ਪਟਿਆਲਾ ਦੇ ਬੈਂਕਾ ਵਿਚ ਕੰਮ ਕਰਦੇ ਸਾਰੇ ਮੁਲਾਜਮਾਂ ਦੀਆਂ ਰਿਪੋਰਟਾ ਆਈਆਂ ਕੋਵਿਡ ਨੈਗੇਟਿਵ: ਡਾ. ਮਲਹੋਤਰਾ

194

ਪਟਿਆਲਾ ਦੇ ਬੈਂਕਾ ਵਿਚ ਕੰਮ ਕਰਦੇ ਸਾਰੇ ਮੁਲਾਜਮਾਂ ਦੀਆਂ ਰਿਪੋਰਟਾ ਆਈਆਂ ਕੋਵਿਡ ਨੈਗੇਟਿਵ: ਡਾ. ਮਲਹੋਤਰਾ

ਪਟਿਆਲਾ 10 ਮਈ  (          )

ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸੈਂਪਲਾ ਵਿਚੋ 88 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਅੱਜ ਵੀ ਕੋਈ ਵੀ ਨਵਾਂ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ।ਉਹਨਾਂ ਦੱਸਿਆਂ ਕਿ ਪਿਛਲੇ ਦਿਨੀ ਸਟੇਟ ਬੈਂਕ ਆਫ ਇੰਡੀਆ ਦੀਆਂ ਬ੍ਰਾਂਚਾ ਕਿਲਾ ਚੌਂਕ ਅਤੇ ਵਾਈ.ਪੀ.ਐਸ.ਜਿਥੇ ਗੁਰੁ ਤੇਗ ਬਹਾਦਰ ਇਲਾਕੇ ਵਿਚ ਰਹਿਣ ਵਾਲੀਆਂ ਪੋਜਟਿਵ ਆਈਆਂ ਮਾਂਵਾ ਧੀਆਂ ਮੁਲਾਜਮ ਸਨ, ਦੇ ਬੈਂਕ ਮੁਲਾਜਮਾਂ ਦੇ ਸਾਰਿਆਂ ਦੇ ਕੋਵਿਡ ਜਾਂਚ ਨਤੀਜੇ ਨੈਗੇਟਿਵ ਆਏ ਹਨ।

ਇਸੇ ਤਰਾਂ ਰਾਜਪੁਰਾ ਅਤੇ ਨਾਭਾ ਵਿਖੇ ਵੀ ਕੋਵਿਡ ਪੋਜਟਿਵ ਅੋਰਤਾਂ ਦੇ ਨੇੜੇ ਦੇ ਸੰਪਰਕ ਵਿਚ ਲਏ  ਸਾਰੇ ਵਿਅਕਤੀਆਂ ਦੇੇ ਸੈਂਪਲ ਕੋਵਿਡ ਨੈਗੇਟਿਵ ਆਏ ਹਨ ਅਤੇ ਇਹਨਾਂ ਏਰੀਏ ਵਿਚ ਕੋਈ ਵੀ ਨਵਾਂ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ।ਉਹਨਾਂ ਇਹ ਵੀ ਦੱਸਿਆਂ ਕਿ ਪਟਿਆਲਾ ਸ਼ਹਿਰ ਦੇ ਕੰਟੈਨਮੈਂਟ ਜੋਨ ਵਿਚ ਓ.ਪੀ.ਡੀ. ਸੇਵਾਂਵਾ ਨਿਰੰਤਰ ਜਾਰੀ ਹਨ ਪ੍ਰੰਤੂ ਉਥੇ ਵੀ ਕੋਈ ਵੀ ਕੋਵਿਡ ਲੱਛਣਾ ਵਾਲਾ ਸ਼ਕੀ ਮਰੀਜ ਰਿਪੋਰਟ ਨਹੀ ਹੋਇਆ।ਜੋ ਕਿ ਪਟਿਆਲਾ ਜਿਲੇ ਲਈ ਰਾਹਤ ਭਰੀ ਖਬਰ ਹੈ।ਉਹਨਾਂ ਜਿਲਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੋਵਿਡ ਦੀ ਚੈਨ ਨੂੰ ਤੋੜਨ ਲਈ ਸਿਹਤ ਮੁਲਾਜਮਾਂ ਵੱਲੋ ਕੀਤੇ ਉਪਰਾਲਿਆ ਦੀ ਸ਼ਲਾਘਾ ਕਰਦੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਹੀ ਮੁਲਾਜਮ ਇਸ ਬਿਮਾਰੀ ਦੇ ਖਾਤਮੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।

ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਮੁਫਤ ਸਲਾਹ- ਸੀ-ਡੈਕ ਈ ਸੰਜੀਵਨੀ ਓਪੀਡੀ ਸ਼ੁਰੂ
Civil surgeon Patiala

ਉਹਨਾਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 22 ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉੁਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ ਉਹਨਾਂ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ ਵਿਚ ਦਾਖਲ ਇੱਕ ਹੋਰ ਮਰੀਜ ਜੋ ਕਿ ਪਟਿਆਲਾ ਦੇ ਕੱਚਾ ਪਟਿਆਲਾ  ਦੀ ਰਹਿਣ ਵਾਲੀ ਅੋਰਤ ਹੈ, ਦੀਆਂ  ਕਰੋਨਾ ਜਾਂਚ ਸਬੰਧੀ ਦੋਨੋ ਰਿਪੋਰਟਾ ਕੋਵਿਡ ਨੈਗੇਟਿਵ ਆ ਗਈਆਂ ਹਨ ਅਤੇ ਕੋਵਿਡ ਤੋਂ ਠੀਕ ਹੋ ਚੁੱਕੀ ਹੈ , ਉਸ ਨੂੰ ਅੱਜ ਹੀ ਰਜਿੰਦਰਾ ਹਸਪਤਾਲ ਵਿਚੋ ਛੁੱਟੀ ਦੇ ਦਿੱਤੀ ਜਾਵੇਗੀ।

ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1650 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 101 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1520 ਨੈਗਟਿਵ ਅਤੇ 29 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 18 ਕੇਸ ਠੀਕ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਜਿਲੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 81 ਹੈ ।