ਪਟਿਆਲਾ ਨਗਰ ਨਿਗਮ ਟ੍ਰੈਫਿਕ ਪੁਲਿਸ ਨਾਲ ਮਿਲਕੇ ਬੁੱਧਵਾਰ ਤੋਂ ਚਲਾਵੇਗਾ ਸਪੈਸ਼ਲ ਅਭਿਆਨ
ਪਟਿਆਲਾ 25 ਅਗਸਤ
ਨਗਰ ਨਿਗਮ ਨੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿਚ ਰੁਕਾਵਟ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ, ਨਗਰ ਨਿਗਮ ਦੀ ਲੈਂਡ ਬ੍ਰਾਂਚ ਮੰਗਲਵਾਰ ਸ਼ਾਮ ਨੂੰ ਸਾਈ ਮਾਰਕੀਟ ਅਤੇ ਲੋਅਰ ਮਾਲ ਰੋੜ ਤੇ ਅਨਾਉਂਸਮੇਂਟ ਰਾਹੀਂ ਲੋਕਾਂ ਨੂੰ ਚੇਤਾਵਨੀ ਦੇਵੇਗਾ, ਤਾਂ ਜੋ ਲੋਕ ਆਪਣੇ ਆਮ ਕਬਜੇ ਸੜਕਾਂ ਕਿਨਾਰੇ ਤੋਂ ਹਟਾ ਲੈਣ। ਪਰ ਜੋ ਕੋਈ ਦੁਕਾਨਦਾਰ ਅਨਾਉਂਸਮੇਂਟ ਤੋਂ ਬਾਅਦ ਵੀ ਕਬਜੇ ਨਹੀਂ ਹਟਾਵੇਗਾ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਨਗਰ ਨਿਗਮ ਸਮਾਨ ਜਬਤ ਕਰੇਗੀ ਅਤੇ ਟ੍ਰੈਫਿਕ ਪੁਲਿਸ ਉਨ੍ਹਾਂ ਦੇ ਚਾਲਾਨ ਕਰੇਗੀ। ਮੇਅਰ ਸੰਜੀਵ ਸ਼ਰਮਾ ਨੇ ਟ੍ਰੈਫਿਕ ਵਿੰਗ ਦੇ ਡੀਐਸਪੀ ਏ.ਆਰ ਸ਼ਰਮਾ ਅਤੇ ਨਿਗਮ ਦੇ ਲੈਂਡ ਬ੍ਰਾਂਚ ਅਧਿਕਾਰੀ ਸੁਨੀਲ ਮਹਿਤਾ, ਸੁਪਰਡੈਂਟ ਸੁਰਜੀਤ ਸਿੰਘ ਚੀਮਾ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਚਾਵਲਾ ਨਾਲ ਸੜਕਾਂ ਕਨਾਰੇ ਵੱਧ ਰਹੇ ਕਬਜਿਆਂ ਨੂੰ ਹਟਾਉਣ ਸੰਬੰਧੀ ਮੰਗਲਵਾਰ ਨੂੰ ਵਿਸ਼ੇਸ਼ ਬੈਠਕ ਕੀਤੀ।
ਮੰਗਲਵਾਰ ਸਵੇਰੇ ਮੇਅਰ ਕੈਂਪ ਦਫਤਰ ਵਿਖੇ ਹੋਈ ਮੀਟਿੰਗ ਤੋਂ ਬਾਅਦ ਨਗਰ ਨਿਗਮ ਦੀ ਲੈਂਡ ਬ੍ਰਾਂਚ ਦੇ ਇੰਸਪੈਕਟਰ ਸੁਨੀਲ ਗੁਲਾਟੀ ਅਤੇ ਰਵਿੰਦਰ ਟੈਨੀ ਨੇ ਆਪਣੀ ਟੀਮ ਦੇ ਨਾਲ ਸਾਈਂ ਮਾਰਕੀਟ ਦੇ ਨਾਲ-ਨਾਲ ਲੋਅਰ ਮਾਲ ਰੋੜ ’ਤੇ ਕਬਜੇ ਬਿਨਾਂ ਕਿਸੇ ਦੇਰੀ ਤੋਂ ਹਟਾਉਣ ਦੀ ਅਨਾਉਂਸਮੇਂਟ ਕੀਤੀ। ਇਸ ਦੇ ਨਾਲ ਹੀ ਲੋਕਾਂ ਨੂੰ ਦੱਸਿਆ ਗਿਆ ਕਿ ਨਿਗਮ ਕਿਸੇ ਵੀ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ ਜੋ ਐਲਾਨ ਤੋਂ ਬਾਅਦ ਵੀ ਕਬਜ਼ੇ ਖ਼ਤਮ ਨਹੀਂ ਕਰਦਾ।
ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਸ਼ਹਿਰ ਦੇ ਲਗਭਗ ਸਾਰੇ ਬਾਜ਼ਾਰਾਂ ਵਿਚੋਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਵਿਚ ਸਫਲਤਾ ਮਿਲ ਚੁੱਕੀ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਨਿਗਮ ਆਪਣੇ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਜਾਰੀ ਨਹੀਂ ਰੱਖ ਸਕਿਆ। ਇਸ ਦਾ ਫਾਇਦਾ ਉਠਾਉਂਦਿਆਂ, ਲੋਕਾਂ ਨੇ ਇਕ ਵਾਰ ਫਿਰ ਸੜਕ ਦੇ ਕਿਨਾਰਿਆਂ ਵਿਚ ਕਬਜੇ ਕਰਕੇ ਟਰੈਫਿਕ ਪ੍ਰਣਾਲੀ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ। ਸਾਈਂ ਮਾਰਕੀਟ ਵਿਚ ਵੱਡੀ ਗਿਣਤੀ ਵਿਚ ਕਾਰ ਮਕੈਨਿਕ ਹਨ, ਪਰ ਇਹ ਮਕੈਨਿਕ ਨਿਯਮ ਕਾਨੂੰਨ ਨੂੰ ਨਜਰਅੰਦਾਜ ਕਰਦਿਆਂ ਆਪਣੀ ਸਹੂਲਤ ਅਨੁਸਾਰ ਕਾਰਾਂ ਦੀ ਮੁਰੰਮਤ ਕਰਨ ਲਈ ਸੜਕ ਕਿਨਾਰਿਆਂ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮਸਿੱਆ ਨਾਲ ਜੂਝਣਾ ਪੈ ਰਿਹਾ ਹੈ। ਸਾਂਈ ਮਾਰਕੀਟ ਵਿੱਚ ਕਈ ਮਕੈਨਿਕ ਕਾਰਾਂ ਨੂੰ ਪੇਂਟ ਕਰਨ ਦਾ ਕੰਮ ਕਰ ਰਹੇ ਹਨ। ਹਵਾ ਵਿੱਚ ਜਹਰੀਲੇ ਕੇਮਿਕਲ ਵਾਲਾ ਪੇਂਟ ਲੋਕਾਂ ਦੀ ਸੇਹਤ ਤੇ ਵੱਡਾ ਅਸਰ ਪਾ ਰਿਹਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪਹਿਲਾਂ ਹੀ ਇੱਕ ਸ਼ਿਕਾਇਤ ‘ਤੇ ਨਿਗਮ ਨੂੰ ਚੇਤਾਵਨੀ ਦਿੱਤੀ ਹੈ ਕਿ ਨਿਗਮ ਆਪਣੇ ਅਧਿਕਾਰ ਖੇਤਰ ਵਿੱਚ ਕਿਸੇ ਨੂੰ ਵੀ ਹਵਾ ਪ੍ਰਦੂਸ਼ਤ ਕਰਨ ਦੀ ਆਗਿਆ ਨਹੀਂ ਦੇ ਸਕਦਾ ਅਤੇ ਜੇਕਰ ਕੋਈ ਹਵਾ ਕਿਸੇ ਵੀ ਤਰਾਂ ਦੂਸ਼ਿਤ ਕਰਦਾ ਹੈ ਤਾਂ ਪਹਿਲਾਂ ਇਸ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਨਗਰ ਨਿਗਮ ਦੇ ਅਧੀਨ ਆਉਂਦਾ ਹੈ। ਦੂਜੇ ਪਾਸੇ ਸਾਈ ਮਾਰਕੀਟ ਦੇ ਨਾਲ ਲੱਗਦੀ ਲੋਅਰ ਮਾਲ ਦੇ ਨਾਲ ਲਗਦਾ ਸੜਕ ਦਾ ਹਿੱਸਾ ਅਤੇ ਪੋਲੋ ਗ੍ਰਾਉਂਡ ਦੀ ਮੁੱਖ ਕੰਧ ਦੇ ਨਾਲ ਲੱਗਦੀ ਸੜਕ ਦੇ ਕਿਨਾਰੇ ਲੋਕਾਂ ਨੇ ਕਾਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਟ੍ਰੈਫਿਕ ਪ੍ਰਣਾਲੀ ਵਿਚ ਇਕ ਵੱਡੀ ਰੁਕਾਵਟ ਬਣ ਰਿਹਾ ਹੈ। ਸਾਈ ਮਾਰਕੀਟ ਤੋਂ ਲੋਅਰ ਮਾਲ ਰੋੜ ਤੇ ਜਾਣ ਲਈ ਬਣਾਏ ਗਏ ਨਜਾਇਜ ਰੈਂਪ ਨੂੰ ਖਤਮ ਕਰਨ ਲਈ ਵੀ ਨਿਗਮ ਨੇ ਆਖਰੀ ਫੈਸਲਾ ਲੈ ਲਿਆ ਹੈ, ਜਿਸ ਉੱਤੇ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ।
ਦਸਨਯੋਗ ਹੈ ਕਿ ਪਿਛਲੇ ਹਫ਼ਤੇ, ਹੀ ਨਿਗਮ ਦੀ ਟੀਮ ਨੇ ਪੋਲੋ ਗਰਾਉਂਡ ਦੀ ਦੀਵਾਰ ਦੇ ਨਾਲ ਲੱਗਦੇ ਨਜਾਇਜ ਟੈਕਸੀ ਸਟੈਂਡ ਨੂੰ ਹਟਾਉਣ ਦੀ ਕਾਰਵਾਈ ਕੀਤੀ ਸੀ।
