ਪਟਿਆਲਾ ਦੇ ਅਰਜੁਨ ਦੀ ਏਸ਼ੀਅਨ ਖੇਡਾਂ ਲਈ ਚੋਣ ; ਆਪਣੀ ਖੇਡ ਦਾ ਪੰਜਾਬ ਦਾ ਇਕਲੌਤਾ ਖਿਡਾਰੀ
ਪਟਿਆਲਾ / ਅਗਸਤ 4,2023
ਪਟਿਆਲਾ ਵਾਸੀ ਫੈਂਸਿੰਗ (ਤਲਵਾਰਬਾਜੀ) ਖਿਡਾਰੀ ਅਰਜੁਨ ਦੀ ਏਸ਼ੀਅਨ ਖੇਡਾਂ ਲਈ ਚੋਣ ਹੋਈ ਹੈ। ਭਾਰਤੀ ਫੌਜ ’ਚ ਸੇਵਾ ਨਿਭਾ ਰਿਹਾ ਅਰਜੁਨ ਇਸ ਵਾਰ ਏਸ਼ੀਅਨ ਖੇਡਾਂ ਲਈ ਤਲਵਾਰਬਾਜੀ ਮੁਕਾਬਲੇ ਚ ਪੁਰਸ਼ ਵਰਗ ਦਾ ਪੰਜਾਬ ਦਾ ਇਕਲੌਤਾ ਖਿਡਾਰੀ ਹੈ।
ਚੀਨ ਦੇ ਹੈਂਗਯੂ ’ਚ 23 ਸਤੰਬਰ ਤੋਂ 08 ਅਕਤੂਬਰ ਤੱਕ ਹੋਣੀਆਂ ਹਨ। ਇੰਡੀਆ ਓਲੰਪਿਕ ਐਸੋਸੀਏਸ਼ਨ ਵਲੋਂ 31 ਜੁਲਾਈ ਨੂੰ ਏਸ਼ੀਅਨ ਖੇਡਾਂ ਚ ਹਿਸਾ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿਚ ਤਲਵਾਰਬਾਜੀ ਮੁਕਾਬਲਿਆਂ ਲਈ ਦੇਸ਼ ਭਰ ਵਿਚੋਂ ਪੇਸ਼ ਤੇ ਮਹਿਲਾ ਵਰਗ ਦੇ ਸਿਰਫ 8 ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਜਿਨ੍ਹਾਂ ਵਿੱਚੋ ਪੁਰਸ਼ ਵਰਗ ਚ ਪੰਜਾਬ ਦਾ ਇਕਲੌਤੇ ਖਿਡਾਰੀ ਅਰਜੁਨ ਦਾ ਨਾਮ ਸ਼ਾਮਿਲ ਹੈ।
ਪਟਿਆਲਾ ਦੇ ਜੁਝਾਰ ਨਗਰ ਵਾਸੀ ਅਰਜੁਨ ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਚੈਂਪੀਅਨਸ਼ਿਪ ਸਮੇਤ ਕਈ ਰਾਸ਼ਟਰੀ ਤੇ ਅੰਤਰਾਸ਼ਟਰੀ ਮੁਕਾਬਿਲਆਂ ਵਿਚ ਹਿਸਾ ਲੈ ਚੁੱਕਿਆ ਹੈ। ਕਰੀਬ 12 ਸਾਲ ਤੋਂ ਤਲਵਾਰਬਾਜੀ ਵਿੱਚ ਜੌਹਰ ਦਿਖਾਉਣ ਵਾਲਾ ਅਰਜੁਨ ਰਾਸ਼ਟਰ ਪੱਧਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਣ ਨਾਲ ਹੁਣ ਤੱਕ ਕਈ ਤਗਮੇ ਆਪਣੇ ਨਾਮ ਕਰ ਚੁੱਕਿਆ ਹੈ।