਕੰਟੈਨਮੈਂਟ ਜੌਨ: ਸਿਵਲ ਸਰਜਨ

185

ਪਟਿਆਲਾ ਜਿਲ੍ਹੇ ਵਿੱਚ ਮੁੜ ਵਧਿਆ ਕਰੋਨਾ, ਫਿਰ ਲਗਿਆ ਕੰਟੈਨਮੈਂਟ ਜੌਨ: ਸਿਵਲ ਸਰਜਨ

ਪਟਿਆਲਾ 30 ਦਸੰਬਰ  (          )

ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 6780  ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਕੱਲ ਮਿਤੀ 31 ਦਸੰਬਰ ਦਿਨ ਸ਼ੁੱਕਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ,  ਪੁਲਿਸ ਲਾਈਨਜ, ਦਫਤਰ ਵਰੁੱਨ ਜਿੰਦਲ ਜ਼ੌੜੀਆਂ ਭੱਠੀਆਂ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਸਿਟੀ ਬਰਾਂਚ, ਸੂਲਰ, ਅਨੰਦ ਨਗਰ ਬੀ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਬ ਡਵੀਜਨ ਹਸਪਤਾਲ ਤੇ ਅਜੀਤ ਨਗਰ,ਰਾਜਪੁਰਾ ਦੇ ਸਿਵਲ ਹਸਪਤਾਲ ਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ-2 ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।

ਉਪਰੋਕਤ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਦਫਤਰ ਵਰੁੱਨ ਜਿੰਦਲ ਜ਼ੌੜੀਆਂ ਭੱਠੀਆਂ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਬ ਡਵੀਜਨ ਹਸਪਤਾਲ,ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾ ਵਿੱਚ ਕੋਵੈਕਸੀਨ ਨਾਲ ਕੋਵਿਡ ਟੀਕਾਕਰਨ ਵੀ ਕੀਤਾ ਜਾਵੇਗਾ।

ਅੱਜ ਜਿਲੇ ਵਿੱਚ ਪ੍ਰਾਪਤ 1075  ਕੋਵਿਡ ਰਿਪੋਰਟਾਂ ਵਿਚੋਂ 39 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 27, ਨਾਭਾ 03, ਰਾਜਪੁਰਾ 03, ਬਲਾਕ ਸ਼ੁਤਰਾਣਾਂ 01, ਬਲਾਕ ਕੋਲੀ 03, ਬਲਾਕ ਹਰਪਾਲਪੁਰ 01 ਅਤੇ ਬਲਾਕ ਦੁਧਨਸਾਧਾਂ ਨਾਲ 01 ਕੇਸ ਸਬੰਧਤ ਹਨ।ਜਿਸ ਕਰਕੇ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 49111 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 07 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47654 ਹੋ ਗਈ ਹੈ, ਐਕਟਿਵ ਕੇਸਾਂ ਦੀ ਗਿਣਤੀ 94 ਹੈ ਅਤੇ ਜਿਲੇ੍ਹ ਕੋਵਿਡ ਪੋਜਟਿਵ ਮਰੀਜਾਂ ਦੀਆਂ ਮੌਤਾਂ ਦੀ ਕੁੱਲ ਗਿਣਤੀ 1363 ਹੀ ਹੈ।

ਪਟਿਆਲਾ ਜਿਲ੍ਹੇ ਵਿੱਚ ਮੁੜ ਵਧਿਆ ਕਰੋਨਾ, ਫਿਰ ਲਗਿਆ ਕੰਟੈਨਮੈਂਟ ਜੌਨ: ਸਿਵਲ ਸਰਜਨ

ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਦੇਖਣ ਵਿੱਚ ਆਇਆ ਹੈ ਕਿ ਜਿਲੇ੍ਹ ਵਿੱਚ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 94 ਹੋ ਗਈ ਹੈ।ਇਸ ਲਈ ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੁੰ ਹੁਣ ਕੋਵਿਡ ਅਨੁਕੁਲ ਸਾਵਧਾਂਨੀਆ ਜਿਵੇਂ ਮਾਸਕ ਪਾ ਕੇ ਰੱਖਣਾ, ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣਾ, ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੌਣਾ ਆਦਿ ਅਪਣਾਉਣੀਆਂ ਜਰੂਰੀ ਹਨ।ਉਹਨਾਂ ਕਿਹਾ ਕਿ ਨਵੇਂ ਸਾਲ ਦੀ ਆਮਦ ਤੇਂ ਵੀ ਲੋਕ ਭੀੜ ਭਾੜ ਵਾਲੀਆਂ ਥਾਂਵਾ ਜਾਂ ਇੱਕਠ ਕਰਨ ਤੋਂ ਗੁਰੇਜ ਕਰਨ।ਅਜਿਹੀ ਸਥਿਤੀ ਵਿੱਚ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ।ਉਹਨਾਂ ਕਿਹਾ ਕਿ ਜਿਹਨਾਂ ਨਾਗਰਿਕਾਂ ਨੇ ਅਜੇ ਤੱਕ ਆਪਣਾ ਕੋਵਿਡ ਟੀਕਾਕਰਨ ਨਹੀ ਕਰਵਾਇਆ ਜਾਂ ਪਹਿਲੀ ਡੋਜ ਦਾ ਸਮਾਂ ਪੁਰਾ ਹੋ ਗਿਆ ਹੈ ਉਹ ਆਪਣਾ ਸੰਪੁਰਣ ਟੀਕਾਕਰਨ ਜਰੂਰ ਕਰਵਾਉਣ।ਕਿਓਂਕਿ ਸੰਪੁਰਣ ਟੀਕਾਕਰਣ ਹੀ ਤੀਜੀ ਲਹਿਰ ਨੁੰ ਆਉਣ ਤੋਂ ਰੋਕਣ ਵਿੱਚ ਇੱਕ ਵੱਡਾ ਹਥਿਆਰ ਹੈ।

ਜਿਲਾ ਐਪੀਡੋਮੋਲੋਜਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਥਾਪਰ ਕਾਲਜ ਵਿੱਚੋਂ 15 ਕੋਵਿਡ ਪੋਜਟਿਵ ਕੇਸ ਆਉਣ ਤੇਂ ਥਾਪਰ ਕਾਲਜ ਦੇ ਜੇ ਹੋਸਟਲ ਨੂੰ ਕੰਟੈਨਮੈਂਟ ਏਰੀਆ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਹੋਸਟਲ ਤੋਂ ਵਿਦਿਆ੍ਰਰਥੀਆਂ ਦੇ ਬਾਹਰ ਜਾਣ ਜਾਂ ਬਾਹਰੋ ਕਿਸੇ ਦੇ ਆਉਣ ਤੇ ਅੱਗਲੇ ਪੰਦਰਾਂ ਦਿਨਾਂ ਤੱਕ ਨਿਗਰਾਨੀ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਹੁਣ ਤੱਕ 3259 ਵਿਦੇਸ਼ੀ ਯਾਤਰੀ ਆਏ ਹਨ।ਇਨਾਂ ਵਿਚੋ ਹਾਈ ਰਿਸ਼ਕ ਦੇਸ਼ਾ ਵਿਚੋ ਆਏ 395 ਯਾਤਰੀਆਂ ਵਿਚੋਂ 8 ਦਿਨ ਦਾ ਸਮਾਂ ਪੂਰਾ ਹੋਣ ਉਪਰੰਤ 211 ਦੇ ਕੋਵਿਡ ਟੈਸਟ ਕਰਵਾਏ ਗਏ ਹਨ। ਜਿਹਨਾਂ ਵਿਚੋਂ ਹੁਣ ਤੱਕ ਕੇਵਲ ਦੋ ਹੀ ਕੋਵਿਡ ਪੋਜਟਿਵ ਪਾਏ ਗਏ ਹਨ।

ਸਿਹਤ  ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1307 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,84,158  ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 49,111 ਕੋਵਿਡ ਪੋਜਟਿਵ,10,34,157 ਨੈਗੇਟਿਵ ਅਤੇ ਲਗਭਗ 658 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।